ਨਵੀਂ ਦਿੱਲੀ: ਐਨਕਾਊਂਟਰ 'ਚ ਮਾਰੇ ਗਏ ਦਹਿਸ਼ਤਗਰਦ ਵਿਕਾਸ ਦੁਬੇ ਨੂੰ ਸਿਆਸੀ ਸ਼ਹਿ ਹੈ ਇਸ ਗੱਲ ਦੀ ਚਰਚਾ ਪਹਿਲਾਂ ਤੋਂ ਹੀ ਸੀ। ਅਜਿਹੇ 'ਚ ਹੁਣ ਖ਼ੁਲਾਸਾ ਹੋਇਆ ਕਿ ਦੁਬੇ ਨੂੰ ਇਕ ਮੰਤਰੀ ਨੇ ਪਨਾਹ ਦਿੱਤੀ ਸੀ। ਇਸ ਤੋਂ ਇਲਾਵਾ ਵੱਡੇ ਕਾਰੋਬਾਰੀ ਦਾ ਵੀ ਉਸ ਨੂੰ ਸਾਥ ਮਿਲਿਆ।
ਕੋਰੋਨਾ ਵਾਇਰਸ ਨੇ ਮਚਾਈ ਤਬਾਹੀ , ਇਕ ਦਿਨ 'ਚ ਰਿਕਾਰਡ ਢਾਈ ਲੱਖ ਦੇ ਕਰੀਬ ਮਾਮਲੇ
ਵਿਕਾਸ ਦੁਬੇ ਤੋਂ ਪੁੱਛਗਿਛ 'ਚ ਸ਼ਾਮਲ ਕਾਨਪੁਰ ਪੁਲਿਸ ਦੇ ਇਕ ਅਧਿਕਾਰੀ ਨੇ ਇਸਦਾ ਖੁਲਾਸਾ ਕੀਤਾ। ਯੋਜਨਾ ਤਹਿਤ ਹੀ ਵਿਕਾਸ ਨੂੰ ਮੰਦਰ ਭੇਜਿਆ ਗਿਆ ਜਿੱਥੇ ਉਸਦੀ ਗ੍ਰਿਫ਼ਤਾਰੀ ਕਰਵਾਈ ਗਈ। ਸਿਆਸੀ ਲੀਡਰਾਂ ਦੇ ਸਾਥ ਨਾਲ ਹੀ ਵਿਕਾਸ ਦੁਬੇ ਏਨੇ ਦਿਨਾਂ ਤਕ ਘੁੰਮਦਾ ਰਿਹਾ।
ਨਹੀਂ ਰੁਕਿਆ ਕੋਰੋਨਾ, ਮੁੜ ਤੋਂ ਹੋਇਆ ਲੌਕਡਾਊਨ
ਵਿਕਾਸ ਦੁਬੇ ਤੋਂ ਪੁੱਛਗਿਛ ਦੌਰਾਨ ਹੀ ਉਸ 'ਤੇ ਸਿਆਸੀ ਰਹਿਮ ਦੀ ਪੁਸ਼ਟੀ ਹੋਈ ਹੈ। ਪੁਲਿਸ ਦੇ ਇਕ ਅਧਿਕਾਰੀ ਮੁਤਾਬਕ ਵਿਕਾਸ ਦੇ ਯੂਪੀ, ਐਮਪੀ ਸਮੇਤ ਕਈ ਸੂਬਿਆਂ ਦੇ ਲੀਡਰਾਂ ਨਾਲ ਸਬੰਧ ਸਨ। ਇਨ੍ਹਾਂ ਲੀਡਰਾਂ ਦੇ ਸਾਥ ਸਕਦਾ ਹੀ ਉਹ ਕਈ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਰਿਹਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ