Vinesh Phogat Pregnant: ਹਰਿਆਣਾ ਦੀ ਪਹਿਲਵਾਨ ਅਤੇ ਜੁਲਾਨਾ ਤੋਂ ਕਾਂਗਰਸ ਵਿਧਾਇਕ ਵਿਨੇਸ਼ ਫੋਗਾਟ (31) ਪਹਿਲੀ ਵਾਰ ਮਾਂ ਬਣਨ ਵਾਲੀ ਹੈ। ਵਿਨੇਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਇਸ ਸੰਬੰਧੀ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਹ ਆਪਣੇ ਪਤੀ ਸੋਮਵੀਰ ਰਾਠੀ ਨਾਲ ਨਜ਼ਰ ਆ ਰਹੀ ਹੈ।



ਆਪਣੇ ਪਤੀ ਨਾਲ ਫੋਟੋ ਸਾਂਝੀ ਕਰਦਿਆਂ ਹੋਇਆਂ ਵਿਨੇਸ਼ ਨੇ ਲਿਖਿਆ - ਆਵਰ ਲਵ ਸਟੋਰੀ ਕੰਟਿਨਿਊ ਵਿਦ ਨਿਊ ਚੈਪਟਰ। ਇਸ ਦੇ ਨਾਲ ਹੀ ਨੰਨ੍ਹੇ ਬੇਬੀ ਦੇ ਫੁਟਪ੍ਰਿੰਟ ਅਤੇ ਲਵ ਦਾ ਸਿੰਬਲ ਸ਼ੇਅਰ ਕੀਤਾ ਹੈ।ਵਿਨੇਸ਼ ਫੋਗਾਟ ਦੇ ਸਹੁਰੇ ਰਾਜਪਾਲ ਰਾਠੀ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਘਰ ਖੁਸ਼ੀਆਂ ਆਉਣ ਵਾਲੀਆਂ ਹਨ। ਉਨ੍ਹਾਂ ਦੀ ਨੂੰਹ ਵਿਨੇਸ਼ ਫੋਗਾਟ 3 ਮਹੀਨਿਆਂ ਦੀ ਗਰਭਵਤੀ ਹੈ। ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।



ਤੁਹਾਨੂੰ ਦੱਸ ਦਈਏ ਕਿ ਵਿਨੇਸ਼ ਫੋਗਾਟ ਦੇ ਪਤੀ ਸੋਮਵੀਰ ਰਾਠੀ ਵੀ ਇੱਕ ਪਹਿਲਵਾਨ ਹਨ ਅਤੇ ਉਨ੍ਹਾਂ ਨੇ ਹਵਾਈ ਅੱਡੇ 'ਤੇ ਵਿਨੇਸ਼ ਨੂੰ ਪ੍ਰਪੋਜ਼ ਕੀਤਾ ਸੀ। ਇਸ ਤੋਂ ਬਾਅਦ, ਉਨ੍ਹਾਂ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਵਿਨੇਸ਼ ਨੇ ਵਿਆਹ ਵਿੱਚ 8 ਫੇਰੇ ਲਏ ਸਨ।




ਵਿਨੇਸ਼ ਨੇ ਸੋਮਵੀਰ ਨਾਲ 8 ਫੇਰੇ
ਦੋਵਾਂ ਖਿਡਾਰੀਆਂ ਦਾ ਵਿਆਹ 14 ਦਸੰਬਰ 2018 ਨੂੰ ਹੋਇਆ ਸੀ। ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਵਿਆਹ ਵਿੱਚ 7 ​​ਫੇਰੇ ਲਏ ਜਾਂਦੇ ਹਨ, ਪਰ ਵਿਨੇਸ਼ ਅਤੇ ਸੋਮਵੀਰ ਨੇ 8 ਫੇਰੇ ਲਏ। ਅੱਠਵਾਂ ਫੇਰਾ 'ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਬੇਟੀ ਨੂੰ ਖਿਲਾਓ' ਦੀ ਸਹੁੰ ਨਾਲ ਸਮਾਪਤ ਹੋਇਆ ਸੀ, ਇਸ ਲਈ ਉਨ੍ਹਾਂ ਦਾ ਵਿਆਹ ਕਾਫ਼ੀ ਵੱਖਰਾ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।