ਕੀ ਬਜ਼ੁਰਗਾਂ ਨੇ ਸੱਚਮੁੱਚ ਕੇਲੇ 'ਤੇ ਪਿਸ਼ਾਬ ਛਿੜਕਿਆ?
ਇਸ ਸਵਾਲ ਦੇ ਜਵਾਬ ਲਈ ਏਬੀਪੀ ਨਿਊਜ਼ ਆਪਣੀ ਜਾਂਚ ਲਈ ਯੂਪੀ ਦੇ ਬਿਜਨੌਰ ਵਿੱਚ ਪਹੁੰਚੀ। ਜਾਂਚ ਵਿੱਚ ਇਹ ਪਾਇਆ ਗਿਆ ਕਿ ਵਾਇਰਲ ਹੋਈ ਵੀਡੀਓ ਵਿੱਚ ਦਿਖਾਈਆਂ ਗਈਆਂ ਤਸਵੀਰਾਂ ਬਿਜਨੌਰ ਦੇ ਬੁਖਾਰਾ ਇਲਾਕੇ ਦੀਆਂ ਹਨ। ਏਬੀਪੀ ਨਿਊਜ਼ ਬੁਖਾਰਾ ਇਲਾਕੇ ਦੀ ਉਸੇ ਗਲੀ ਵਿੱਚ ਪਹੁੰਚੀ, ਜਿੱਥੇ ਕੇਲੇ ਦੀ ਰੇਹੜੀ ਵਾਲੇ ਬਜ਼ੁਰਗ ਵਿਅਕਤੀ ਦੀ ਵੀਡੀਓ ਬਣਾਈ ਗਈ ਸੀ। ਜਾਂਚ ਵਿੱਚ ਇਹ ਵੀ ਪਤਾ ਲੱਗਿਆ ਕਿ ਵੀਡੀਓ 20 ਅਪ੍ਰੈਲ ਨੂੰ ਦੁਪਹਿਰ 3 ਵਜੇ ਦੀ ਹੈ, ਜਦੋਂ 70 ਸਾਲਾ ਇਰਫਾਨ ਅਹਿਮਦ ਕੇਲੇ ਵੇਚਣ ਲਈ ਇਸ ਜਗ੍ਹਾ ਆਇਆ ਸੀ।
ਏਬੀਪੀ ਨਿਊਜ਼ ਨੇ ਘਟਨਾ ਦੇ ਸਮੇਂ ਮੌਕੇ ਤੇ ਮੌਜੂਦ ਇੱਕ ਵਿਅਕਤੀ ਮਿਲਿਆ। ਰਿਆਜ਼ ਅਹਿਮਦ ਉਥੇ ਮੌਜੂਦ ਹੋਣ ਦਾ ਦਾਅਵਾ ਕਰਦਾ ਹੈ। ਰਿਆਜ਼ ਦਾ ਕਹਿਣਾ ਹੈ ਕਿ ਜੇ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਬਜ਼ੁਰਗ ਸੱਚਮੁਚ ਐਸਾ ਕਰ ਰਿਹਾ ਸੀ।
ਏਬੀਪੀ ਨਿਊਜ਼ ਨੂੰ ਇੱਕ ਐਫਆਈਆਰ ਦੀ ਕਾਪੀ ਵੀ ਮਿਲੀ ਹੈ। ਇਸ ਅਨੁਸਾਰ ਬਿਜਨੌਰ ਸ਼ਹਿਰ ਕੋਤਵਾਲੀ ਵਿੱਚ 21 ਅਪ੍ਰੈਲ 2020 ਨੂੰ ਸ਼ਾਮ 4: 23 ਵਜੇ ਇੱਕ ਕੇਸ ਦਰਜ ਕੀਤਾ ਗਿਆ ਸੀ। ਅਭਿਸ਼ੇਕ ਨਾਮ ਦੇ ਇੱਕ ਵਿਅਕਤੀ ਨੇ ਕੇਸ ਦਾਇਰ ਕਰਵਾਇਆ ਸੀ।
ਅਭਿਸ਼ੇਕ ਨੇ ਦੱਸਿਆ ਕਿ ਜਦੋਂ ਉਹ 20 ਅਪ੍ਰੈਲ ਦੀ ਦੁਪਹਿਰ ਮਲੂਕ ਨਗਰ ਦੇ ਸੰਸਦ ਮੈਂਬਰ ਦੀ ਕੋਠੀ ਦੇ ਕੋਲ ਪਹੁੰਚਿਆ ਤਾਂ ਇੱਕ ਵਿਅਕਤੀ ਨਾਲੀ ਵਿੱਚ ਪਿਸ਼ਾਬ ਕਰ ਰਿਹਾ ਸੀ। ਉਸ ਕੋਲ ਪਾਣੀ ਦੀ ਇੱਕ ਛੋਟੀ ਜਿਹੀ ਬੋਤਲ ਸੀ, ਇਸ ਵਿਅਕਤੀ ਨੇ ਇਸ ਬੋਤਲ ਦੇ ਪਾਣੀ ਨਾਲ ਪਿਸ਼ਾਬ ਕਰਨ ਤੋਂ ਬਾਅਦ ਆਪਣੇ ਹੱਥ ਧੋਤੇ ਤੇ ਬਾਅਦ ਵਿੱਚ ਬੋਤਲ ਦੇ ਗੰਦੇ ਪਾਣੀ ਨੂੰ ਕੇਲਿਆਂ ਤੇ ਛਿੜਕਿਆ। ਜ਼ਿਕਰਯੋਗ ਗੱਲ ਇਹ ਹੈ ਕਿ FIR'ਚ ਕਿਤੇ ਵੀ ਪੇਸ਼ਾਬ ਦੀ ਗੱਲ ਨਹੀਂ ਹੋਈ।
ਮਤਲਬ ਕਿ ਦੋਸ਼ੀ ਇਮਰਾਨ ਨੇ ਕੇਲੇ 'ਤੇ ਪਿਸ਼ਾਬ ਨਹੀਂ ਛਿੜਕਿਆ। ਮੁਲਜ਼ਮ ਨੇ ਸਫਾਈ ਲਈ ਪਾਣੀ ਦੀ ਵਰਤੋਂ ਕੀਤੀ ਬੋਤਲ ਨਾਲ ਕੇਲਿਆਂ 'ਤੇ ਗੰਦਾ ਪਾਣੀ ਛਿੜਕਿਆ। ਯਾਨੀ ਕੇਲਿਆਂ 'ਤੇ ਪਿਸ਼ਾਬ ਛਿੜਕਣ ਦਾ ਦਾਅਵਾ ਏਬੀਪੀ ਦੀ ਪੜਤਾਲ ਮੁਤਾਬਕ ਝੂਠਾ ਹੈ।