ਜੀ ਹਾਂ, ਵਿਰਾਟ ਕੋਹਲੀ ਨੂੰ ਇਸ ਸਾਲ ਦੀ ਟੈਸਟ ਤੇ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਧਰ ਵਿਰਾਟ ਨੇ ਪਹਿਲੀ ਵਾਰ ਆਈਸੀਸੀ ਦੇ ਤਿੰਨਾਂ ਐਵਾਰਡਾਂ ‘ਸਰ ਗਾਰਫੀਲਡ ਸੋਬਰਸ ਟਰੌਫੀ ਆਈਸੀਸੀ ਮੇਨ ਕ੍ਰਿਕਟਰ ਆਫ ਦ ਈਅਰ’, ‘ਆਈਸੀਸੀ ਮੇਨ ਟੈਸਟ ਕ੍ਰਿਕਟਰ ਆਫ ਦ ਈਅਰ’ ਤੇ ‘ਆਈਸੀਸੀ ਮੇਨ ਵਨਡੇ ਕ੍ਰਿਕਟਰ ਆਫ ਦ ਈਅਰ’ ‘ਤੇ ਕਬਜ਼ਾ ਕੀਤਾ ਹੈ।
ਇਨ੍ਹਾਂ ਐਵਾਰਡਸ ਨੂੰ ਹਾਸਲ ਕਰਨ ਤੋਂ ਬਾਅਦ ਵਿਰਾਟ ਨੇ ਕਿਹਾ, “ਮੈ ਕਾਫੀ ਖੁਸ਼ ਹਾਂ। ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ ਤੇ ਮੈਂ ਪਿਛਲੇ ਸਾਲ ਜੋ ਮਿਹਨਤ ਕੀਤੀ ਹੈ। ਉਸ ਦਾ ਨਤੀਜਾ ਮੈਨੂੰ ਹੁਣ ਨਜ਼ਰ ਆ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਟੀਮ ਵੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ।”
ਵਿਰਾਟ ਤੋਂ ਇਲਾਵਾ ਆਈਸੀਸੀ ਦੀ ਟੈਸਟ ਟੀਮ ‘ਚ ਯੁਵਾ ਬੱਲੇਬਾਜ਼ ਰਿਸ਼ੀਭ ਪੰਤ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ।