WATCH Ramlala Surya Tilak: ਰਾਮ ਨਵਮੀ ਵਾਲੇ ਦਿਨ ਸੂਰਜ ਦੀਆਂ ਕਿਰਨਾਂ ਨੂੰ ਵਿਗਿਆਨਕ ਸ਼ੀਸ਼ੇ ਰਾਹੀਂ ਭਗਵਾਨ ਰਾਮਲੱਲਾ ਦੇ ਮਸਤਕ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਕਰੀਬ 4 ਮਿੰਟ ਤੱਕ ਸੂਰਜ ਦੀਆਂ ਕਿਰਨਾਂ ਨੇ ਰਾਮਲੱਲਾ ਦੇ ਲਲਾਟ ਦੀ ਸੁੰਦਰਤਾ ਵਿੱਚ ਵਾਧਾ ਕੀਤਾ। ਦੂਜੇ ਪਾਸੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ ਕਿ ਅੱਜ ਸ਼੍ਰੀ ਰਾਮ ਨਵਮੀ ਦੇ ਸ਼ੁਭ ਮੌਕੇ 'ਤੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ 'ਚ ਭਗਵਾਨ ਸ਼੍ਰੀ ਰਾਮਲੱਲਾ ਸਰਕਾਰ ਦਾ ਬ੍ਰਹਮ ਅਭਿਸ਼ੇਕ ਕੀਤਾ ਗਿਆ।


ਸਵੇਰ ਤੋਂ ਹੀ ਸ਼ਰਧਾਲੂਆਂ ਦੀ ਭਾਰੀ ਇਕੱਠ ਲੱਗਿਆ ਹੋਇਆ ਹੈ। ਰਾਮ ਨਵਮੀ ਦੇ ਮੌਕੇ 'ਤੇ ਭਗਵਾਨ ਰਾਮਲੱਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਅਯੁੱਧਿਆ ਦੇ ਰਾਮ ਮੰਦਰ 'ਚ ਪੁੱਜੇ ਹਨ। ਰਾਮ ਨਵਮੀ ਦੇ ਮੌਕੇ 'ਤੇ ਅਯੁੱਧਿਆ 'ਚ ਰਾਮ ਮੰਦਰ ਦੇ ਨਾਲ-ਨਾਲ ਹਨੂੰਮਾਨਗੜ੍ਹੀ ਵੀ ਵੱਡੀ ਗਿਣਤੀ 'ਚ ਸ਼ਰਧਾਲੂਆਂ ਨਾਲ ਭਰੀ ਹੋਈ ਹੈ।


ਇਹ ਵੀ ਪੜ੍ਹੋ: Hemkunt Sahib: 25 ਮਈ ਤੋਂ ਆਰੰਭ ਹੋਏਗੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ, ਇਸ ਵੇਲੇ 12 ਤੋਂ 15 ਫੁੱਟ ਤੱਕ ਬਰਫ


ਰਾਮ ਨਵਮੀ 'ਤੇ ਅਯੁੱਧਿਆ 'ਚ ਸੁਰੱਖਿਆ ਪ੍ਰਬੰਧਾਂ ਬਾਰੇ ਅਯੁੱਧਿਆ ਰੇਂਜ ਦੇ ਆਈਜੀ ਪ੍ਰਵੀਨ ਕੁਮਾਰ ਨੇ ਕਿਹਾ, "ਪ੍ਰਬੰਧ ਪਹਿਲਾਂ ਹੀ ਕਰ ਲਏ ਗਏ ਸਨ। ਅਸੀਂ ਖੇਤਰਾਂ ਨੂੰ ਦੋ ਸੈਕਟਰਾਂ 'ਚ ਵੰਡਿਆ ਹੈ।" ਸਵੇਰੇ 3:30 ਵਜੇ ਤੋਂ ਹੀ ਦਰਸ਼ਨ ਸ਼ੁਰੂ ਹੋ ਗਏ ਸਨ। ਟਵਿੱਟਰ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਹੋਇਆਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਲਿਖਿਆ, "ਅੱਜ, ਸ਼੍ਰੀ ਰਾਮ ਨਵਮੀ ਦੇ ਸ਼ੁਭ ਮੌਕੇ 'ਤੇ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮਲੱਲਾ ਸਰਕਾਰ ਦਾ ਬ੍ਰਹਮ ਅਭਿਸ਼ੇਕ ਕੀਤਾ ਗਿਆ।"






ਇਸ ਤੋਂ ਪਹਿਲਾਂ ਸ਼੍ਰੀ ਰਾਮ ਜਨਮ ਭੂਮੀ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੇ ਦੱਸਿਆ ਸੀ ਕਿ ਸੂਰਜ ਤਿਲਕ ਦਾ ਸਫਲ ਪ੍ਰੀਖਣ ਪੂਰਾ ਹੋ ਗਿਆ ਹੈ। ਵਿਗਿਆਨੀਆਂ ਨੇ ਜਿਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਅਤੇ ਬਹੁਤ ਹੀ ਹੈਰਾਨੀਜਨਕ ਹੈ, ਕਿਉਂਕਿ ਸੂਰਜ ਦੀਆਂ ਕਿਰਨਾਂ ਭਗਵਾਨ ਰਾਮਲੱਲਾ ਦੇ ਸਿੱਧਾ ਮੱਥੇ 'ਤੇ ਪਈਆਂ ਸਨ। ਜਿਵੇਂ ਹੀ ਸੂਰਜ ਦੀਆਂ ਕਿਰਨਾਂ ਭਗਵਾਨ ਰਾਮ ਦੇ ਮੱਥੇ 'ਤੇ ਪਈਆਂ, ਇਹ ਸਪੱਸ਼ਟ ਹੋ ਗਿਆ ਕਿ ਭਗਵਾਨ ਸੂਰਜ ਉਦੈ ਕਰ ਰਹੇ ਹਨ।


ਉਨ੍ਹਾਂ ਅੱਗੇ ਕਿਹਾ ਸੀ ਕਿ ਇੰਨਾ ਹੀ ਨਹੀਂ ਤ੍ਰੇਤਾ ਯੁਗ ਵਿਚ ਵੀ ਜਦੋਂ ਭਗਵਾਨ ਰਾਮ ਦਾ ਅਵਤਾਰ ਹੋਇਆ ਸੀ ਤਾਂ ਸੂਰਜ ਦੇਵਤਾ ਇਕ ਮਹੀਨਾ ਅਯੁੱਧਿਆ ਵਿਚ ਰਹੇ ਸਨ। ਤ੍ਰੇਤਾਯੁਗ ਦਾ ਉਹ ਦ੍ਰਿਸ਼ ਹੁਣ ਕਲਿਯੁਗ ਵਿੱਚ ਵੀ ਪੂਰਾ ਹੋ ਰਿਹਾ ਹੈ। ਜਦੋਂ ਅਸੀਂ ਭਗਵਾਨ ਰਾਮ ਦੀ ਆਰਤੀ ਕਰ ਰਹੇ ਸੀ ਅਤੇ ਸੂਰਜ ਭਗਵਾਨ ਉਨ੍ਹਾਂ ਦੇ ਮੱਥੇ 'ਤੇ ਰਾਜਤਿਲਕ ਕਰ ਰਹੇ ਸੀ, ਉਹ ਨਜ਼ਾਰਾ ਬਹੁਤ ਹੀ ਅਦਭੁਤ ਲੱਗ ਰਿਹਾ ਸੀ।


ਇਹ ਵੀ ਪੜ੍ਹੋ: Indian Students Death: ਅਮਰੀਕਾ 'ਚ 11 ਭਾਰਤੀ ਵਿਦਿਆਰਥੀਆਂ ਦੀ ਮੌਤ ਨੇ ਹਿਲਾ ਕੇ ਰੱਖ ਦਿੱਤਾ...ਨਹੀਂ ਲੱਭ ਰਿਹਾ ਕੋਈ ਕਾਰਨ