ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਤੇ ਹੋਰ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦਾ ਅੰਦਾਜ਼ਾ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਮਗਰੋਂ ਸਰਕਾਰਾਂ ਚੌਕਸ ਹੋ ਗਈਆਂ ਹਨ। ਪ੍ਰਮੁੱਖ ਪਹਾੜੀ ਸੈਲਾਨੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਵੱਲੋਂ ਲੋਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।


ਸਰਕਾਰ ਨੇ ਲੋਕਾਂ ਤੇ ਸੈਲਾਨੀਆਂ ਨੂੰ ਹੇਠ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਹੈ-

  • ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਇਲਾਕਿਆਂ ਦੀ ਖਾਸ ਨਿਗਰਾਨੀ ਰੱਖਣ ਤੇ ਜ਼ਰੂਰੀ ਕਦਮ ਚੁੱਕਣ ਦੀ ਸਲਾਹ

  • ਖੋਜ ਤੇ ਬਚਾਅ ਦਲਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼

  • ਬਰਫ਼ਬਾਰੀ ਦੀ ਸੰਭਾਵਨਾ ਵਾਲੇ ਇਲਾਕਿਆਂ 'ਚ ਢਲਾਨਾਂ ਤੋਂ ਦੂਰ ਰਹਿਣ ਦੀ ਸਲਾਹ

  • ਸਾਰੇ ਅਧਿਕਾਰੀਆਂ ਤੇ ਸਥਾਨਕ ਨਿਵਾਸੀਆਂ ਤਕ ਖਰਾਬ ਮੌਸਮ ਦੀ ਚੇਤਾਵਨੀ ਪਹੁੰਚਾਈ ਜਾਵੇ

  • ਸੈਲਾਨੀਆਂ ਤੇ ਸਥਾਨਕ ਲੋਕਾਂ ਨੂੰ ਬਰਫ਼ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ

  • ਨੈਸ਼ਨਲ ਹਾਈਵੇਅ ਤੇ ਹੋਰ ਸੜਕਾਂ ਦੀ ਨਿਗਰਾਨੀ ਦੇ ਹੁਕਮ

  • ਬਰਫ਼ਬਾਰੀ ਵਾਲੇ ਇਲਾਕਿਆਂ 'ਚ ਅਸੁਰੱਖਿਅਤ ਬਸਤੀਆਂ ਨੂੰ ਖਾਲੀ ਕਰਨ ਦੀ ਯੋਜਨਾ ਬਣਾਈ ਜਾ ਸਕਦੀ ਹੈ

  • ਲੋਕਾਂ ਨੂੰ ਘਰਾਂ 'ਚ ਜ਼ਰੂਰੀ ਸਮਾਨ ਤੇ ਐਮਰਜੈਂਸੀ ਦਵਾਈਆਂ ਰੱਖਣ ਦੀ ਸਲਾਹ

  • State Emergency Operations Centre (SEOC) – 1070 ਨੂੰ ਇਲਾਕੇ ਦੇ ਸਾਰੇ ਹਾਲਾਤ ਬਾਰੇ ਜਾਣੂੰ ਰੱਖਣ ਦੀ ਸਲਾਹ