ਨਵੀਂ ਦਿੱਲੀ: ਮੌਸਮ ਵਿਭਾਗ ਦੇ ਮੁਤਾਬਕ ਅੱਜ ਦਿੱਲੀ 'ਚ ਘੱਟੋ ਘੱਟ ਤਾਪਮਾਨ 11 ਡਿਗਰੀ ਸੈਲਸੀਅਸ 'ਤੇ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਫਿਲਹਾਲ ਠੰਡ 'ਚ ਕਮੀ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਆਉਣ ਵਾਲੇ ਅਗਲੇ ਇਕ-ਦੋ ਦਿਨਾਂ 'ਚ ਮੌਸਮ ਕੁਝ ਇਸ ਤਰ੍ਹਾਂ ਬਣੇ ਰਹਿਣ ਦਾ ਅੰਦਾਜ਼ਾ ਹੈ।
ਦੱਖਣੀ ਸੂਬਿਆਂ 'ਚ ਬਾਰਸ਼ ਦਾ ਅਨੁਮਾਨ:
ਮੌਸਮ ਵਿਭਾਗ ਦੇ ਮੁਤਾਬਕ ਦੇਸ਼ ਦੇ ਦੱਖਣੀ ਸੂਬਿਆਂ 'ਚ ਬਾਰਸ਼ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਤਾਮਿਲਨਾਡੂ, ਕੇਰਲ, ਦੱਖਣੀ ਕਰਨਾਟਕ ਤੇ ਤਟੀ ਕਰਨਾਟਕ 'ਚ ਹਲਕੀ ਤੋਂ ਮੱਧਮ ਬਾਰਸ਼ ਤੇ ਕੁਝ ਥਾਵਾਂ 'ਤੇ ਭਾਰੀ ਬਾਰਸ਼ ਦਾ ਅੰਦਾਜ਼ਾ ਹੈ। ਉੱਥੇ ਹੀ ਉੱਤਰੀ ਭਾਰਤ 'ਚ ਪਰਬਤੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਨੇ ਘਾਟੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
ਜੰਮੂ-ਕਸ਼ਮੀਰ 'ਚ ਹੋ ਰਹੀ ਬਰਫ਼ਬਾਰੀ
ਫਿਲਹਾਲ ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਬਰਫਬਾਰੀ ਨੇ ਆਮ ਜਨਜੀਵਨ ਨੂੰ ਮੁਸ਼ਕਿਲ 'ਚ ਪਾ ਰੱਖਿਆ ਹੈ। ਲਗਾਤਾਰ ਹੋ ਰਹੀ ਬਰਫਬਾਰੀ ਨਾਲ ਜੰਮੂ ਕਸ਼ਮੀਰ ਦੇ ਸ਼ਹਿਰਾਂ ਦੀਆਂ ਗਲੀਆਂ 'ਚ ਬਰਫ ਦੇ ਕਈ ਪਹਾੜ ਜੰਮ ਗਏ ਹਨ। ਜਿਸ ਨਾਲ ਲੋਕ ਘਰਾਂ 'ਚ ਕੈਦ ਰਹਿਣ ਨੂੰ ਮਜਬੂਰ ਹੈ। ਉੱਥੇ ਹੀ ਬੀਤੀ ਤਿੰਨ ਜਨਵਰੀ ਤੋਂ ਬਾਂਦੀਪੁਰਾ ਦੇ ਗੁਰੇਜ਼ ਇਲਾਕੇ 'ਚ ਹੋ ਰਹੀ ਬਰਫਬਾਰੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਭਾਰੀ ਬਰਫਬਾਰੀ ਦੇ ਕਾਰਨ ਡਲ ਝੀਲ ਜੰਮਨ ਤੋਂ ਪੰਛੀ ਪਰੇਸ਼ਾਨ ਦਿਖਾਈ ਦੇ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਦਿੱਲੀ 'ਚ ਠੰਡ ਘਟਣ ਦੇ ਆਸਾਰ, ਪੜ੍ਹੋ ਮੌਸਮ ਦੀ ਤਾਜ਼ਾ ਰਿਪੋਰਟ
ਏਬੀਪੀ ਸਾਂਝਾ
Updated at:
09 Jan 2021 10:11 AM (IST)
ਮੌਸਮ ਵਿਭਾਗ ਦੇ ਮੁਤਾਬਕ ਦੇਸ਼ ਦੇ ਦੱਖਣੀ ਸੂਬਿਆਂ 'ਚ ਬਾਰਸ਼ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਤਾਮਿਲਨਾਡੂ, ਕੇਰਲ, ਦੱਖਣੀ ਕਰਨਾਟਕ ਤੇ ਤਟੀ ਕਰਨਾਟਕ 'ਚ ਹਲਕੀ ਤੋਂ ਮੱਧਮ ਬਾਰਸ਼ ਤੇ ਕੁਝ ਥਾਵਾਂ 'ਤੇ ਭਾਰੀ ਬਾਰਸ਼ ਦਾ ਅੰਦਾਜ਼ਾ ਹੈ।
- - - - - - - - - Advertisement - - - - - - - - -