Weather Update: ਪੰਜਾਬ, ਹਰਿਆਣਾ, ਚੰਡੀਗੜ੍ਹ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਦਿੱਲੀ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ ਸ਼ਾਮ ਤੋਂ ਇਕਦਮ ਮੌਸਮ ਬਦਲ ਸਕਦਾ ਹੈ। ਗੁਜਰਾਤ 'ਚ ਅਗਲੇ 4 ਤੋਂ 5 ਦਿਨਾਂ ਤੱਕ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 


ਪੰਜਾਬ ਵਿਚ 2 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੂਰਬੀ ਤੱਟਵਰਤੀ ਖੇਤਰ ਅਤੇ ਪੱਛਮੀ ਤੱਟੀ ਖੇਤਰ ਦੇ ਉੱਤਰੀ ਹਿੱਸਿਆਂ ਲਈ ਰੈੱਡ ਅਲਰਟ, ਮੱਧ ਭਾਰਤ ਅਤੇ ਪੱਛਮੀ ਪ੍ਰਾਇਦੀਪ ਖੇਤਰ ਲਈ ਆਰੇਂਜ ਅਲਰਟ ਅਤੇ ਉੱਤਰੀ ਭਾਰਤ ਲਈ ਯੈਲੋ ਅਲਰਟ ਜਾਰੀ ਕੀਤਾ ਹੈ।



ਮੀਂਹ ਦਾ ਰੈੱਡ ਅਲਰਟ


ਸੌਰਾਸ਼ਟਰ ਦੇ ਪੋਰਬੰਦਰ, ਦਵਾਰਕਾ ਅਤੇ ਗਿਰਸੋਮਨਾਥ ਵਿਚ ਅੱਜ ਬਹੁਤ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕੱਛ, ਜਾਮਨਗਰ, ਰਾਜਕੋਟ, ਅਮਰੇਲੀ ਅਤੇ ਭਾਵਨਗਰ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਪੋਰਬੰਦਰ, ਜਾਮਨਗਰ, ਦਵਾਰਕਾ ਅਤੇ ਜੂਨਾਗੜ੍ਹ ਸਮੇਤ ਸੌਰਾਸ਼ਟਰ ਖੇਤਰ 'ਚ ਖਾਸ ਤੌਰ ਉਤੇ ਭਾਰੀ ਮੀਂਹ ਦੀ ਸੰਭਾਵਨਾ ਹੈ।


ਦਿੱਲੀ ਵਿੱਚ ਬਾਰਸ਼ ਹੋਵੇਗੀ


ਮੌਸਮ ਵਿਭਾਗ ਮੁਤਾਬਕ ਪੰਜਾਬ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਆਸਮਾਨ 'ਚ ਬੱਦਲ ਛਾਏ ਰਹਿਣ ਅਤੇ ਗਰਜ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਇਹ ਗਰਮ ਅਤੇ ਨਮੀ ਵਾਲਾ ਹੋ ਸਕਦਾ ਹੈ। ਹਾਲਾਂਕਿ, ਕੱਲ੍ਹ ਤੋਂ ਮੌਸਮ ਦਾ ਰੂਪ ਇਕ ਵਾਰ ਫਿਰ ਬਦਲ ਜਾਵੇਗਾ ਅਤੇ ਦਿੱਲੀ ਵਿੱਚ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਨੇ ਕੱਲ੍ਹ ਤੋਂ ਤਿੰਨ ਦਿਨਾਂ ਲਈ ਯੈਲੋ ਅਲਰਟ ਵੀ ਜਾਰੀ ਕੀਤਾ ਹੈ। ਦੱਸ ਦਈਏ ਕਿ ਬਰਸਾਤ ਦੌਰਾਨ ਵੀ ਦਿੱਲੀ ਦੇ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। IMD ਨੇ 22 ਤੋਂ 24 ਜੁਲਾਈ ਤੱਕ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।



ਅਗਲੇ ਚਾਰ ਦਿਨਾਂ ਲਈ ਅਲਰਟ
ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਗੁਜਰਾਤ, ਮੱਧ ਮਹਾਰਾਸ਼ਟਰ, ਗੋਆ, ਕੋਂਕਣ, ਦੱਖਣੀ ਅੰਦਰੂਨੀ ਕਰਨਾਟਕ ਅਤੇ ਤੱਟਵਰਤੀ ਖੇਤਰਾਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਹੈ। ਕੇਰਲ ਅਤੇ ਮਾਹੇ 'ਚ 21 ਜੁਲਾਈ ਤੱਕ ਬਾਰਿਸ਼ ਹੋਵੇਗੀ, ਜਦਕਿ 21 ਤੋਂ 23 ਜੁਲਾਈ ਤੱਕ ਮੱਧ ਪ੍ਰਦੇਸ਼ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਉੜੀਸਾ, ਉੱਤਰੀ ਅੰਦਰੂਨੀ ਕਰਨਾਟਕ, ਮੱਧ ਪ੍ਰਦੇਸ਼, ਓਡੀਸ਼ਾ, ਵਿਦਰਭ ਅਤੇ ਉੱਤਰੀ ਅੰਦਰੂਨੀ ਕਰਨਾਟਕ ਵਿਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।