ਨਵੀਂ ਦਿੱਲੀ: ਮਾਨਸੂਨ ਦੀ ਰੁੱਤ ਜੋਬਨ 'ਤੇ ਹੈ। ਅਜਿਹੇ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਾਰਸ਼ ਦੀ ਆਮਦ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ 'ਚ ਮੀਂਹ ਦੀ ਛਹਿਬਰ ਹੋ ਸਕਦੀ ਹੈ। ਇਸ ਤੋਂ ਇਲਾਵਾ ਤਟੀ ਖੇਤਰਾਂ ਕਰਨਾਟਕਾ, ਕੇਰਲ, ਅੰਡੇਮਾਨ-ਨਿਕੋਬਾਰ 'ਚ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਆਸਾਰ ਹਨ।
ਓਧਰ ਗੁਜਰਾਤ, ਦੱਖਣ-ਪੂਰਬੀ ਰਾਜਸਥਾਨ, ਦੱਖਣੀ-ਪੱਛਮੀ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਅਤੇ ਓੜੀਸਾ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।
ਰਾਮ ਮੰਦਰ ਬਣਾਉਣ ਲਈ ਮੋਰਾਰੀ ਬਾਪੂ ਨੇ ਮੰਗਿਆ ਪੰਜ ਕਰੋੜ ਦਾਨ, ਪੰਜ ਦਿਨਾਂ 'ਚ ਹੀ ਮਿਲ ਗਏ 16 ਕਰੋੜ
ਇਸ ਦਰਮਿਆਨ ਯੂਪੀ ਦੇ 12 ਜ਼ਿਲ੍ਹਿਆਂ 'ਚ 331 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹਨ। ਪਰ ਸੂਬਾ ਸਰਕਾਰ ਨੇ ਸ਼ਨੀਵਾਰ ਸਥਿਤੀ ਪੂਰੇ ਕਾਬੂ 'ਚ ਦੱਸੀ ਹੈ।
ਕੋਰੋਨਾ ਸੰਕਟ ਹੋਰ ਵਧਿਆ, 24 ਘੰਟਿਆਂ 'ਚ ਦੋ ਲੱਖ, 46 ਹਜ਼ਾਰ ਨਵੇਂ ਕੇਸ, 5000 ਤੋਂ ਵੱਧ ਮੌਤਾਂ
ਇਸ ਤੋਂ ਇਲਾਵਾ ਅਸਮ 'ਚ 11 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਰਾਹਤ ਦੀ ਗੱਲ ਇਹ ਹੈ ਕਿ ਇੱਥੋਂ ਦੇ ਕਈ ਜ਼ਿਲ੍ਹਿਆਂ 'ਚ ਹੌਲੀ-ਹੌਲੀ ਪਾਣੀ ਘਟ ਰਿਹਾ ਹੈ। ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਪਿਛਲੇ ਨੌਂ ਦਿਨਾਂ ਤੋਂ ਮਾਨਸੂਨੀ ਬਾਰਸ਼ ਨਹੀਂ ਹੋਈ। ਜਿਸ ਕਾਰਨ ਹੜ੍ਹਾਂ ਦੀ ਸਥਿਤੀ 'ਚ ਸੁਧਾਰ ਆਉਣਾ ਤੈਅ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ