ਖੜਗਪੁਰ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਆਪਣੀ ਵਿਵਾਦਤ ਟਿੱਪਣੀ ਨੂੰ ਪੱਛਮੀ ਬੰਗਾਲ ਦੇ ਬੀਜੇਪੀ ਪ੍ਰਧਾਨ ਨੇ ਸਹੀ ਠਹਿਰਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸਾੜੀ ਪਹਿਨ ਕੇ ਕੋਈ ਔਰਤ ਆਪਣੀ ਲੱਤ ਦਿਖਾਵੇ, ਇਹ ਬੰਗਾਲੀ ਸੰਸਕ੍ਰਿਤੀ ਨਹੀਂ।


ਪੁਰੂਲਿਆ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਘੋਸ਼ ਨੇ ਬੈਨਰਜੀ ਨੂੰ ਉਨ੍ਹਾਂ ਦੇ ਜ਼ਖ਼ਮੀ ਪੈਰ ਨੂੰ ਲੈਕੇ ਨਿਸ਼ਾਨਾ ਬਣਾਇਆ ਸੀ ਤੇ ਕਿਹਾ ਕਿ ਜੇਕਰ ਉਨ੍ਹਾਂ ਵੋਟਾਂ ਲਈ ਆਪਣਾ ਟੁੱਟਾ ਪੈਰ ਦਿਖਾਉਣਾ ਹੈ ਤਾਂ ਬਰਮੁੱਢਾ ਪਹਿਨ ਲਵੇ। ਜਿਸ ਨਾਲ ਲੋਕ ਉਨ੍ਹਾਂ ਨੂੰ ਸਪਸ਼ਟ ਤੌਰ 'ਤੇ ਦੇਖ ਸਕਦੇ ਹਨ। ਇਸ ਟਿੱਪਣੀ ਬਾਰੇ ਪੁੱਛਣ 'ਤੇ ਘੋਸ਼ ਨੇ ਕਿਹਾ, 'ਮਹਿਲਾ ਮੁੱਖ ਮੰਤਰੀ ਹੋਣ ਦੇ ਨਾਤੇ ਅਸੀਂ ਉਨ੍ਹਾਂ ਤੋਂ ਕੁਝ ਅਦਬ ਦੀ ਉਮੀਦ ਕਰਦੇ ਹਾਂ। ਜੋ ਬੰਗਾਲ ਦੀ ਸੰਸਕ੍ਰਿਤੀ ਤੇ ਪਰੰਪਰਾ ਦੇ ਮੁਤਾਬਕ ਹੋਵੇ।'


ਉਨ੍ਹਾਂ ਕਿਹਾ, 'ਅਸੀਂ ਸਾੜੀ ਪਹਿਨੀ ਹੋਈ ਮਹਿਲਾ ਨੂੰ ਦੇਖ ਰਹੇ ਹਾਂ, ਜੋ ਆਪਣੀ ਟੰਗ ਅਕਸਰ ਦਿਖਾਉਂਦੀ ਹੈ। ਕੀ ਤੁਸੀਂ ਇਸ ਨੂੰ ਬੰਗਾਲ ਦੀ ਸੰਸਕ੍ਰਿਤੀ ਦੇ ਮੁਤਾਬਕ ਮੰਨਦੇ ਹੋ? ਮੈਂ ਇਸਦਾ ਵਿਰੋਧ ਕੀਤਾ ਹੈ।' ਘੋਸ਼ ਦੀ ਪ੍ਰਤੀਕਿਰਿਆ 'ਤੇ ਤ੍ਰਿਣਮੂਲ ਕਾਂਗਰਸ ਨੇ ਕਿਹਾ, 'ਬੰਗਾਲ ਦੀ ਧੀ ਦੇ ਅਪਮਾਨ ਨੂੰ ਲੈਕੇ ਬੀਜੇਪੀ ਪ੍ਰਧਾਨ ਰੱਖਿਆ 'ਚ ਹੈ ਤੇ ਲੋਕ ਮਹਿਲਾ ਵਿਰੋਧੀ ਨੂੰ ਸਜ਼ਾ ਦੇਣਗੇ।'


ਪਾਰਟੀ ਨੇ ਟਵੀਟ ਕੀਤਾ, 'ਚਾਹੇ ਸਾੜੀ ਪਹਿਨੀ ਮਹਿਲਾ ਹੋਵੇ ਜਾਂ ਫਟੀ ਜੀਂਸ ਪਹਿਨੀ ਮਹਿਲਾ, ਬੰਗਾਲ ਮਾਫ ਨਹੀਂ ਕਰੇਗਾ। ਸੂਬੇ ਦੇ ਮੰਤਰੀ ਚੰਦ੍ਰਿਮਾ ਭੱਟਾਚਾਰਿਆ ਨੇ ਕਿਹਾ ਕਿ ਬੰਗਾਲ ਦੀਆਂ ਮਹਿਲਾਵਾਂ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਇਕ ਵੀ ਵੋਟ ਨਹੀਂ ਦੇਣਗੀਆਂ।'


ਇਹ ਵੀ ਪੜ੍ਹੋ: Bharat Bandh: ਸ਼੍ਰੋਮਣੀ ਕਮੇਟੀ ਵੱਲੋਂ 'ਭਾਰਤ ਬੰਦ' ਦੀ ਹਮਾਇਤ ਦਾ ਐਲਾਨ, ਅੰਮ੍ਰਿਤਸਰ ਤੋਂ ਦਿੱਲੀ ਰਵਾਨਾ ਨਗਰ ਕੀਰਤਨ ਵੀ ਇੱਕ ਦਿਨ ਰੁਕੇਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904