ਨਵੀਂ ਦਿੱਲੀ: ਜਿਸ ਵ੍ਹੱਟਸਐਪ ‘ਤੇ ਲੋਕ ਸਾਰਾ ਟਾਈਮ ਮੈਸੇਜ ਕਰਦੇ ਰਹਿੰਦੇ ਹਨ, ਕੀ ਤੁਹਾਨੂੰ ਪਤਾ ਹੈ ਕਿ ਉਹ ਤੁਹਾਡੀ ਜਾਣਕਾਰੀ ਨੂੰ ਕੀਤੇ ਹੋਰ ਭੇਜ ਰਿਹਾ ਹੈ। ਵ੍ਹੱਟਸਐਪ ਖਿਲਾਫ ਅਮਰੀਕਾ ਦੀ ਇੱਕ ਅਦਾਲਤ ‘ਚ ਚਲ ਰਹੇ ਕੇਸ ਦੌਰਾਨ ਇਸ ਦਾ ਖੁਲਾਸਾ ਹੋਇਆ ਹੈ। ਜਿਸ ‘ਚ ਦੱਸਿਆ ਗਿਆ ਕਿ ਪੀਗਾਸਸ ਨਾਂ ਦੀ ਸਪਾਈਵੇਅਰ ਇਸ ਦਾ ਇਸਤੇਮਾਲ ਕਰ ਲੋਕਾਂ ਦਾ ਜਾਸੂਸੀ ਕਰ ਰਹੀ ਹੈ।


ਖ਼ਬਰਾਂ ਮੁਤਾਬਕ ਐਨਐਸਓ ਨੇ ਆਪਣੇ ਸਪਾਈਵੇਅਰ ਪੇਗਾਸਸ ਦਾ ਇਸਤੇਮਾਲ ਭਾਰਤ ‘ਚ ਵੀ ਕੀਤਾ ਅਤੇ ਇਸ ਨਾਲ ਕਈ ਭਾਰਤੀ ਪੱਤਰਕਾਰਾਂ, ਵਕੀਲਾਂ ਅਤੇ ਹੋਰਨਾਂ ਲੋਕਾਂ ਦੀ ਜਾਸੂਸੀ ਕੀਤੀ ਗਈ ਜਿਸ ਦੀ ਲਿਸਟ ਤੁਸੀਂ ਹੇਠ ਵੇਖ ਸਕਦੇ ਹੋ।

1. ਰਵਿੰਦਰਨਾਥ ਭੱਲਾ: ਤੇਲੰਗਾਨਾ ਹਾਈਕੋਰਟ ਦੇ ਵਕੀਲ ਅਤੇ ਰਾਜਨੀਤੀਕ ਕੈਦੀਆਂ ਦੀ ਰਿਹਾਈ ਕਰਨ ਦਾ ਕੰਮ ਕਰਨ ਵਾਲੇ ਵਕੀਲ ਰਵਿੰਦਰਨਾਥ ਭੱਲਾ ਦਾ ਕਹਿਣਾ ਹੈ ਕਿ 7 ਅਕਤੂਬਰ ਨੂੰ ਸਿਟੀਜਨ ਲੈਬ ਨੇ ਮੈਨੂੰ ਮੈਸੇਜ ਕੀਤਾ, ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਿਵੀਲ ਸੋਸਾਈਟੀ ਖਿਲਾਫ ਇੰਟਰਨਂੈੱਟ ਖ਼ਤਰਿਆ ‘ਤੇ ਨਜ਼ਰ ਰੱਖਣ ਦਾ ਕੰਮ ਕੀਤਾ। ਮੈਂ ਇਸ ਨੂੰ ਨਜ਼ਰਅੰਦਾਜ਼ ਕੀਤਾ,,, ਵ੍ਹੱਟਸਐਪ ਤੋਂ ਇੱਕ ਆਫੀਸ਼ੀਅਲ ਮੈਸੇਜ ਮਿਲਣ ਤੋਂ ਬਾਅਦ ਮੈਂ ਸਿਟੀਜਨ ਲੈਬ ਨੂੰ ਜਵਾਬ ਦਿੱਤਾ।

2. ਅਮਰ ਸਿੰਘ ਚਹਿਲ: ਚੰਡੀਗੜ੍ਹ ਦੇ ਮੱਨੁਖੀ ਅਧਿਕਾਰਾਂ ਦੇ ਵਕੀਲ ਹਨ ਅਤੇ ਉਹ ਮੱਨੁਖੀ ਅਧਿਕਾਰ ਇੰਟਰਨੈਸ਼ਨਲ ਦੇ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਜਾਸੂਸੀ ਬਾਰੇ ਕੁਝ ਨਹੀਂ ਪਤਾ।

3. ਆਨੰਦ ਤੇਲਤੁੰਬੜੇ: ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਪ੍ਰੋਫੈਸਰ ਹਨ ਅਤੇ ਦਲਿਤ ਅਧਿਕਾਰਾਂ ਲਈ ਆਵਾਜ਼ ਚੁੱਕਦੇ ਹਨ।

4. ਬੇਲਾ ਭਾਟਿਆ: ਮੱਨੁਖੀ ਅਧਿਕਾਰ ਕਾਰਜਕਰਤਾ ਅਤੇ ਵਕੀਲ ਹੈ ਅਤੇ ਬਸਤਰ ‘ਚ ਆਦਿਵਾਸੀਆਂ ਦੇ ਅਧਿਕਾਰਾਂ ਲਈ ਕੰਮ ਕਰਦੀ ਹੈ। ਉਸ ਨੇ ਦੱਸਿਆ ਕਿ ਸਤੰਬਰ ਦੇ ਆਖਰ ‘ਚ ਇਸ ਦੀ ਜਾਣਕਾਰੀ ਮਿਲੀ। ਕਈ ਫੋਨ ਵੀ ਆਏ ਪਰ ਮੈਂ ਰਿਸੀਵ ਨਹੀਂ ਕੀਤੇ।

5. ਡਿਗ੍ਰੀ ਪ੍ਰਸਾਦ ਚੌਹਾਨ: ਮੱਨੁਖੀ ਅਧਿਕਾਰ ਕਾਰਜਕਰਤਾ ਹੈ ਅਤੇ ਛੱਤੀਸਗੜ੍ਹ ‘ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਈਮੇਲ ਆਏ ਪਰ ਸ਼ੱਕ ਹੋਇਆ ਤਾਂ ਮੈਂ ਖੋਲ੍ਹੇ ਨਹੀਂ।

6. ਸੰਤੋਸ਼ ਭਾਰਤੀ: ਚੌਥੀ ਦੁਨੀਆ ਦਾ ਸੰਪਾਦਕ ਹਨ। ਉਨ੍ਹਾਂ ਨੇ ਕਿਹਾ ਕਿ ਟੋਰੰਟੋ ਦੇ ਸਿਟੀਜਨ ਲੈਬ ਤੋਂ ਮੈਨੂੰ ਜਾਣਕਾਰੀ ਮਿਲੀ।

7. ਵਕੀਲ ਸ਼ਾਲਿਨੀ ਗੇਰਾ: ਗੇਰਾ ਜੇਲ਼੍ਹ ‘ਚ ਬੰਦ ਕਾਰਜਕਰਤਾ ਸੁਧਾ ਭਾਰਦਵਾਜ ਅਤੇ ਜਗਦਲਪੁਰ ਲੀਗਲ ਐਂਡ ਗਰੁੱਪ ਦੀ ਕੋ-ਸੰਸਥਾਪਕ ਹੈ। ਜਿਸ ਨੇ ਕਿਹਾ ਕਿ ਮੈਨੂੰ ਸਵੀਡਿਸ਼ ਨੰਬਰ ਤੋਂ ਬਾਰ-ਵਾਰ ਫੋਨ ਆਇਆ।

8. ਨਿਹਾਲ ਸਿੰਘ ਰਾਠੌੜ: ਨਾਗਪੁਰ ‘ਚ ਵਕਾਲਤ ਕਰਦੇ ਹਨ ਅਤੇ ਭਮਿਾ ਕੋਰੇਗਾਂਵ ਮਾਮਲੇ ‘ਚ ਗ੍ਰਿਫ਼ਤਾਰ ਵਕੀਲ-ਕਾਰਜਕਰਤਾ ਸੁਰੇਂਦਰ ਗਡਲੰਿਗ ਦੇ ਜੂਨੀਅਰ ਹਨ। ਜਿਨ੍ਹਾਂ ਨੂੰ ਵ੍ਹੱਟਸਐਪ ‘ਤੇ ਕਈ ਵੀਡੀਓ ਕਾਲ ਆਏ।

9. ਜਗਦੀਸ਼ ਮੇਸ਼੍ਰਾਮ: ਗਢਚਿਰੌਲੀ ‘ਚ ਵਕਾਲਤ ਕਰਦੇ ਹਨ ਅਤੇ ਇੰਡੀਅਨ ਐਸੋਸ਼ੀਏਸ਼ਨ ਆਫ ਪੀਪੁਲਸ ਲਾਏਰਸ ਦੇ ਮੈਂਬਰ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਾਲ ਮਾਰਚ ਅਤੇ ਮਈ ‘ਚ ਕਈ ਇੰਟਰਨੈਸ਼ਨਲ ਵੀਡੀਓ ਕਾਲ ਆਏ।

10. ਅੰਕਿਤ ਗ੍ਰੇਵਾਲ: ਚੰਡੀਗੜ੍ਹ ‘ਚ ਮੱਨੁਖੀ ਅਧਿਕਾਰ ਵਕੀਲ ਹਨ ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਪੀਪੁਲਸ ਲਾਏਰਸ ਦੇ ਸਕੱਤਰ ਹਨ।

ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਭਾਰਤੀ ਹਨ ਜਿਨ੍ਹਾਂ ਦੀ ਜਾਸੂਸੀ ਕੀਤੀ ਗਈ ਹੈ।