Wheat Price: ਦੇਸ਼ ਦੇ ਕਈ ਸੂਬਿਆਂ ਵਿੱਚ ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਪੰਜਾਬ ਵਿੱਚ ਅਗਲੇ ਮਹੀਨੇ ਕਣਕ ਦੀ ਕਟਾਈ ਹੋਏਗੀ। ਇਸ ਦੇ ਬਾਵਜੂਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਤ ਕਣਕ 3000 ਰੁਪਏ ਤੋਂ ਲੈ ਕੇ 3200 ਰੁਪਏ ਕੁਇੰਟਲ ਵਿਕ ਰਹੀ ਹੈ। ਇਸ ਵਾਰ ਕਣਕ ਦੇ ਭਾਅ ਨੇ ਸਾਰੇ ਰਿਕਾਰਡ ਤੋੜੇ ਹਨ। ਮੰਡੀਆਂ ਵਿੱਚ ਕਣਕ ਸਰਕਾਰ ਵੱਲੋਂ ਤੈਅ ਘੱਟੋ-ਘੱਟ ਸਮਰਥਨ ਮੁੱਲ ਤੋਂ ਵੱਧ ਰੇਟ ਉਪਰ ਵਿਕ ਰਹੀ ਹੈ। 

Continues below advertisement

ਕੇਂਦਰ ਸਰਕਾਰ ਨੇ ਇਸ ਸਾਲ ਦੇਸ਼ ਵਿੱਚ ਕਣਕ ਦੇ ਉਤਪਾਦਨ ਵਿੱਚ ਵਾਧੇ ਦਾ ਅਨੁਮਾਨ ਲਾਇਆ ਹੈ। ਇਸ ਵੇਲੇ ਮੰਡੀਆਂ ਵਿੱਚ ਕਣਕ ਦੀ ਕੀਮਤ 3000 ਰੁਪਏ ਪ੍ਰਤੀ ਕੁਇੰਟਲ ਤੱਕ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਕੀ ਸੀਜ਼ਨ ਸ਼ੁਰੂ ਹੋਣ ਨਾਲ ਕਣਕ ਦੀਆਂ ਕੀਮਤਾਂ ਡਿੱਗ ਸਕਦੀਆਂ ਹਨ? 

ਕਣਕ ਦੇ ਕਾਰੋਬਾਰ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਦੀ ਸਪਲਾਈ ਵਧਣ ਲੱਗੀ ਹੈ। ਐਮਪੀ, ਯੂਪੀ, ਪੰਜਾਬ, ਹਰਿਆਣਾ ਵਿੱਚ ਕਣਕ ਦੀਆਂ ਕੀਮਤਾਂ ਅਜੇ ਵੀ ਉੱਚੀਆਂ ਹਨ, ਜਦੋਂਕਿ ਇਨ੍ਹਾਂ ਰਾਜਾਂ ਵਿੱਚ ਕਣਕ ਦੀ ਕਟਾਈ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਪਲਾਈ ਵਧਣ ਨਾਲ ਕਣਕ ਦੀਆਂ ਕੀਮਤਾਂ ਘਟਣਗੀਆਂ। ਉਂਝ, ਭਾਰਤ ਵਿੱਚ ਕਣਕ ਦੀਆਂ ਕੀਮਤਾਂ ਕੌਮਾਂਤਰੀ ਟੈਰਿਫ ਵਾਰ ਸ਼ਾਂਤ ਹੋਣ ਮਗਰੋਂ ਹੀ ਸਥਿਰ ਹੋਣਗੀਆਂ।

Continues below advertisement

ਦੱਸ ਦਈਏ ਕਿ ਭਾਰਤ ਸਰਕਾਰ ਆਪਣੀ ਵਿਕਰੀ ਵਧਾਉਣ ਲਈ OMSS ਰਾਹੀਂ ਹੋਰ ਕਣਕ ਵੇਚ ਰਹੀ ਹੈ, ਪਰ ਹਰ ਵਾਰ ਦੀ ਤਰ੍ਹਾਂ ਪੂਰੀ ਦੀ ਪੂਰੀ ਖੇਪ ਵਿਕ ਰਹੀ ਹੈ। ਇਸ ਵਾਰ 5 ਲੱਖ ਟਨ ਕਣਕ ਵਿਕਣ ਲਈ ਆਈ ਤੇ 4.98 ਲੱਖ ਟਨ ਕਣਕ ਵਿਕ ਗਈ। ਪਹਿਲਾਂ ਇਹ 4 ਲੱਖ ਟਨ ਵਿਕਰੀ ਲਈ ਆਉਂਦੀ ਸੀ। ਕੀਮਤਾਂ ਵਿੱਚ ਵਾਧੇ ਕਾਰਨ ਵਿਕਰੀ ਵੱਧ ਗਈ ਹੈ। ਇਸ ਕਾਰਨ ਕਣਕ ਦੀਆਂ ਕੀਮਤਾਂ ਵੀ ਮਾਮੂਲੀ ਘਟੀਆਂ ਹਨ। 

ਜੇਕਰ ਅਸੀਂ OMSS ਵਿੱਚ ਕਣਕ ਦੀ ਕੀਮਤ 'ਤੇ ਨਜ਼ਰ ਮਾਰੀਏ ਤਾਂ ਫਰਵਰੀ ਵਿੱਚ ਝਾਰਖੰਡ ਵਿੱਚ OMSS ਵਿੱਚ ਕਣਕ ਦੀ ਕੀਮਤ 2790-3107 ਰੁਪਏ ਪ੍ਰਤੀ ਕੁਇੰਟਲ ਸੀ। ਇਸੇ ਤਰ੍ਹਾਂ ਉਤਰਾਖੰਡ ਵਿੱਚ ਇਹ 2724-3029 ਰੁਪਏ ਪ੍ਰਤੀ ਕੁਇੰਟਲ, ਅਸਾਮ ਵਿੱਚ 2703-3270 ਰੁਪਏ ਪ੍ਰਤੀ ਕੁਇੰਟਲ, ਪੱਛਮੀ ਬੰਗਾਲ ਵਿੱਚ 2690-3100 ਰੁਪਏ ਪ੍ਰਤੀ ਕੁਇੰਟਲ, ਓਡੀਸ਼ਾ ਵਿੱਚ 2609-3056 ਰੁਪਏ ਪ੍ਰਤੀ ਕੁਇੰਟਲ ਸੀ।

ਦੱਸ ਦੇਈਏ ਕਿ ਹਾਲ ਹੀ ਵਿੱਚ ਸਰਕਾਰ ਨੇ ਕਣਕ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਟਾਕ ਸੀਮਾ ਘਟਾ ਦਿੱਤੀ ਹੈ। ਸਰਕਾਰ ਨੇ ਕਣਕ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਸਟਾਕ ਸੀਮਾ ਨੂੰ ਸਖ਼ਤ ਕਰ ਦਿੱਤਾ ਹੈ, ਜਦੋਂਕਿ ਦੂਜੇ ਪਾਸੇ ਇਸ ਵਾਰ ਕਣਕ ਦੇ ਬੰਪਰ ਉਤਪਾਦਨ ਕਾਰਨ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਸਕਦੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਰਾਜਾਂ ਵਿੱਚ ਤਾਪਮਾਨ ਵਧਣ ਲੱਗ ਪਿਆ ਸੀ ਜਿਸ ਤੋਂ ਬਾਅਦ ਕਣਕ ਦੇ ਕਿਸਾਨਾਂ ਨੂੰ ਉਤਪਾਦਨ ਵਿੱਚ ਗਿਰਾਵਟ ਦਾ ਡਰ ਹੋਣ ਲੱਗਾ। ਇਸ ਹਾੜੀ ਸੀਜ਼ਨ ਵਿੱਚ ਦੇਸ਼ ਵਿੱਚ 324 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ।

ਕੀ ਕਣਕ ਦੀ ਕੀਮਤ ਘਟੇਗੀ, ਅੱਗੇ ਕੀ ਹੋਵੇਗਾ?ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਮੰਡੀਆਂ ਵਿੱਚ ਕਣਕ ਦੀ ਬੰਪਰ ਆਮਦ ਸ਼ੁਰੂ ਹੋ ਗਈ ਹੈ। ਐਮਪੀ, ਯੂਪੀ, ਪੰਜਾਬ ਤੇ ਹਰਿਆਣਾ ਵਿੱਚ ਕਣਕ ਦੀਆਂ ਕੀਮਤਾਂ ਅਜੇ ਵੀ ਉੱਚੀਆਂ ਹਨ। ਇਨ੍ਹਾਂ ਰਾਜਾਂ ਵਿੱਚ ਕਣਕ ਦੀ ਕਟਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਮੰਡੀਆਂ ਵਿੱਚ ਕਣਕ ਦੀ ਸਪਲਾਈ ਵਧੇਗੀ, ਕਣਕ ਦੀ ਕੀਮਤ ਵਿੱਚ ਵੀ ਗਿਰਾਵਟ ਆਵੇਗੀ।