Chandrayaan-3 Mission: ਭਾਰਤ ਦਾ ਚੰਦਰਯਾਨ-3 ਮਿਸ਼ਨ ਬੁੱਧਵਾਰ (23 ਅਗਸਤ 2023) ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰਿਆ। ਇਸ ਤੋਂ ਬਾਅਦ ਸ਼ੁੱਕਰਵਾਰ (25 ਅਗਸਤ 2023) ਨੂੰ ਇਸਰੋ ਨੇ ਇਸ ਮਿਸ਼ਨ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆਂ ਉੱਤੇ ਸ਼ਾਂਝੀਆਂ ਕੀਤੀਆਂ। ਜਿਸ ਵਿੱਚ ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਇੱਕ ਦੂਜੇ ਤੋਂ ਕਾਫ਼ੀ ਦੂਰੀ ਉੱਤੇ ਨਜ਼ਰ ਆ ਰਹੇ ਹਨ। ਬਾਅਦ ਵਿੱਚ ਇਸਰੋ ਨੇ ਉਨ੍ਹਾਂ ਤਸਵੀਰਾਂ ਨੂੰ ਆਪਣੇ ਐਕਸ ਹੈਂਡਲ ਤੋਂ ਡਿਲੀਟ ਕਰ ਦਿੱਤਾ।
ਡਿਲੀਟ ਕਰਨ ਤੋਂ ਪਹਿਲਾਂ ਕੀਤੇ ਗਏ ਟਵੀਟ 'ਚ ਇਸਰੋ ਨੇ ਦਾਅਵਾ ਕੀਤਾ ਸੀ, ਚੰਦਰਯਾਨ-2 ਦੇ ਆਰਬਿਟਰ ਨੇ ਇਨ੍ਹਾਂ ਤਸਵੀਰਾਂ ਨੂੰ ਹਾਈ-ਰੈਜ਼ੋਲਿਊਸ਼ਨ ਕੈਮਰੇ ਨਾਲ ਕਲਿੱਕ ਕੀਤਾ ਹੈ। ਇਸ ਸਮੇਂ, ਸਿਰਫ ਇਹ ਆਰਬਿਟਰ ਚੰਦਰਮਾ ਦੇ ਆਰਬਿਟ 'ਤੇ ਅਜਿਹੀਆਂ ਤਸਵੀਰਾਂ ਕਲਿੱਕ ਕਰ ਸਕਦਾ ਹੈ ਕਿਉਂਕਿ ਇਸ ਸਮੇਂ ਇਸ ਧੁਰੀ 'ਤੇ ਅਜਿਹਾ ਉੱਚ-ਤਕਨੀਕੀ ਕੈਮਰਾ ਹੈ।
ਹਾਲਾਂਕਿ ਇਹ ਟਵੀਟ ਕਰਨ ਤੋਂ ਬਾਅਦ ਔਰਬਿਟਰ ਨੇ ਇਨ੍ਹਾਂ ਤਸਵੀਰਾਂ ਨੂੰ ਡਿਲੀਟ ਕਰ ਦਿੱਤਾ। ਇਸ ਪੋਸਟ ਅਤੇ ਤਸਵੀਰਾਂ ਨੂੰ ਕਿਉਂ ਡਿਲੀਟ ਕੀਤਾ ਗਿਆ ਹੈ, ਇਸ ਬਾਰੇ ਸਾਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਟਵੀਟ ਨੂੰ ਡਿਲੀਟ ਕਰਨ ਤੋਂ ਕੁਝ ਦੇਰ ਬਾਅਦ ਹੀ ਇਸਰੋ ਨੇ ਇਕ ਹੋਰ ਟਵੀਟ ਕੀਤਾ, ਜਿਸ 'ਚ ਚੰਦਰਯਾਨ-3 ਦਾ ਰੋਵਰ ਲੈਂਡਰ ਤੋਂ ਉਤਰਦਾ ਨਜ਼ਰ ਆ ਰਿਹਾ ਹੈ।
ਚੰਦਰਮਾ ਦੀ ਸਤ੍ਹਾ 'ਤੇ ਲੈਂਡਰ ਤੇ ਰੋਵਰ ਕਦੋਂ ਤੱਕ ਕਰਨਗੇ ਕੰਮ?
ਚੰਦਰਯਾਨ-3 ਦੇ ਲੈਂਡਰ ਤੇ ਰੋਵਰ ਦੀ ਚੰਦਰਮਾ 'ਤੇ ਸਫਲ ਲੈਂਡਿੰਗ ਤੋਂ ਬਾਅਦ, ਇਸਰੋ ਨੂੰ ਉਮੀਦ ਹੈ ਕਿ ਇਸ ਮਿਸ਼ਨ ਦੀ ਮਿਆਦ ਇਕ ਚੰਦਰ ਦਿਨ ਜਾਂ 14 ਧਰਤੀ ਦਿਨਾਂ ਤੱਕ ਸੀਮਤ ਨਹੀਂ ਰਹੇਗੀ ਅਤੇ ਜਦੋਂ ਸੂਰਜ ਚੰਦਰਮਾ 'ਤੇ ਦੁਬਾਰਾ ਚੜ੍ਹੇਗਾ ਤਾਂ ਇਹ ਦੁਬਾਰਾ ਸਰਗਰਮ ਹੋ ਸਕਦਾ ਹੈ।
ਲੈਂਡਰ ਤੇ ਰੋਵਰ ਦੇ ਉਤਰਨ ਤੋਂ ਬਾਅਦ, ਉਹਨਾਂ 'ਚ ਮੌਜੂਦ ਸਿਸਟਮ ਇੱਕ ਤੋਂ ਬਾਅਦ ਇੱਕ ਵਰਤੋਂ ਕਰਨ ਲਈ ਤਿਆਰ ਹਨ ਤਾਂ ਕਿ ਉਹਨਾਂ ਨੂੰ ਧਰਤੀ ਦੇ 14 ਦਿਨਾਂ ਦੇ ਅੰਦਰ-ਅੰਦਰ ਪੂਰਾ ਕੀਤਾ ਜਾ ਸਕੇ। ਕਿਉਂਕਿ ਚੰਦ ਉੱਤੇ ਜਿਵੇਂ ਹੀ ਸੂਰਜ ਡੁੱਬੇਗਾ, ਉੱਥੇ ਕਾਫੀ ਹਨੇਰਾ ਛਾ ਜਾਵੇਗਾ ਅਤੇ ਮੌਸਮ -180 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਵਿਗਿਆਨੀਆਂ ਨੂੰ ਉਮੀਦ ਹੈ ਕਿ ਜੇ ਸੂਰਜ ਇੱਕ ਵਾਰ ਫਿਰ ਚੜ੍ਹਦਾ ਹੈ ਅਤੇ ਰੌਸ਼ਨੀ ਮਿਲਣ ਤੋਂ ਬਾਅਦ ਲੈਂਡਰ ਅਤੇ ਰੋਵਰ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਸਕਦੇ ਹਨ।