ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਖਿਲਾਫ ਦੇਸ਼ ਭਰ ਵਿੱਚ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏਆਈਐਮਆਈਐਮ) ਦੇ ਪ੍ਰਧਾਨ ਅਸਾਦੁਦੀਨ ਓਵੈਸੀ ਨੇ ਵੱਡਾ ਬਿਆਨ ਦਿੱਤਾ ਹੈ। ਓਵੈਸੀ ਨੇ ਕਿਹਾ ਕਿ ਅਸੀਂ ਹਿੰਸਕ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ, ਜੇ ਹੁਣ ਇਸ ਕਾਨੂੰਨ ਵਿਰੁੱਧ ਹਿੰਸਾ ਹੋਈ ਤਾਂ ਅਸੀਂ ਆਪਣੇ ਆਪ ਨੂੰ ਇਸ ਵਿਰੋਧ ਪ੍ਰਦਰਸ਼ਨ ਤੋਂ ਅਲੱਗ ਕਰਾਂਗੇ।


ਓਵੈਸੀ ਨੇ ਕਿਹਾ, "ਵਿਰੋਧ ਕਰਨਾ ਕਿਸੇ ਵੀ ਨਾਗਰਿਕ ਦਾ ਅਧਿਕਾਰ ਹੈ ਪਰ ਹਿੰਸਾ ਦੀ ਮੈਂ ਨਿੰਦਾ ਕਰਦਾ ਹਾਂ"। ਵਿਰੋਧ ਪ੍ਰਦਰਸ਼ਨ ਕੀਤੇ ਜਾਣੇ ਚਾਹੀਦੇ ਹਨ, ਪਰ ਸਫ਼ਲਤਾ ਸ਼ਾਂਤੀ ਬਣਾਈ ਰੱਖਣ ਨਾਲ ਹੀ ਮਿਲੇਗੀ।

ਓਵੈਸੀ ਸਰਕਾਰ ਤੋਂ ਪੁੱਛਿਆ ਕੀ ਅਸਾਮ ਵਿੱਚ ਜੋ ਲੋਕ ਐਨਆਰਸੀ ਲਿਸਟ ਤੋਂ ਬਾਹਰ ਕੀਤੇ ਗਏ ਹਨ, ਉਨ੍ਹਾਂ ਨੂੰ ਲੈ ਕੇ ਸਰਕਾਰ ਦਾ ਕੀ ਰੁਖ ਹੈ। ਉਨ੍ਹਾਂ ਕਿਹਾ ਅਸਾਮ ਦੇ ਇੱਕ ਮੰਤਰੀ ਦਾ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਬਾਹਰ ਕੱਢਿਆ ਜਾਵੇਗਾ ਤੇ ਹਿੰਦੂਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਅਫਵਾ ਖੁਦ ਸਰਕਾਰ ਉੜਾ ਰਹੀ ਹੈ।