ਚੰਡੀਗੜ੍ਹ: ਕੀ ਤੁਸੀਂ ਅਜਿਹਾ ਮੈਸੇਜ ਦੇਖਿਆ ਹੈ, ਜਿਸ 'ਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਆਪਣੀ ਸਕੀਮ ਤਹਿਤ ਸਾਰੇ ਨੌਜਵਾਨਾਂ ਨੂੰ ਹਰ ਮਹੀਨੇ 3400 ਰੁਪਏ ਦੇਵੇਗੀ। ਜੇਕਰ ਹਾਂ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਅਤੇ ਝੂਠਾ ਹੈ। ਸਰਕਾਰ ਅਜਿਹੀ ਕੋਈ ਸਕੀਮ ਨਹੀਂ ਚਲਾ ਰਹੀ, ਜਿਸ ਵਿੱਚ ਨੌਜਵਾਨਾਂ ਨੂੰ ਹਰ ਮਹੀਨੇ ਪੈਸੇ ਮਿਲਣ। ਪੀਆਈਬੀ ਫੈਕਟ ਚੈਕ ਨੇ ਇਹ ਜਾਣਕਾਰੀ ਦਿੱਤੀ ਹੈ।
PIB ਫੈਕਟ ਚੈਕ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਗਿਆਨਵੀਰ ਯੋਜਨਾ ਤਹਿਤ ਰਜਿਸਟਰੇਸ਼ਨ ਲਈ ਨੌਜਵਾਨਾਂ ਨੂੰ ਹਰ ਮਹੀਨੇ 3,400 ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠ ਹੈ। PIB ਫੈਕਟ ਚੈਕ ਦੇ ਅਨੁਸਾਰ, ਅਜਿਹੀ ਕਿਸੇ ਵੀ ਵੈਬਸਾਈਟ ਜਾਂ ਲਿੰਕ 'ਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕਰੋ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਿਸੇ ਵੀ ਸੰਦੇਸ਼ ਨੂੰ ਅੱਗੇ ਭੇਜਣ ਤੋਂ ਗੁਰੇਜ਼ ਕਰੋ। ਵਟਸਐਪ ਜਾਂ ਐਸਐਮਐਸ ਰਾਹੀਂ ਕਿਸੇ ਹੋਰ ਵਿਅਕਤੀ ਨੂੰ ਸੁਨੇਹਾ ਭੇਜਣ ਤੋਂ ਪਹਿਲਾਂ, ਇੱਕ ਵਾਰ ਤੱਥਾਂ ਦੀ ਜਾਂਚ ਕਰੋ।
ਇਹ ਵੀ ਪੜ੍ਹੋ- Video: ਉਦਘਾਟਨ ਹੁੰਦੇ ਹੀ ਡਿੱਗਿਆ ਪੁਲ, ਅਧਿਕਾਰੀਆਂ ਨੂੰ ਮਿਲੀ ਭ੍ਰਿਸ਼ਟਾਚਾਰ ਦੀ ਸਜ਼ਾ
ਇਸ ਫਰਜ਼ੀ ਸੰਦੇਸ਼ ਵਿੱਚ ਇੱਕ ਲਿੰਕ ਵੀ ਸਾਂਝਾ ਕੀਤਾ ਗਿਆ ਹੈ। ਉਸ ਲਿੰਕ 'ਤੇ ਕਲਿੱਕ ਕਰਨ ਤੋਂ ਵੀ ਬਚੋ। ਇਸ 'ਤੇ ਜਾ ਕੇ ਆਪਣੇ ਨਿੱਜੀ ਜਾਂ ਬੈਂਕ ਖਾਤੇ ਦੇ ਵੇਰਵਿਆਂ ਨੂੰ ਬਿਲਕੁਲ ਵੀ ਸਾਂਝਾ ਨਾ ਕਰੋ। ਇਹ ਤੁਹਾਨੂੰ ਧੋਖਾ ਦੇਣ ਦਾ ਇੱਕ ਤਰੀਕਾ ਹੋ ਸਕਦਾ ਹੈ। ਇਸ ਦੇ ਜ਼ਰੀਏ ਅਪਰਾਧੀ ਕੁਝ ਹੀ ਮਿੰਟਾਂ 'ਚ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ।
ਕੋਰੋਨਾ ਮਹਾਂਮਾਰੀ ਦੇ ਦੌਰਾਨ, ਜ਼ਿਆਦਾਤਰ ਲੋਕ ਆਪਣੇ ਬੈਂਕ ਨਾਲ ਸਬੰਧਤ ਕੰਮ ਘਰ ਤੋਂ ਆਨਲਾਈਨ ਕਰਦੇ ਹਨ। ਅਜਿਹੇ 'ਚ ਸਾਈਬਰ ਅਪਰਾਧੀ ਵੀ ਇਸ ਦਾ ਫਾਇਦਾ ਉਠਾ ਰਹੇ ਹਨ। ਇਸ ਕਾਰਨ ਬੈਂਕ ਫਰਾਡ ਦੇ ਮਾਮਲਿਆਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਬਚਣ ਲਈ ਸਰਕਾਰ ਸਮੇਂ-ਸਮੇਂ 'ਤੇ ਲੋਕਾਂ ਨੂੰ ਚੇਤਾਵਨੀ ਵੀ ਦਿੰਦੀ ਰਹਿੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ PIB ਫੈਕਟ ਚੈਕ ਦੀ ਟੀਮ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਅਜਿਹੇ ਦਾਅਵਿਆਂ ਦੀ ਜਾਂਚ ਕਰਦੀ ਹੈ। ਜੇਕਰ ਤੁਹਾਨੂੰ ਵੀ ਕਿਸੇ ਖਬਰ ਜਾਂ ਫੋਟੋ 'ਤੇ ਸ਼ੱਕ ਹੈ, ਤਾਂ ਤੁਸੀਂ +91 8799711259 'ਤੇ WhatsApp ਜਾਂ socialmedia@pib.gov.in 'ਤੇ ਈ-ਮੇਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਸਾਡੇ ਨਾਲ ਟਵਿੱਟਰ @PIBFactCheck 'ਤੇ ਜਾਂ Instagram /PIBFactCheck 'ਤੇ ਜਾਂ ਫੇਸਬੁੱਕ 'ਤੇ /PIBFactCheck ਰਾਹੀਂ ਸੰਪਰਕ ਕਰ ਸਕਦੇ ਹੋ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।