Delhi news: ਦਿੱਲੀ ਪੁਲਿਸ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਇੱਕ ਆਦਮੀ ਅਤੇ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਦੋਵੇਂ ਸੰਸਦ ਭਵਨ ਦੇ ਬਾਹਰ ਸਮੋਕ ਕਲਰ ਉੜਾ ਕੇ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਉਥੇ ਮੌਜੂਦ ਪੁਲਿਸ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ।


ਇਹ ਵੀ ਪੜ੍ਹੋ: Terror Conspiracy Case: ਅੱਤਵਾਦੀ ਸਾਜ਼ਿਸ਼ ਦੇ ਮਾਮਲੇ 'ਚ NIA ਦੀ ਛਾਪੇਮਾਰੀ, ਬੈਂਗਲੁਰੂ 'ਚ ਕਈ ਥਾਵਾਂ 'ਤੇ ਤਲਾਸ਼ੀ ਜਾਰੀ


ਫਿਲਹਾਲ ਦੋਵਾਂ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਬਾਕੀ ਦੋ ਵਿਅਕਤੀ ਕਿਸੇ ਤਰ੍ਹਾਂ ਸੰਸਦ ਭਵਨ ਵਿੱਚ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ ਅਤੇ ਗੈਲਰੀ ਵਿੱਚ ਜਾਣ ਤੋਂ ਬਾਅਦ ਅੰਦਰ ਛਾਲ ਮਾਰ ਦਿੱਤੀ।  ਜਿਸ ਤੋਂ ਬਾਅਦ ਪੂਰੇ ਸੰਸਦ ਭਵਨ 'ਚ ਹੰਗਾਮਾ ਹੋ ਗਿਆ। ਹਾਲਾਂਕਿ ਸੁਰੱਖਿਆ ਕਰਮੀਆਂ ਨੇ ਇਨ੍ਹਾਂ ਦੋਵਾਂ ਲੋਕਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਪਰ ਸੰਸਦ ਭਵਨ 'ਤੇ ਹਮਲੇ ਦੀ ਬਰਸੀ ਮੌਕੇ ਇਨ੍ਹਾਂ ਦੋ ਪ੍ਰਦਰਸ਼ਨਕਾਰੀਆਂ ਦੇ ਅੰਦਰ ਦਾਖ਼ਲ ਹੋਣ ਨੂੰ ਸੁਰੱਖਿਆ ਵਿੱਚ ਵੱਡੀ ਢਿੱਲ ਮੰਨਿਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Redrafted Bills in Loksabha : ਅਪਰਾਧਿਕ ਕਾਨੂੰਨਾਂ ਦੀ ਜਗ੍ਹਾਂ ਲੈਣਗੇ ਇਹ ਤਿੰਨ ਬਿੱਲ, ਲੋਕ ਸਭਾ ਵਿੱਚ ਗ੍ਰਹਿ ਮੰਤਰੀ ਨੇ ਕੀਤੇ ਪੇਸ਼