ਮੁੰਬਈ: ਇੱਥੇ ਬੁੱਧਵਾਰ ਸ਼ਾਮ ਇਕ ਮੱਧ ਉਮਰ ਦੀ ਔਰਤ ਨੂੰ ਆਪਣੀ ਸੋਟੀ ਨਾਲ ਚੀਤੇ ਦਾ ਮੁਕਾਬਲਾ ਕਰਦਿਆਂ ਦੇਖਿਆ ਗਿਆ। ਇਸ ਇਲਾਕੇ 'ਚ ਤਿੰਨ ਦਿਨਾਂ 'ਚ ਇਹ ਦੂਜਾ ਹਮਲਾ ਹੈ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ।
ਵੀਡੀਓ 'ਚ ਚੀਤੇ ਨੂੰ Aaray ਡੇਅਰੀ ਦੇ ਇਲਾਕੇ ਦੇ ਨੇੜੇ ਤੁਰਦਿਆਂ ਦੇਖਿਆ ਗਿਆ। ਇਕ ਮਿੰਟ ਬਾਅਦ ਫਰੇਮ 'ਚ ਇਕ ਔਰਤ ਦਾਖਲ ਹੁੰਦੀ ਹੈ। ਜੋ ਹੌਲੀ-ਹੌਲ਼ੀ ਆਪਣੀ ਤੁਰਨ ਵਾਲੀ ਸੋਟੀ ਦੇ ਸਹਾਰੇ ਚੱਲਦੀ ਹੈ। ਇਸ ਔਰਤ ਦੀ ਪਛਾਣ 55 ਸਾਲਾ ਨਿਰਮਲਾ ਦੇਵੀ ਸਿੰਘ ਵਜੋਂ ਹੋਈ ਹੈ। ਬਾਅਦ 'ਚ ਇਹ ਇਕ ਉੱਚੀ ਥਾਂ 'ਤੇ ਚੀਤੇ ਵੱਲ ਪਿੱਠ ਕਰਕੇ ਬੈਠ ਗਈ।
ਚੀਤਾ ਉਸ ਵੱਲ ਝੁਕਦਾ ਹੈ। ਜਿਵੇ ਹੀ ਔਰਤ ਚੀਤੇ ਨੂੰ ਦੇਖਦੀ ਹੈ ਉਹ ਉਸ ਨੂੰ ਆਪਣੀ ਸੋਟੀ ਨਾਲ ਦੂਰ ਧੱਕਣ ਦੀ ਕੋਸ਼ਿਸ਼ ਕਰਦੀ ਹੈ। ਅਗਲੇ ਕੁਝ ਤਣਾਅ ਵਾਲੇ ਸਕਿੰਟਾਂ 'ਚ ਔਰਤ ਪਿੱਛੇ ਵੱਲ ਡਿੱਗਦੀ ਹੈ ਤਦ ਤੇਂਦੂਆਂ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਪਰ ਕੁਝ ਸਮੇਂ ਬਾਅਦ ਪਿੱਛੇ ਹਟ ਜਾਂਦਾ ਹੈ।
ਇਸ ਘਟਨਾ 'ਚ ਔਰਤ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਔਰਤ ਵੱਲੋਂ ਮਦਦ ਲਈ ਰੌਲਾ ਪਾਉਣ 'ਤੇ ਕੁਝ ਲੋਕ ਉਸ ਵੱਲ ਦੌੜਦੇ ਦਿਖਾਈ ਦਿੱਤੇ। ਇਸ ਤੋਂ ਦੋ ਦਿਨ ਪਹਿਲਾਂ ਇਕ ਚਾਰ ਸਾਲਾ ਬੱਚੇ 'ਤੇ ਤੇਂਦੁਏ ਨੇ ਹਮਲਾ ਕਰ ਦਿੱਤਾ ਸੀ। ਕਥਿਤ ਤੌਰ 'ਤੇ ਲੜਕਾ ਆਪਣੀ ਰਿਹਾਇਸ਼ ਦੇ ਬਾਹਰ ਖੇਡ ਰਿਹਾ ਸੀ ਜਦੋਂ ਚੀਤੇ ਨੇ ਉਸ ਨੂੰ ਘੜੀਸਣ ਦੀ ਕੋਸ਼ਿਸ਼ ਕੀਤੀ। ਸਥਾਨਕ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।