Woman Suicide: ਛੱਤੀਸਗੜ੍ਹ ਦੇ ਬਿਲਾਸਪੁਰ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੂੰ ਪੈਰ ਨਾ ਦਬਾਉਣ 'ਤੇ ਇੰਨਾ ਗੁੱਸਾ ਆਇਆ ਕਿ ਉਸ ਨੇ ਅੱਧੀ ਰਾਤ ਨੂੰ ਫਾਹਾ ਲਾ ਲਿਆ। ਪਤੀ-ਪਤਨੀ ਨੂੰ ਛੇਤੀ-ਛੇਤੀ ਲੈ ਕੇ ਹਸਪਤਾਲ ਪੁੱਜਿਆ, ਪਰ ਉਹ ਬੱਚ ਨਾ ਸਕੀ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਤਨੀ ਨੇ ਪਤੀ ਨੂੰ ਪੈਰ ਘੁੱਟਣ ਲਈ ਕਿਹਾ ਸੀ ਪਰ ਪਤੀ ਦੂਜੇ ਕੰਮ 'ਚ ਰੁੱਝ ਗਿਆ ਅਤੇ ਸੌਂ ਗਿਆ। ਇਸ ਕਰਕੇ ਉਹ ਨਾਰਾਜ਼ ਹੋ ਗਈ।


ਜਾਣਕਾਰੀ ਮੁਤਾਬਕ ਬਿਲਾਸਪੁਰ ਦੀ ਸੁਸ਼ੀਲਾ ਸਾਹੂ ਆਪਣੇ ਪਤੀ ਭੂਪੇਂਦਰ ਸਾਹੂ ਨਾਲ ਤੋਰਵਾ ਇਲਾਕੇ ਦੇ ਦੇਵਰੀਡੀਹ 'ਚ ਰਹਿੰਦੀ ਸੀ। ਦੋਹਾਂ ਨੇ ਲਵ ਮੈਰਿਜ ਕੀਤੀ ਸੀ, ਸਾਲ 2018 'ਚ ਮਿਲਣ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ ਸੀ। ਸੁਸ਼ੀਲਾ ਨੇ 21-22 ਜੂਨ ਦੀ ਰਾਤ ਨੂੰ ਖੁਦਕੁਸ਼ੀ ਕਰ ਲਈ। ਪੁੱਛਗਿੱਛ ਦੌਰਾਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਸੀ।


ਮਿਲੀ ਜਾਣਕਾਰੀ ਮੁਤਾਬਕ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਸੁਸ਼ੀਲਾ ਦੀ ਤਬੀਅਤ ਖ਼ਰਾਬ ਹੋਣ ਕਰਕੇ ਉਸ ਨੇ ਆਪਣੇ ਪਤੀ ਨੂੰ ਪੈਰ ਘੁੱਟਣ ਲਈ ਕਿਹਾ ਅਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ। ਪਤੀ ਭੁਪਿੰਦਰ ਭਾਂਡੇ ਸਾਫ਼ ਕਰਨ ਅਤੇ ਹੋਰ ਕੰਮ ਕਰਨ ਵਿੱਚ ਲੱਗ ਗਿਆ। ਫਿਰ ਉਹ ਮੁੰਡੇ ਨੂੰ ਸਵਾਉਣ ਲੱਗ ਗਿਆ ਅਤੇ ਉਸ ਨੂੰ ਸਵਾਉਂਦਾ-ਸਵਾਉਂਦਾ ਖੁਦ ਵੀ ਸੌਂ ਗਿਆ। ਇਸ ਕਰਕੇ ਸੁਸ਼ੀਲਾ ਗੁੱਸੇ 'ਚ ਆ ਗਈ ਅਤੇ ਰਾਤ ਨੂੰ ਉਸ ਨੂੰ ਆਪਣੇ ਆਪ ਨੂੰ ਫਾਹਾ ਲਾ ਲਿਆ। 


ਇਹ ਵੀ ਪੜ੍ਹੋ: Crime News: 21 ਸਾਲ ਛੋਟੀ ਮਹਿਲਾ ਨਾਲ ਕੀਤਾ ਵਿਆਹ, ਰਾਤ ਨੂੰ ਹੋਇਆ ਕੁਝ ਅਜਿਹਾ, ਅਗਲੇ ਦਿਨ ਪਤੀ ਨੇ ਕਰ ਲਈ ਆਤਮਹੱਤਿਆ




ਜਾਣਕਾਰੀ ਮੁਤਾਬਕ ਜਦੋਂ ਭੁਪਿੰਦਰ ਨੂੰ ਕੁਝ ਆਵਾਜ਼ ਆਈ ਤਾਂ ਉਸ ਦੀ ਅੱਖ ਖੁੱਲ੍ਹੀ। ਇਸ ਤੋਂ ਬਾਅਦ ਜਦੋਂ ਉਹ ਕਮਰੇ ਵਿੱਚ ਗਿਆ ਤਾਂ ਸੁਸ਼ੀਲਾ ਨੇ ਆਪਣੇ ਆਪ ਨੂੰ ਫਾਹਾ ਲਾਇਆ ਹੋਇਆ ਸੀ। ਛੇਤੀ-ਛੇਤੀ ਉਸ ਨੇ ਸੁਸ਼ੀਲਾ ਨੂੰ ਹੇਠਾਂ ਉਤਾਰਿਆ ਅਤੇ ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਿਆ ਅਤੇ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 


ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਵੇਲੇ ਬਿਲਾਸਪੁਰ 'ਚ ਮਿਲੇ ਸਨ ਅਤੇ ਫਿਰ ਇਕੱਠੇ ਰਹਿਣ ਲੱਗ ਪਏ। ਖ਼ੁਦਕੁਸ਼ੀ ਦੇ ਪਿੱਛੇ ਕੋਈ ਠੋਸ ਕਾਰਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸੁਸ਼ੀਲਾ ਨੇ ਖੁਦਕੁਸ਼ੀ ਕਿਉਂ ਕੀਤੀ?


ਇਹ ਵੀ ਪੜ੍ਹੋ: Crime News: ਸਾਵਧਾਨ! ਮੋਬਾਈਲ 'ਚ ਗਲਤੀ ਨਾਲ ਵੀ ਟਾਈਪ ਨਾ ਕਰਿਓ ਆਹ ਨੰਬਰ, ਨਹੀਂ ਤਾਂ ਬੈਂਕ ਖਾਤਾ ਹੋ ਜਾਵੇਗਾ ਖਾਲੀ