ਚੰਡੀਗੜ੍ਹ: ਅਜਿਹੇ ਸਮੇਂ ਜਦੋਂ ਦੁਨੀਆ ਦੇ ਸਾਰੇ ਦੇਸ਼ ਘਾਤਕ ਬਿਮਾਰੀ ਕੋਰੋਨਾਵਾਇਰਸ ਨਾਲ ਲੜ ਰਹੇ ਹਨ, ਸਾਡੇ ਲਈ ਵੀ ਇਹ ਮਹੱਤਵਪੂਰਨ ਹੈ ਕਿ ਅਸੀਂ ਕੁਝ ਨਾ ਕੁਝ ਕਰਦੇ ਰਹੀਏ ਤਾਂ ਜੋ ਦਿਨ-ਬ-ਦਿਨ ਜ਼ਿੰਦਗੀ ਖੜ੍ਹ ਨਾ ਜਾਵੇ। ਇਸ ਦਾ ਸਭ ਤੋਂ ਵੱਡਾ ਹਿੱਸਾ ਦਫ਼ਤਰੀ ਕੰਮ ਹੈ, ਯਾਨੀ ਇਹ ਯਕੀਨੀ ਬਣਾਓ ਕਿ ਕੰਮ ਜਾਰੀ ਰਹੇ।
ਕੋਰੋਨੋਵਾਇਰਸ ਦੇ ਖਤਰੇ ਵਿਚਕਾਰ, ਬਹੁਤ ਸਾਰੀਆਂ ਕੰਪਨੀਆਂ ਨੇ ਦਫ਼ਤਰ ਆਉਣ ਦੀ ਬਜਾਏ ਘਰ ਤੋਂ ਕੰਮ ਕਰਨ ਦੀ ਚੋਣ ਕੀਤੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕਦਮ ਸਹੀ ਦਿਸ਼ਾ ਵਿੱਚ ਚੁੱਕੇ ਗਏ ਹਨ, ਪਰ ਬਹੁਤ ਸਾਰੇ ਮਾਲਕ ਆਪਣੇ ਕਰਮਚਾਰੀਆਂ ਦੀ ਉਤਪਾਦਕਤਾ ਤੇ ਕੁਸ਼ਲਤਾ ਬਾਰੇ ਚਿੰਤਤ ਹਨ।
ਹਾਲਾਂਕਿ, ਹਰ ਦਫ਼ਤਰ ਦਾ ਕਰਮਚਾਰੀ ਇੱਕ ਪੇਸ਼ੇਵਰ ਹੁੰਦਾ ਹੈ ਤੇ ਇੱਕ ਜ਼ਿੰਮੇਵਾਰ ਵਿਅਕਤੀ ਹੁੰਦਾ ਹੈ ਜੋ ਜਾਣਦਾ ਹੈ ਕਿ ਉਸ ਨੂੰ ਕਦੋਂ ਤੇ ਕਿਵੇਂ ਕਰਨਾ ਹੈ। ਇਸ ਦੇ ਬਾਵਜੂਦ, ਕਈ ਵਾਰ ਘਰ ਜਾਂ ਦਫ਼ਤਰ ਤੋਂ ਬਾਹਰ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਜਿਵੇਂ ਘਰ ਵਿੱਚ ਇੱਕ ਛੋਟਾ ਬੱਚਾ ਹੈ, ਉਹ ਇਹ ਨਹੀਂ ਸਮਝੇਗਾ ਕਿ ਤੁਹਾਨੂੰ ਘਰ ਤੋਂ ਕੰਮ ਕਰਨਾ ਪਏਗਾ, ਬੱਚਾ ਤੁਹਾਡੇ ਨਾਲ ਖੇਡਣਾ ਚਾਹੁੰਦਾ ਹੈ ਜਾਂ ਘਰ ਵਿੱਚ ਤੁਹਾਨੂੰ ਵੇਖਣ ਲਈ ਵੱਧ ਤੋਂ ਵੱਧ ਸਮਾਂ ਬਤੀਤ ਕਰੇਗਾ। ਇਸ ਤੋਂ ਇਲਾਵਾ, ਜੇ ਘਰ ਵਿੱਚ ਅਚਾਨਕ ਮਹਿਮਾਨ ਆ ਜਾਣ, ਤਾਂ ਤੁਹਾਨੂੰ ਉਨ੍ਹਾਂ ਦੀ ਸੇਵਾ ਕਰਨੀ ਵੀ ਪਾਵੇਗੀ।
1. ਕੰਮ ਕਰਨ ਲਈ ਵੱਖਰੀ ਜਗ੍ਹਾ ਬਣਾਓ
ਤੁਸੀਂ ਕਿਥੋਂ ਕੰਮ ਕਰ ਰਹੇ ਹੋ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਹਮੇਸ਼ਾ ਕੰਮ ਦੀ ਵੱਖਰੀ ਜਗ੍ਹਾ ਬਣਾਓ। ਇਸ ਨਾਲ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਜਾਂ ਧਿਆਨ ਨਹੀਂ ਭਟਕੇਗਾ। ਇਸ ਦੇ ਲਈ ਤੁਸੀਂ ਘਰ ਦੇ ਕਿਸੇ ਵੀ ਮੇਜ਼ ਦੀ ਵਰਤੋਂ ਕਰ ਸਕਦੇ ਹੋ।
2. ਪਹਿਲਾਂ ਤੋਂ ਤਿਆਰੀ ਕਰਕੇ ਰੱਖੋ
ਜੇ ਤੁਸੀਂ ਘਰ ਤੋਂ ਜਾਂ ਦਫਤਰ ਦੇ ਬਾਹਰ ਕੰਮ ਕਰ ਰਹੇ ਹੋ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਖਾਣਾ ਪਕਾਉਣ ਲਈ ਸਮਾਂ ਮਿਲ ਜਾਵੇਗਾ। ਕਈ ਵਾਰ ਇਹ ਹੋ ਸਕਦਾ ਹੈ ਕਿ ਕੰਮ ਦੇ ਘੱਟ ਭਾਰ ਕਾਰਨ, ਤੁਹਾਨੂੰ ਬਾਕੀ ਕੰਮ ਕਰਨ ਦਾ ਸਮਾਂ ਮਿਲ ਜਾਵੇ ਪਰ ਅਕਸਰ ਅਜਿਹਾ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਇਹ ਚੰਗਾ ਹੈ ਕਿ ਤੁਸੀਂ ਭੋਜਨ ਦਾ ਇੰਤਜ਼ਾਮ ਪਹਿਲਾਂ ਤੋਂ ਹੀ ਕਰਕੇ ਰੱਖੋ।
3. ਦਫ਼ਤਰ ਜਾਣ ਵਾਂਗ ਤਿਆਰ ਹੋਵੋ
ਘਰ ਦੇ ਬਿਸਤਰੇ 'ਚ ਆਰਾਮ ਨਾਲ ਕੰਮ ਕਰਨਾ ਵਧੀਆ ਹੋ ਸਕਦਾ ਹੈ, ਪਰ ਇਹ ਤੁਹਾਨੂੰ ਆਲਸੀ ਬਣਾ ਦਿੰਦਾ ਹੈ ਤੇ ਤੁਹਾਨੂੰ ਥੋੜ੍ਹੀ ਦੇਰ ਵਿੱਚ ਨੀਂਦ ਆਉਣ ਲੱਗੇਗੀ। ਇਸ ਲਈ ਇਹ ਚੰਗਾ ਹੈ ਕਿ ਤੁਸੀਂ ਓਵੇਂ ਹੀ ਤਿਆਰ ਹੋਵੋ ਜਿਦਾਂ ਤੁਸੀਂ ਦਫ਼ਤਰ ਜਾਂਦੇ ਹੋ ਤੇ ਡੈਸਕ ਤੇ ਬੈਠ ਕਿ ਕੰਮ ਕਰੋ।
4. ਦਿਨ ਦੀ ਯੋਜਨਾ ਬਣਾਓ
ਘਰ ਤੋਂ ਕੰਮ ਕਰਦਿਆਂ ਆਪਣੇ ਦਿਨ ਦੀ ਯੋਜਨਾ ਬਣਾਓ, ਜਿਵੇਂ ਤੁਸੀਂ ਦਫ਼ਤਰ ਵਿੱਚ ਅਕਸਰ ਕਰਦੇ ਹੋ।
5. ਵਿਚਕਾਰ ਬਰੇਕ ਲੈਣਾ ਨਾ ਭੁੱਲੋ
ਇਕੋ ਜਗ੍ਹਾ 'ਤੇ ਬੈਠਣ ਨਾਲ ਸਰੀਰ ਥੱਕ ਜਾਂਦਾ ਹੈ, ਇਸ ਲਈ ਵਿਚਕਾਰ ਬਰੇਕ ਲੈਣਾ ਮਹੱਤਵਪੂਰਨ ਹੈ। ਆਪਣੇ ਘਰ ਦੇ ਦੁਆਲੇ ਘੁੰਮੋ, ਚਾਹ ਜਾਂ ਕਾਫੀ ਪੀਓ।
6. ਕੰਮ ਦੇ ਘੰਟਿਆਂ ਦਾ ਧਿਆਨ ਰੱਖੋ
ਇਹ ਜ਼ਰੂਰੀ ਹੈ ਕਿ ਤੁਸੀਂ ਦਫ਼ਤਰ ਦੇ ਸਮੇਂ ਅਨੁਸਾਰ ਕੰਮ ਕਰਨਾ ਅਰੰਭ ਕਰੋ ਤੇ ਸਮੇਂ ਸਿਰ ਹੀ ਪੂਰਾ ਕਰੋ। ਇਸ ਨਾਲ ਤੁਹਾਨੂੰ ਭਾਰ ਮਹਿਸੂਸ ਨਹੀਂ ਹੋਵੇਗਾ।
ਕੋਰੋਨਾਵਾਇਰਸ ਨੇ ਘਰਾਂ 'ਚ ਡੱਕੇ ਲੋਕ, ਇੰਝ ਕਰੋ ਘਰੋਂ ਹੀ ਕੰਮ
ਏਬੀਪੀ ਸਾਂਝਾ
Updated at:
17 Mar 2020 12:12 PM (IST)
ਅਜਿਹੇ ਸਮੇਂ ਜਦੋਂ ਦੁਨੀਆ ਦੇ ਸਾਰੇ ਦੇਸ਼ ਘਾਤਕ ਬਿਮਾਰੀ ਕੋਰੋਨਾਵਾਇਰਸ ਨਾਲ ਲੜ ਰਹੇ ਹਨ, ਸਾਡੇ ਲਈ ਵੀ ਇਹ ਮਹੱਤਵਪੂਰਨ ਹੈ ਕਿ ਅਸੀਂ ਕੁਝ ਨਾ ਕੁਝ ਕਰਦੇ ਰਹੀਏ ਤਾਂ ਜੋ ਦਿਨ-ਬ-ਦਿਨ ਜ਼ਿੰਦਗੀ ਖੜ੍ਹ ਨਾ ਜਾਵੇ।
- - - - - - - - - Advertisement - - - - - - - - -