ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਜਿਨ੍ਹਾਂ ਨੇ ਭਾਰਤੀ ਮੀਡੀਆ ਦੇ ਨਾਲ-ਨਾਲ ਵਿਦੇਸ਼ੀ ਮੀਡੀਆ ਦੀ ਹੈਡਲਾਈਨਾਂ ‘ਤੇ ਵੀ ਆਪਣਾ ਕਬਜ਼ਾ ਕੀਤਾ ਹੈ। ਸਾਰੇ ਪ੍ਰਸਿੱਧ ਅਖ਼ਬਾਰਾਂ ਨੇ ਇਸ ਜਿੱਤ ਨੂੰ ਲੋਕਾਂ ਦਾ ਨਰੇਂਦਰ ਮੋਦੀ ‘ਤੇ ਭਰੌਸੇ ਦਾ ਨਤੀਜਾ ਕਿਹਾ। ਨਿਊ-ਯਾਰਕ ਟਾਈਮਸ ਨੇ ਨਤੀਜਿਆਂ ਨੂੰ ‘ਇਤਿਹਾਸਕ’ ਅਤੇ ਬੀਬੀਸੀ ਨੇ ਇਸ ਜਿੱਤ ਨੂੰ ‘ਇਤਿਹਾਸਕ ਜਨਤਾ ਦਾ ਆਦੇਸ਼’ ਕਿਹਾ ਹੈ।


ਬੀਬੀਸੀ ਨਿਊਜ਼ ਨੇ ਕਿਹਾ ਹੈ ਕਿ ਪੀਐਮ ਮੋਦੀ ‘ਤੇ ਭਾਵੇਂ ਹੀ ਦੇਸ਼ ਵੰਢਣ ਦੇ ਇਲਜ਼ਾਮ ਲੱਗੇ ਹਨ ਪਰ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਬਹੁਮਤ ਦਿੱਤਾ ਹੈ। ਮੋਦੀ ਦੀ ਇਹ ਜਿੱਤ ਇਤਿਹਾਸਕ ਹੈ। ਰੂਝਾਨ ਸਾਹਮਣੇ ਆਉਂਦੇ ਹਨ ਸਟੌਕ ਮਾਰਕਿਟ ‘ਚ ਤੇਜ਼ੀ ਦੇਖਣ ਨੂ ਮਿਲੀ। ਲੋਕਾਂ ਨੇ ਉਨ੍ਹਾਂ ਦੀ ਤਸਵੀਰ ਨੂੰ ਪਸੰਦ ਕੀਤਾ ਅਤੇ ਇੱਕ ਵਾਰ ਫੇਰ ਮੋਦੀ ਅੱਗੇ ਵਿਪੱਖ ਕਮਜ਼ੋਰ ਸੀ। ਵਿਰੋਧੀ ਧੀਰ ਮਜ਼ਬੂਤ ਗਠਬੰਧਨ ਨਹੀ ਕਰ ਪਾਇਆ।

ਨਿਊ-ਯਾਰਕ ਟਾਈਮਸ ਨੇ ਲਿਖੀਆ, “ਨਰੇਂਦਰ ਮੋਦੀ ਨੇ ਖੁਦ ਨੂੰ ਭਾਰਤ ਦਾ ਚੌਕੀਦਾਰ ਕਿਹਾ ਹੈ। ਉਨ੍ਹਾਂ ਨੇ ਹਿੰਦੂਤਵ ਦੀ ਈਮੇਜ, ਰਾਸ਼ਟਰਵਾਦ, ਲੋਕ ਨੂੰ ਪਸੰਦ ਆਉਣ ਵਾਲੀ ਸਾਦਗੀ ਅੇਤ ਗਰੀਬਾਂ ਲਈ ਕਈ ਯੋਜਨਾਵਾਂ ਕਰਕੇ ਬਹੁਮਤ ਹਾਸਲ ਕਰ ਪ੍ਰਧਾਨ ਮੰਤਰੀ ਬਣਨ ‘ਚ ਕਾਮਯਾਬੀ ਹਾਸਲ ਕੀਤੀ”।

ਸੀਐਨਐਨ ਨੇ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਸਾਹਮਣੇ ਖੁਦ ਨੂੰ ਇੱਕ ਆਰਥਿਕ ਸੁਧਾਰਕ ਦੇ ਤੌਰ ‘ਚ ਪੇਸ਼ ਕੀਤਾ। ਦੇਸ਼ ਦੀ ਜਨਤਾ ਨੂੰ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਭਾਰਤ ਨੂੰ ਫੇਰ ਤੋਂ ਮਹਾਨ ਬਣਾਉਨਗੇ। ਦੇਸ਼ ਦੀ ਸਰੱਖਿਆ ਲਈ ਉਨ੍ਹਾਂ ਨੇ ਖੁਦ ਨੂੰ ਚੌਕੀਦਾਰ ਦੱਸਿਆ। ਉਨ੍ਹਾਂ ਦੀ ਅਪੀਲ ਲੋਕਾਂ ਦੇ ਦਿਲ-ਦਿਗਾਮ ਤਕ ਪਹੁਮਚੀ ਅਤੇ ਨਤੀਜਾ ਸਾਹਮਣੇ ਹੈ।

ਪਾਕਿਸਤਾਨੀ ਅਖ਼ਬਾਰ ਡੌਨ ਨੇ ਲਿਖੀਆ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਇਹ ਜ਼ਬਰਦਸਤ ਜਿੱਤ ਹੈ। ਪੀਐਮ ਮੋਦੀ ਨੂੰ ਦੂਜੀ ਵਾਰ ਮਿਲੀ ਜਿੱਤ ਇਸ ਗੱਲ ਦਾ ਇਸ਼ਾਰਾ ਹੈ ਕਿ ਰਾਸ਼ਟਰੀ ਸੁਰੱਖਿਆ ‘ਤੇ ਜੋ ਉਨ੍ਹਾਂ ਨੇ ਗੱਲ ਕੀਤੀ ਉਹ ਉਸ ਮੁੱਦ ‘ਤੇ ਜੇਤੂ ਹਨ”।