World Record: ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਐਲਐਂਡਟੀ ਦੇ ਸਹਿਯੋਗ ਨਾਲ ਕਿਊਬ ਹਾਈਵੇਅ ਦੁਆਰਾ ਗਾਜ਼ੀਆਬਾਦ-ਅਲੀਗੜ੍ਹ ਨੈਸ਼ਨਲ ਐਕਸਪ੍ਰੈੱਸਵੇਅ (NH-91) ਨੂੰ ਛੇ-ਲੇਨ ਬਣਾਉਣ ਦਾ ਕੰਮ ਚੱਲ ਰਿਹਾ ਹੈ। ਕਿਊਬ ਹਾਈਵੇਅ ਵੱਲੋਂ 100 ਘੰਟਿਆਂ ਵਿੱਚ 100 ਕਿਲੋਮੀਟਰ ਤੱਕ ਸੜਕ ਬਣਾਉਣ ਦਾ ਵਿਸ਼ਵ ਰਿਕਾਰਡ ਬਣਾਇਆ ਗਿਆ ਹੈ।

  ਇਹ ਵੀ ਪੜ੍ਹੋ : ਨਿਮਰਤ ਖਹਿਰਾ ਚੱਲੀ ਬਾਲੀਵੁੱਡ, ਜਲਦ ਹੀ ਗਾਇਕ ਅਰਮਾਨ ਮਲਿਕ ਨਾਲ ਕਰੇਗੀ ਕੋਲੈਬ



ਹੁਣ ਤੱਕ ਵਿਸ਼ਵ ਰਿਕਾਰਡ 75 ਘੰਟਿਆਂ ਵਿੱਚ 75 ਕਿਲੋਮੀਟਰ ਬਣਾਉਣ ਦਾ ਸੀ। ਵਿਸ਼ਵ ਰਿਕਾਰਡ ਬਣਾਉਣ ਦੇ ਮੌਕੇ 'ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਇਹ ਪ੍ਰੋਗਰਾਮ 19 ਮਈ ਨੂੰ ਯਾਨੀ ਅੱਜ ਦੁਪਹਿਰ 2 ਵਜੇ NH-91 ਬਿਲਸੁਰੀ ਐਮ ਰਿਜ਼ੋਰਟ ਵਿਖੇ ਆਯੋਜਿਤ ਕੀਤਾ ਜਾਵੇਗਾ।


  ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਸ਼ਰਾਬ ਕਾਰੋਬਾਰ ਦਾ ਇੰਨਾ ਮਾੜਾ ਹਾਲ! 12ਵੀਂ ਵਾਰ ਬੋਲੀ ਵੇਲੇ ਵੀ ਨਹੀਂ ਲੱਭੇ ਠੇਕੇਦਾਰ

ਨੈਸ਼ਨਲ ਹਾਈਵੇਅ 91 ਨੂੰ ਬਣਾਉਣ ਲਈ ਲਗਪਗ 80 ਹਜ਼ਾਰ ਮਜ਼ਦੂਰਾਂ ਨੂੰ ਲਗਾਇਆ ਗਿਆ ਸੀ, ਜਦੋਂ ਕਿ 200 ਤੋਂ ਵੱਧ ਰੋਡ ਰੋਲਰ ਵਰਤੇ ਗਏ ਸਨ। ਨੈਸ਼ਨਲ ਹਾਈਵੇਅ 91 ਦੇ ਸੁੰਦਰੀਕਰਨ ਲਈ ਕਾਫੀ ਧਿਆਨ ਰੱਖਿਆ ਗਿਆ ਹੈ। ਸੜਕ ਦੇ ਕਿਨਾਰੇ ਸਹੀ ਰੋਸ਼ਨੀ ਅਤੇ ਸੁੰਦਰ ਡਿਵਾਈਡਰ ਬਣਾਏ ਗਏ ਹਨ ਜਦਕਿ ਨੈਸ਼ਨਲ ਹਾਈਵੇ ਦੇ ਵਿਚਕਾਰਲੇ ਡਿਵਾਈਡਰ 'ਤੇ ਹਰਿਆਲੀ ਹੈ ਅਤੇ ਦਰੱਖਤ ਵੀ ਲਗਾਏ ਗਏ ਹਨ।

ਨੈਸ਼ਨਲ ਹਾਈਵੇਅ 91 'ਤੇ ਦਿਨ-ਰਾਤ ਕੰਮ ਚੱਲਦਾ ਰਿਹਾ, ਤਦ ਜਾ ਕੇ ਹਾਈਵੇਅ ਬਣ ਕੇ ਤਿਆਰ ਹੋਇਆ ਹੈ। ਇਸ ਲਈ ਨੈਸ਼ਨਲ ਹਾਈਵੇਅ ਅਥਾਰਟੀ ਹੁਣ ਇਸ ਨੂੰ ਛੇ ਮਾਰਗੀ ਬਣਾਉਣ ਦੀ ਤਿਆਰੀ ਕਰ ਰਹੀ ਹੈ ਤੇ ਜਲਦੀ ਹੀ ਇਸ ਨੂੰ ਛੇ ਮਾਰਗੀ ਬਣਾ ਦਿੱਤਾ ਜਾਵੇਗਾ। ਇਸ ਹਾਈਵੇ ਨੂੰ ਸਭ ਤੋਂ ਵਿਅਸਤ ਮੰਨਿਆ ਜਾਂਦਾ ਹੈ। ਭਾਵੇਂ ਕਿ ਕਈ ਥਾਵਾਂ 'ਤੇ ਕੰਮ ਚੱਲ ਰਿਹਾ ਹੋਣ ਕਾਰਨ ਲੋਕਾਂ ਨੂੰ ਰੂਟ ਡਾਇਵਰਸ਼ਨ ਅਤੇ ਵਨ ਵੇਅ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਹੁਣ ਇਹ ਰੋਡ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।