ਨਵੀਂ ਦਿੱਲੀ: ਦ ਹੈਨਲੇ ਪਾਸਪੋਰਟ ਇੰਡੈਕਸ ਨੇ ਸਾਲ ਦੀ ਸ਼ੁਰੂਆਤ 'ਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਰੈਂਕਿੰਗ ਸਾਂਝੀ ਕੀਤੀ ਹੈ। ਭਾਰਤ ਲਈ ਇਹ ਦਰਜਾਬੰਦੀ ਬਹੁਤ ਮਹੱਤਵਪੂਰਨ ਹੈ। ਇਸ ਰੈਂਕਿੰਗ ਵਿੱਚ ਭਾਰਤ ਨੇ ਅਕਤੂਬਰ 2021 ਦੇ ਮੁਕਾਬਲੇ ਇੱਕ ਸਥਾਨ ਅੱਗੇ ਦੀ ਬੜ੍ਹਤ ਹਾਸਲ ਕੀਤੀ ਹੈ।


ਭਾਰਤੀ ਪਾਸਪੋਰਟ ਨਾਲ ਹੁਣ ਲੋਕ ਬਗੈਰ ਵੀਜ਼ਾ 60 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਇਹ ਦਰਜਾਬੰਦੀ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਅਥਾਰਟੀ (IATA) ਦੇ ਅੰਕੜਿਆਂ 'ਤੇ ਆਧਾਰਤ ਹੈ, ਜੋ ਇਹ ਦਰਸਾਉਂਦੀ ਹੈ ਕਿ ਇਨ੍ਹਾਂ ਪਾਸਪੋਰਟਾਂ ਨਾਲ ਲੋਕਾਂ ਲਈ ਵੱਖ-ਵੱਖ ਦੇਸ਼ਾਂ ਦੀ ਯਾਤਰਾ ਕਰਨਾ ਕਿੰਨਾ ਆਸਾਨ ਹੈ।


2022 ਦੀ ਪਹਿਲੀ ਤਿਮਾਹੀ ਲਈ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਭਾਰਤੀ ਪਾਸਪੋਰਟਾਂ ਦੀ ਰੈਂਕਿੰਗ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਸੁਧਾਰ ਹੋਇਆ ਹੈ। ਭਾਰਤ ਨੂੰ ਇਸ ਰੈਂਕਿੰਗ 'ਚ 7 ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ 90 ਤੋਂ 83ਵੇਂ ਸਥਾਨ 'ਤੇ ਪਹੁੰਚ ਗਿਆ ਹੈ।


ਇਸ ਰੈਂਕ 'ਤੇ ਭਾਰਤ ਦੇ ਨਾਲ-ਨਾਲ ਸਾਓ ਟੋਮੇ ਤੇ ਪ੍ਰਿੰਸੀਪੇ ਦਾ ਨਾਂ ਵੀ ਹੈ। ਪਿਛਲੇ ਸਾਲ ਭਾਰਤ ਨੂੰ ਸਿਰਫ਼ 58 ਦੇਸ਼ਾਂ ਵਿੱਚ ਬਗੈਰ ਵੀਜ਼ੇ ਦੇ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਅਜਿਹੇ 'ਚ ਹੁਣ ਦੋ ਨਵੇਂ ਦੇਸ਼ ਓਮਾਨ ਤੇ ਅਰਮੇਨੀਆ ਹਨ। ਪਾਕਿਸਤਾਨ ਇਸ ਸੂਚੀ ਵਿੱਚ 108ਵੇਂ ਸਥਾਨ 'ਤੇ ਹੈ, ਜੋ ਬਗੈਰ ਵੀਜ਼ਾ ਦੇ 31 ਦੇਸ਼ਾਂ ਵਿੱਚ ਜਾ ਸਕਦਾ ਹੈ।


ਇਹ ਹਨ ਟੌਪ ਪੰਜ ਦੇਸ਼



  • ਇਸ ਸੂਚੀ ਵਿੱਚ ਆਇਰਲੈਂਡ ਤੇ ਪੁਰਤਗਾਲ ਦਾ ਨਾਂ ਪੰਜਵੇਂ ਸਥਾਨ 'ਤੇ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦਾ ਪਾਸਪੋਰਟ ਇੰਨਾ ਸ਼ਕਤੀਸ਼ਾਲੀ ਹੈ ਕਿ ਇੱਥੋਂ ਦੇ ਲੋਕ ਬਗੈਰ ਵੀਜ਼ਾ 186 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

  • ਚੌਥੇ ਸਥਾਨ 'ਤੇ ਆਸਟਰੀਆ, ਡੈਨਮਾਰਕ, ਫਰਾਂਸ ਤੇ ਨੀਦਰਲੈਂਡ ਹਨ, ਜਿੱਥੇ ਦੇ ਨਾਗਰਿਕ ਬਿਨਾਂ ਵੀਜ਼ਾ ਦੇ 188 ਦੇਸ਼ਾਂ ਦਾ ਦੌਰਾ ਕਰ ਸਕਦੇ ਹਨ।

  • ਤੀਜੇ ਸਥਾਨ 'ਤੇ ਫਿਨਲੈਂਡ, ਇਟਲੀ, ਲਕਸਮਬਰਗ ਤੇ ਸਪੇਨ ਦਾ ਨਾਂ ਹੈ, ਇੱਥੇ ਦੇ ਪਾਸਪੋਰਟ ਹੋਲਡਰ ਬਗੈਰ ਵੀਜ਼ਾ ਦੇ 189 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ।

  • ਦੂਜੇ ਨੰਬਰ 'ਤੇ ਜਰਮਨੀ ਤੇ ਦੱਖਣੀ ਕੋਰੀਆ ਹਨ, ਇਨ੍ਹਾਂ ਦੋਵਾਂ ਦੇਸ਼ਾਂ ਦੇ ਪਾਸਪੋਰਟਾਂ ਨਾਲ ਲੋਕ 190 ਦੇਸ਼ਾਂ ਦੀ ਯਾਤਰਾ ਬਗੈਰ ਵੀਜ਼ਾ ਦੇ ਕਰ ਸਕਦੇ ਹਨ।

  • ਜਾਪਾਨ ਤੇ ਸਿੰਗਾਪੁਰ ਰੈਂਕਿੰਗ ਸੂਚੀ ਵਿੱਚ ਪਹਿਲੇ ਨੰਬਰ 'ਤੇ ਹਨ। ਇਨ੍ਹਾਂ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਪਾਸਪੋਰਟ ਲੈ ਕੇ ਵੱਧ ਤੋਂ ਵੱਧ 192 ਦੇਸ਼ਾਂ ਦੀ ਬਿਨਾਂ ਵੀਜ਼ਾ ਯਾਤਰਾ ਕਰ ਸਕਦੇ ਹਨ।



ਇਹ ਵੀ ਪੜ੍ਹੋ: Kartarpur Corridor ਨੇ ਮਿਲਾਏ 74 ਸਾਲਾਂ ਤੋਂ ਬਿਛੜੇ ਭਰਾ, ਵੰਡ ਦੌਰਾਨ ਹੋਏ ਸੀ ਵੱਖ, ਵੇਖੋ Emotional Video


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904