ਕੋਲਕਾਤਾ: ਬੰਗਾਲ 'ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਯਸ਼ਵੰਤ ਸਿਨਹਾ ਕੋਲਕਾਤਾ ਦੇ ਟੀਐਮਸੀ ਭਵਨ ਪਹੁੰਚੇ ਹਨ ਅਤੇ ਅੱਜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਟੀਐਮਸੀ ਦਾ ਝੰਡਾ ਲਹਿਰਾਇਆ ਅਤੇ ਮਮਤਾ ਬੈਨਰਜੀ ਦੀ ਪਾਰਟੀ ਵਿਚ ਸ਼ਾਮਲ ਹੋਏ। ਯਸ਼ਵੰਤ ਲੰਬੇ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਸੀ ਅਤੇ ਕਈ ਵਾਰ ਭਾਜਪਾ ਖਿਲਾਫ ਬਿਆਨ ਦਿੱਤੇ ਸੀ।
ਭਾਜਪਾ ਦੀ ਆਲੋਚਨਾ ਕਰਦਿਆਂ ਯਸ਼ਵੰਤ ਸਿਨਹਾ ਨੇ ਮੀਡੀਆ ਨੂੰ ਕਿਹਾ, ‘ਲੋਕਤੰਤਰ ਦੀ ਤਾਕਤ ਲੋਕਤੰਤਰ ਦੀਆਂ ਸੰਸਥਾਵਾਂ ਹਨ। ਅੱਜ ਤਕਰੀਬਨ ਹਰ ਸੰਸਥਾ ਕਮਜ਼ੋਰ ਹੋ ਗਈ ਹੈ, ਜਿਸ ਵਿੱਚ ਦੇਸ਼ ਦੀ ਨਿਆਂਪਾਲਿਕਾ ਵੀ ਸ਼ਾਮਲ ਹੈ। ਇਹ ਸਾਡੇ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ।
ਇਹ ਵੀ ਪੜ੍ਹੋ: UGC NET 2021: UGC NET ਦੀ ਪ੍ਰੀਖਿਆ ਫਾਰਮ ਲਈ ਸਹੀ ਵਿੰਡੋ ਖੁੱਲ੍ਹਿਆ, ਇਸ ਮਿਤੀ ਤੱਕ ਸਹੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904