Accident: ਪੰਜਾਬ ਦੇ ਕੋਟਕਪੂਰਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਕਾਰਨ ਮੌਤ ਹੋ ਗਈ। ਹਾਦਸਾ ਐਡਮਿੰਟਨ ਸ਼ਹਿਰ ਵਿੱਚ ਹੋਇਆ। ਪਿੰਡ ਕੋਠੇ ਗੱਜਣ ਸਿੰਘ ਵਾਲਾ ਦਾ ਰਹਿਣ ਵਾਲਾ ਗੁਰਕੀਰਤਪਾਲ 20 ਸਾਲ ਪਹਿਲਾਂ ਵਿਆਹ ਕਰਾਕੇ ਕੈਨੇਡਾ ਗਿਆ ਸੀ। ਉਸ ਦਾ ਭਰਾ ਤੇ ਪਰਿਵਾਰ ਵੀ ਉਸ ਨਾਲ ਕੈਨੇਡਾ ਵਿੱਚ ਹੀ ਰਹਿੰਦੇ ਹਨ ਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਕੈਨੇਡਾ ਤੋਂ ਵਾਪਸ ਪੰਜਾਬ ਆਏ ਸੀ।
ਭਗਵੰਤ ਮਾਨ ਸਰਕਾਰ ਨੇ ਵੀ ਖਿੱਚੀ 5G ਲਈ ਤਿਆਰੀ, ਟੈਲੀਕਾਮ ਇਨਫਰਾਸਟ੍ਰਕਚਰ ਗਾਈਡਲਾਈਨਜ਼ 2020 ’ਚ ਤੇ ਗਾਈਡਲਾਈਨਜ਼ ਰੈਗੂਲਰਾਈਜ਼ੇਸ਼ਨ ਟਾਵਰਜ਼ 2022 'ਚ ਸੋਧ ਪ੍ਰਵਾਨ
ਜਾਣਕਾਰੀ ਦੇ ਅਨੁਸਾਰ, ਟ੍ਰਾਂਸਪੋਰਟਰ ਅਤੇ ਬੱਸ ਕੰਪਨੀ ਦੇ ਮਾਲਕ ਗੁਰਦੇਵ ਸਿੰਘ ਖੋਸਾ ਦਾ ਵੱਡਾ ਬੇਟਾ ਗੁਰਕੀਰਤਪਾਲ 20 ਸਾਲ ਪਹਿਲਾ ਕੋਟਕਪੂਰਾ ਦੀ ਇੱਕ ਕੁੜੀ ਦੀ ਵਿਆਹ ਕਰਾਕੇ ਕੈਨੇਡਾ ਗਿਆ ਸੀ। ਉੱਥੇ ਜਾ ਕੇ ਉਸ ਨੇ ਟ੍ਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸੀ।
ਕੁਝ ਦਿਨ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਕੈਨੇਡਾ ਤੋਂ ਪੰਜਾਬ ਆਏ ਗੁਰਦੇਵ ਸਿੰਘ ਖੋਸਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਕੀਰਤਪਾਲ ਰੋਜ਼ਾਨਾ ਫੋਰਟ ਮੇਕਮਰੀ ਤੋਂ ਐਡਮਿੰਟਨ ਆਉਦਾ ਸੀ ਤੇ ਕੱਲ੍ਹ ਉਹ ਆਪਣਾ ਟਰੱਕ ਪਾਰਕ ਕਰਕੇ ਪਿੱਕਅੱਪ ਤੇ ਵਾਪਸ ਆ ਰਿਹਾ ਸੀ ਤਾਂ ਐਡਮਿੰਟਨ ਤੋਂ 10 ਕਿਲੋਮੀਟਰ ਪਹਿਲਾਂ ਹੀ ਉਸ ਦਾ ਪਿਕਅੱਪ ਦੂਜੇ ਨਾਲ ਪਿਕਅੱਪ ਨਾਲ ਟਕਰਾਅ ਤੇ ਦੋਵਾਂ ਗੱਡੀਆਂ ਨੂੰ ਜ਼ਬਰਦਸਤ ਅੱਗ ਲੱਗ ਗਈ। ਜਿਸ ਵਿੱਚ ਦੋਵੇ ਕਾਰ ਚਾਲਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਸ ਵਿੱਚੋਂ ਇੱਕ ਗੁਰਕੀਰਤਪਾਲ ਸੀ। ਇਸ ਘਟਨਾ ਦੇ ਪਤਾ ਲੱਗਣ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।