Crime News: ਹਰਿਆਣਾ ਦੇ ਰੋਹਤਕ ਵਿੱਚ ਪੁੱਤ ਵੱਲੋਂ ਬਜ਼ੁਰਗ ਪਿਓ ਦਾ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਹ ਵਾਰਦਾਤ ਰੋਹਤਕ ਦੇ ਚਮਾਰੀਆ ਪਿੰਡ ਦੀ ਹੈ। ਜਾਣਕਾਰੀ ਮੁਤਾਬਕ ਪੁੱਤ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ, ਜਿਸ ਵੇਲੇ ਉਸ ਦਾ ਪਿਓ ਚਰਤਾ ਰਾਮ ਖਾਣਾ ਖਾ ਰਿਹਾ ਸੀ, ਉਸ ਵੇਲੇ ਉਸ ਦੇ ਮੁੰਡੇ ਨੇ ਉਸ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: Liquor robbery: ਪਿਆਕੜ ਨਹੀਂ ਆਉਂਦੇ ਬਾਜ! ਹੁਣ ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ
ਇੰਨਾ ਹੀ ਨਹੀਂ ਜਦੋਂ ਚਰਤਾ ਰਾਮ ਆਪਣੇ ਆਪ ਨੂੰ ਬਚਾਉਣ ਲਈ ਬਾਹਰ ਗਲੀ ਵਿੱਚ ਨਿਕਲਿਆ ਤਾਂ ਉਸ ਨੇ ਸਿਰ 'ਤੇ ਵਾਰ-ਵਾਰ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਘੰਟਿਆਂ ਤੱਕ 80 ਸਾਲਾ ਬਜ਼ੁਰਗ ਚਰਤਾ ਰਾਮ ਦੀ ਲਾਸ਼ ਗਲੀ ਵਿੱਚ ਪਈ ਰਹੀ। ਉੱਥੇ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਪਿਓ ਦੇ ਕਾਤਲ ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣ ਹੈ ਕਿ ਚਰਤਾ ਰਾਮ ਦਾ ਮੁੰਡਾ ਨਸ਼ਾ ਕਰਨ ਦਾ ਆਦੀ ਹੈ। ਹੁਣ ਮਾਮਲੇ ਦੀ FSL ਟੀਮ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਇਹ ਵੀ ਪੜ੍ਹੋ: Australian journalist: ਖਾਲਿਸਤਾਨ ਪੱਖੀ ਲੀਡਰ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੂੰ ਛੱਡਣਾ ਪਿਆ ਭਾਰਤ