Zaira Wasim : ਫ਼ਿਲਮਾਂ ਤੋਂ ਸੰਨਿਆਸ ਲੈ ਚੁੱਕੀ ਜ਼ਾਇਰਾ ਵਸੀਮ, ਦਿ ਸਕਾਈ ਇਜ਼ ਪਿੰਕ ਵਰਗੀਆਂ ਬਿਹਤਰੀਨ ਫਿਲਮਾਂ ਵਿੱਚ ਕੰਮ ਕਰਨ ਵਾਲੀ ਜ਼ਾਇਰਾ ਵਸੀਮ ਹੁਣ ਇੱਕ ਹਿਜਾਬ ਗਰਲ ਦੇ ਸਮਰਥਨ ਵਿੱਚ ਉਤਰੀ ਹੈ। ਦਰਅਸਲ, ਇੱਕ ਕੁੜੀ ਹਿਜਾਬ ਪਾ ਕੇ ਖਾਣਾ ਖਾਂਦੀ ਨਜ਼ਰ ਆ ਰਹੀ ਹੈ। ਜਿਸ ਦੀ ਤਸਵੀਰ ਸ਼ੇਅਰ ਕਰਦੇ ਹੋਏ ਜ਼ਾਇਰਾ ਨੇ ਦੱਸਿਆ ਕਿ ਉਹ ਵੀ ਇਸ ਤਰ੍ਹਾਂ ਖਾਣਾ ਖਾਂਦੀ ਹੈ। ਨਾਲ ਹੀ ਉਸਨੇ ਇਸਨੂੰ ਆਪਣੀ ਪਸੰਦ ਦੱਸਿਆ... .

 

ਦਰਅਸਲ, ਹਾਲ ਹੀ ਵਿੱਚ ਇੱਕ ਟਵਿੱਟਰ ਯੂਜ਼ਰ ਨੇ ਹਿਜਾਬ ਪਹਿਨੀ ਇੱਕ ਕੁੜੀ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਇੱਕ ਮੁਸਲਿਮ ਕੁੜੀ ਨੇ ਹਿਜਾਬ ਪਾਇਆ ਹੋਇਆ ਹੈ ਅਤੇ ਉਹ ਖਾਣਾ ਖਾਂਦੇ ਸਮੇਂ ਵੀ ਇਸ ਨੂੰ ਆਪਣੇ ਚਿਹਰੇ ਤੋਂ ਨਹੀਂ ਹਟਾਉਂਦੀ। ਇਸ ਤਸਵੀਰ ਨੂੰ ਸ਼ੇਅਰ ਕਰਕੇ ਯੂਜ਼ਰ ਨੇ ਸਵਾਲ ਕੀਤਾ ਕੀ ਇਹ ਇਨਸਾਨ ਦੀ ਚੁਵਾਇਸ ਹੈ। ਹੁਣ ਐਕਟਿੰਗ ਤੋਂ ਸੰਨਿਆਸ ਲੈ ਚੁੱਕੀ ਜ਼ਾਇਰਾ ਵਸੀਮ ਨੇ ਉਸ ਟਵਿਟਰ ਯੂਜ਼ਰ ਦੇ ਸਵਾਲ ਦਾ ਜਵਾਬ ਦਿੱਤਾ ਹੈ। ਇਸ ਤਸਵੀਰ ਨੂੰ ਰੀਟਵੀਟ ਕਰਦੇ ਹੋਏ ਜ਼ਾਇਰਾ ਨੇ ਲਿਖਿਆ, 'ਮੈਂ ਹਾਲ ਹੀ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਈ ਸੀ। ਮੈਂ ਵੀ ਇਸ ਤਰ੍ਹਾਂ ਖਾਣਾ ਖਾਧਾ ਸੀ। ਇਹ ਸਪੱਸ਼ਟ ਤੌਰ 'ਤੇ 

 





ਸੋਸ਼ਲ ਮੀਡੀਆ 'ਤੇ ਜ਼ਾਇਰਾ ਦੇ ਸਮਰਥਨ 'ਚ ਆਏ ਫੈਨਜ਼ 


ਜ਼ਾਇਰਾ ਨੂੰ ਬਹੁਤ ਸਾਰੇ ਲੋਕ ਫਾਲੋ ਕਰਦੇ ਹਨ। ਟਵਿੱਟਰ 'ਤੇ ਉਸ ਦੇ 306k ਫਾਲੋਅਰਜ਼ ਹਨ। ਜੋ ਉਸ ਦੀ ਇਸ ਸੋਚ ਦਾ ਸਮਰਥਨ ਕਰ ਰਹੇ ਹਨ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਸਭ ਤੋਂ ਵਧੀਆ ਹੋ, ਰੱਬ ਤੁਹਾਡੇ ਵਰਗੀਆਂ ਹੋਰ ਭੈਣਾਂ ਨੂੰ ਵੀ ਸੇਧ ਦੇਵੇ।'

 

ਕਰਨਾਟਕ ਦੇ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ 'ਤੇ ਵੀ ਦੇ ਚੁੱਕੀ ਹੈ ਬਿਆਨ 


ਜ਼ਾਇਰਾ ਵਸੀਮ ਕਰਨਾਟਕ ਦੇ ਸਕੂਲਾਂ 'ਚ ਹਿਜਾਬ 'ਤੇ ਪਾਬੰਦੀ ਨੂੰ ਲੈ ਕੇ ਪਹਿਲਾਂ ਵੀ ਬਿਆਨ ਦੇ ਚੁੱਕੀ ਹੈ। ਉਸ ਨੇ ਕਿਹਾ ਸੀ, 'ਵਿਰਸੇ 'ਚ ਮਿਲਿਆ ਹਿਜਾਬ ਇਕ ਵਿਕਲਪ ਹੈ, ਇਸ ਲਈ ਇਹ ਗਲਤ ਜਾਣਕਾਰੀ ਹੈ। ਇਹ ਇੱਕ ਕਿਸਮ ਦੀ ਧਾਰਨਾ ਹੈ ਜੋ ਕਿ ਸੁਵਿਧਾ ਅਨੁਸਾਰ ਬਣਾਈ ਗਈ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।