ਬਜਟ ਤੋਂ ਪਹਿਲਾਂ ਆਈਐਮਐਫ ਦਾ ਬਿਆਨ- ਭਾਰਤੀ ਆਰਥਿਕਤਾ 'ਚ ਸੁਸਤੀ ਪਰ ਮੰਦੀ ਨਹੀਂ
ਏਬੀਪੀ ਸਾਂਝਾ | 01 Feb 2020 10:52 AM (IST)
BUDGET 2020: ਅੱਜ ਮੋਦੀ ਸਰਕਾਰ ਆਪਣਾ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ ਦੂਜਾ ਬਜਟ ਪੇਸ਼ ਕਰੇਗੀ। ਬਜਟ ‘ਤੇ ਦੇਸ਼ ਦੇ ਆਮ ਲੋਕਾਂ ਦੇ ਨਾਲ-ਨਾਲ ਨੌਜਵਾਨ, ਔਰਤਾਂ, ਵਿਦਿਆਰਥੀ, ਉਦਯੋਗਪਤੀ, ਅਰਥਸ਼ਾਸਤਰੀ ਸਭ ਦੀਆਂ ਨਜ਼ਰਾਂ ਹਨ।
ਵਾਸ਼ਿੰਗਟਨ: ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਨੇ ਕਿਹਾ ਕਿ ਭਾਰਤੀ ਆਰਥਿਕਤਾ ਸੁਸਤੀ ਦੇ ਦੌਰ ਚੋਂ ਲੰਘ ਰਹੀ ਹੈ। ਸਾਲ 2019 'ਤੇ ਵੱਡੇ ਆਰਥਿਕ ਸੁਧਾਰਾਂ ਜੀਐਸਟੀ ਅਤੇ ਕੁਝ ਸਾਲਾਂ ਪਹਿਲਾਂ ਨੋਟਬੰਦੀ ਵਰਗੇ ਦਾ ਪ੍ਰਭਾਵ ਵੇਖਣ ਨੂੰ ਮਿਲੀਆ। ਅੱਜ ਜੋ ਵੀ ਆਰਥਿਕਤਾ 'ਚ ਵੇਖਿਆ ਜਾਂਦਾ ਹੈ ਉਸਨੂੰ ਆਰਥਿਕ ਮੰਦੀ ਨਹੀਂ ਕਿਹਾ ਜਾ ਸਕਦਾ। ਆਈਐਮਐਫ ਨੇ ਅੱਗੇ ਕਿਹਾ ਕਿ ਭਾਰਤ ਆਰਥਿਕ ਸੁਧਾਰਾਂ ਲਈ ਬਹੁਤ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ, ਪਰ ਇਸ ਦੇ ਨਤੀਜੇ ਲੰਬੇ ਸਮੇਂ ਲਈ ਹੋਣਗੇ। ਹਾਲਾਂਕਿ, ਮੋਦੀ ਸਰਕਾਰ ਵੀ ਕੁਝ ਅਜਿਹੇ ਕਦਮ ਉਠਾ ਰਹੀ ਹੈ ਜਿਸ ਦੇ ਨਤੀਜੇ ਤੁਰੰਤ ਮਿਲੇ। ਜਾਰਜੀਵਾ ਨੇ ਸ਼ੁੱਕਰਵਾਰ ਨੂੰ ਇੱਥੇ ਵਿਦੇਸ਼ੀ ਪੱਤਰਕਾਰਾਂ ਦੇ ਇੱਕ ਸਮੂਹ ਨੂੰ ਦੱਸਿਆ ਕਿ ਅਸੀਂ 2020 'ਚ 5.8 ਪ੍ਰਤੀਸ਼ਤ (ਵਿਕਾਸ ਦਰ) ਅਤੇ 2021 'ਚ 6.5 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਕਰ ਰਹੇ ਹਾਂ। ਅੱਜ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਪੂਰਾ ਬਜਟ ਪੇਸ਼ ਕੀਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਲੋਕ ਸਭਾ 'ਚ ਬਜਟ ਪੇਸ਼ ਕਰਨਗੇ। ਕੇਂਦਰੀ ਕੈਬਨਿਟ ਸਵੇਰੇ 10.15 ਵਜੇ ਸੰਸਦ ਭਵਨ 'ਚ ਬੈਠਕ ਕਰੇਗੀ, ਜਿਸ 'ਚ ਬਜਟ ਨੂੰ ਰਸਮੀ ਪ੍ਰਵਾਨਗੀ ਦਿੱਤੀ ਜਾਵੇਗੀ।