ਆਈਐਮਡੀ ਪੂਰੇ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਮੌਸਮ ਦੀ ਬੁਲੇਟਿਨ ਜਾਰੀ ਕਰ ਰਿਹਾ ਹੈ। ਬੁਲੇਟਿਨ ਵਿਚ ਅਸੀਂ ਗਿਲਗਿਤ-ਬਾਲਟਿਸਤਾ, ਮੁਜ਼ਫਰਾਬਾਦ ਦਾ ਜ਼ਿਕਰ ਕਰ ਰਹੇ ਹਾਂ ਕਿਉਂਕਿ ਇਹ ਭਾਰਤ ਦਾ ਹਿੱਸਾ ਹੈ।- ਮ੍ਰਿਤਯੂੰਜੈ ਮਹਾਪਾਤਰਾ, ਮੌਸਮ ਵਿਭਾਗ, ਡਾਇਰੈਕਟਰ ਜਨਰਲ
ਭਾਰਤੀ ਮੌਸਮ ਵਿਭਾਗ ਗਿਲਗਿਤ ਅਤੇ ਮੁਜ਼ਫਰਾਬਾਦ ਦੇ ਮੌਸਮ ਬਾਰੇ ਵੀ ਦੇ ਰਿਹਾ ਜਾਣਕਾਰੀ
ਏਬੀਪੀ ਸਾਂਝਾ | 07 May 2020 07:42 PM (IST)
ਭਾਰਤੀ ਮੌਸਮ ਵਿਭਾਗ ਨੇ ਪੀਓਕੇ ‘ਚ ਆਉਣ ਵਾਲੇ ਗਿਲਗਿਤ-ਬਾਲਟਿਸਤਾਨ ਅਤੇ ਮੁਜ਼ਫਰਾਬਾਦ ਲਈ ਭਵਿੱਖਬਾਣੀ ਵੀ ਜਾਰੀ ਕੀਤੀ ਹੈ।
ਨਵੀਂ ਦਿੱਲੀ: ਪਾਕਿਸਤਾਨ (Pakistan) ਦੇ ਕਬਜ਼ੇ ਵਾਲੇ ਕਸ਼ਮੀਰ (Pok) ਬਾਰੇ ਵਿਚ ਭਾਰਤ (India) ਨੇ ਇਕ ਵਾਰ ਫਿਰ ਪਾਕਿਸਤਾਨ ਤੋਂ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਹਿੱਸਾ ਭਾਰਤ ਦਾ ਅਟੁੱਟ ਅੰਗ ਹੈ। ਦਰਅਸਲ ਭਾਰਤੀ ਮੌਸਮ ਵਿਭਾਗ (Indian Meteorological Department) ਦੇ ਖੇਤਰੀ ਮੌਸਮ ਵਿਭਾਗ ਨੇ ਹੁਣ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕਿਆਂ ਨੂੰ ਆਪਣੇ ਮੌਸਮ ਦੀ ਭਵਿੱਖਬਾਣੀ ਵਿਚ ਸ਼ਾਮਲ ਕਰ ਲਿਆ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਭਾਰਤੀ ਮੌਸਮ ਵਿਭਾਗ ਨੇ ਗਿਲਗਿਤ-ਬਾਲਟਿਸਤਾਨ ਅਤੇ ਮੁਜ਼ਫਰਾਬਾਦ ਲਈ ਵੀ ਪੂਰਵ-ਅਨੁਮਾਨ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਇਸ ਵੇਲੇ ਪਾਕਿਸਤਾਨ ਦੇ ਕਬਜ਼ੇ ਵਾਲਾ ਖੇਤਰ ਹੈ। ਇਸ ਸਬੰਧ ‘ਚ ਭਵਿੱਖਬਾਣੀ ਜੰਮੂ ਕਸ਼ਮੀਰ ਮੌਸਮ ਵਿਭਾਗ ਦੇ ਉਪ ਮੰਡਲ ਅਧੀਨ 5 ਮਈ ਤੋਂ ਜਾਰੀ ਕੀਤੀ ਜਾ ਰਹੀ ਹੈ।