ਨਵੀਂ ਦਿੱਲੀ: ਜੇਕਰ ਤੁਸੀਂ ਅਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਕਿਸੇ ਰਿਸ਼ਤੇਦਾਰ ਨੂੰ ਛੱਡਣ ਗਏ ਹੋ ਤਾਂ ਤੁਹਾਨੂੰ ਮੁਫਤ 'ਚ ਪਲੇਟਫਾਰਮ ਟਿਕਟ ਮਿਲ ਸਕਦੀ ਹੈ। ਫ੍ਰੀ 'ਚ ਟਿਕਟ ਪਾਉਣ ਲਈ ਤੁਹਾਨੰ ਸਿਰਫ ਇੱਕ ਮਸ਼ੀਨ ਦੇ ਸਾਹਮਣੇ 30 ਦੰਡ ਬੈਠਕਾਂ ਕੱਢਣੀਆਂ ਪੈਣਗੀਆਂ। ਭਾਰਤੀ ਰੇਲਵੇ ਨੇ ਫਿੱਟ ਇੰਡੀਆ ਮੁਹਿੰਮ ਤਹਿਤ ਇਸਦੀ ਸ਼ੁਰੂਆਤ ਕੀਤੀ ਹੈ।


ਭਾਰਤੀ ਰੇਲਵੇ ਨੇ ਸਭ ਤੋਂ ਪਹਿਲਾਂ ਆਨੰਦ ਬਿਹਾਰ ਸਟੇਸ਼ਨ 'ਤੇ ਇੱਜ ਇਹ ਦੰਡ ਬੈਠਕ ਮਸ਼ੀਨ ਲਗਾਈ ਹੈ। ਫਿਟ ਇੰਡੀਆ ਮੁਹਿੰਮ ਤਹਿਤ ਰੇਲਵੇ ਸਟੇਸ਼ਨ 'ਤੇ 'ਦਵਾ ਦੋਸਤ' ਦੁਕਾਨ ਖੋਲੀ ਗਈ ਹੈ। ਇਸ ਦੁਕਾਨ ਜ਼ਰੀਏ ਯਾਤਰੀਆਂ ਨੂੰ ਜੇਨਰਿਕ ਦਵਾਈਆਂ ਬੇਚੀਆਂ ਜਾਣਗੀਆਂ। ਇਸ ਸੰਬੰਧੀ ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।


ਰੇਲਵੇ ਦੇ ਬਿਆਨ ਮੁਤਾਬਕ 'ਦਵਾ ਦੋਸਤ' ਦਾ ਟਿੱਚਾ ਭਾਰਤੀਆਂ ਲਈ ਆਪਣੀ ਸਿਹਤ ਦਾ ਖਿਆਲ ਰੱਖਣ ਤੇ ਉਨ੍ਹਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਕਿਫਾਇਤੀ ਦਵਾਈਆਂ ਮੁਹੱਈਆ ਕਰਾਉਣਾ ਹੈ।