ਨਵੀਂ ਦਿੱਲੀ: ਭਾਰਤੀ ਰੇਲ ਨੇ ਆਪਣੇ ਸਾਰੇ ਹੈਲਪ-ਲਾਈਨ ਨੰਬਰਾਂ ਨੂੰ ਇੱਕ ਨੰਬਰ 139 'ਚ ਮਿਲਾ ਦਿੱਤਾ ਹੈ। ਇਸ 'ਚ ਯਾਤਰਾ ਦੌਰਾਨ ਯਾਤਰੀਆਂ ਨੂੰ ਜਾਣਕਾਰੀ ਦੇਣ ਤੇ ਸ਼ਿਕਾਇਤਾਂ ਦੇ ਜਲਦੀ ਨਿਬੇੜੇ 'ਚ ਆਸਾਨੀ ਹੋਵੇਗੀ। ਇੱਕ ਬਿਆਨ 'ਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।


ਨਵਾਂ ਹੈਲਪ-ਲਾਈਨ ਨੰਬਰ 139 ਸਾਰੇ ਪੂਰਬੀ-ਉਤਰੀ ਹੈਲਪ-ਲਾਈਨ ਨੰਬਰਾਂ (182 ਨੂੰ ਛੱਡ ਕੇ) ਦੀ ਥਾਂ ਲਵੇਗਾ। ਇਸ ਨਾਲ ਯਾਤਰੂਆਂ ਨੂੰ ਨੰਬਰ ਯਾਦ ਰੱਖਣ ਤੇ ਸਫ਼ਰ ਦੌਰਾਨ ਕਿਸੇ ਵੀ ਲੋੜ ਨੂੰ ਪੂਰਾ ਕਰਨ ਲਈ ਰੇਲਵੇ ਨਾਲ ਸੰਪਰਕ ਕਰਨ 'ਚ ਸੁਵਿਧਾ ਹੋਵੇਗੀ।

ਹੈਲਪ-ਲਾਈਨ ਨੰਬਰ 139 'ਤੇ 12 ਭਾਸ਼ਾਵਾਂ 'ਚ ਜਵਾਬ ਦੀ ਸੁਵਿਧਾ ਦਿੱਤੀ ਹੈ ਤੇ ਇਹ ਇੰਟਰੈਕਟਿਵ ਵਾਈਸ ਰਿਸਪਾਂਸ ਪ੍ਰਣਾਲੀ 'ਤੇ ਆਧਾਰਤ ਹੋਵੇਗਾ। ਇਸ ਨੰਬਰ 'ਤੇ ਸਮਾਰਟ ਫੋਨ ਹੀ ਨਹੀਂ ਸਗੋਂ ਕਿਸੇ ਵੀ ਫੋਨ ਤੋਂ ਕਾਲ ਕੀਤੀ ਜਾ ਸਕੇਗੀ।