ਤਹਿਰਾਨ: ਅਮਰੀਕਾ ਅਤੇ ਇਰਾਨ 'ਚ ਤਣਾਅ ਅਜੇ ਜਾਰੀ ਹੈ। ਇਸੇ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਯੂਕਰੈਨ ਦੇ ਯਾਤਰੀ ਵਿਮਾਨ ਹਾਦਸੇ ਨੂੰ ਲੈ ਕੇ ਇਰਾਨ ਨੇ ਵੱਡਾ ਕਬੂਲਨਾਮਾ ਕੀਤਾ ਹੈ। ਇਰਾਨ ਦੀ ਸੈਨਾ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਮੱਨੁਖੀ ਗਲਤੀ ਨਾਲ ਯੂਕਰੈਨ ਦਾ ਯਾਰਤੀ ਜਹਾਜ਼ ਹਾਦਸਾ ਹੋਇਆ ਸੀ। ਦੱਸ ਦਈਏ ਕਿ 8 ਜਨਵਰੀ ਨੂੰ ਇਰਾਨ 'ਚ ਯੂਕਰੈਨ ਦਾ ਵਿਮਾਨ ਕਰੈਸ਼ ਹੋਇਆ ਸੀ।


ਇਸ ਕਰੈਸ਼ '176 ਯਾਤਰੀਆਂ ਦੀ ਮੌਤ ਹੋ ਗਈ ਸੀ। ਸ਼ੁਰੂਆਤ 'ਚ ਇਰਾਨ ਨੇ ਇਸ ਤਰ੍ਹਾਂ ਦੇ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਣੇ ਕਈ ਦੇਸ਼ਾਂ ਨੇ ਇਸ ਦੇ ਲਈ ਇਰਾਨ ਨੂੰ ਜ਼ਿੰਮੇਦਾਰ ਦੱਸੀਆ ਸੀ। ਹਾਦਸੇ 'ਚ ਸਭ ਤੋਂ ਜ਼ਿਆਦਾ 83 ਇਰਾਨੀ ਨਾਗਰਿਕ ਮਾਰੇ ਗਏ ਸੀ। ਇਸ ਤੋਂ ਇਲਾਵਾ ਕੈਨੇਡਾ ਦੇ 63 ਅਤੇ ਯੂਕਰੈਨ ਦੇ ਵੀ ਕਈ ਯਾਤਰੀ ਇਸ ਹਾਦਸੇ 'ਚ ਮਾਰੇ ਗਏ।

ਇਸ ਤੋਂ ਪਹਿਲਾਂ ਅਮਰੀਕੀ ਮੀਡੀਆ ਨੇ ਇੱਕ ਵੀਡੀਓ ਰਾਹੀਂ ਡਾਅਵਾ ਕੀਤਾ ਸੀ ਕਿ ਇਰਾਨੀ ਮਿਸਾਇਲ ਨੇ ਯੂਕਰੈਨ ਦੇ ਬੋਇੰਗ 737 ਨੂੰ ਨਿਸ਼ਾਨਾ ਬਣਾਇਆ ਸੀ ਜਿਸ '176 ਲੋਕ ਸਵਾਰ ਸੀ। ਇਹ ਵੀ ਕਿਹਾ ਜਾ ਰਿਹਾ ਸੀ ਕਿ ਇਰਾਨ ਨੇ ਗਲਤੀ ਨਾਲ ਯੂਕਰੈਨ ਦੇ ਵਿਮਾਨ ਨੂੰ ਅੰਰੀਕੀ ਏਅਰ ਕਰਾਫਟ ਸਮਝਕੇ ਮਾਰਿਆ।