ਇਰਾਕ ਦੀ ਇਕ ਅਦਾਲਤ ਨੇ ਪਿਛਲੇ ਸਾਲ ਇੱਕ ਈਰਾਨੀ ਜਨਰਲ ਅਤੇ ਪ੍ਰਭਾਵਸ਼ਾਲੀ ਇਰਾਕੀ ਮਿਲੀਸ਼ੀਆ ਨੇਤਾ ਦੀ ਹੱਤਿਆ ਦੇ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਵੀਰਵਾਰ ਨੂੰ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਅਦਾਲਤ ਦੇ ਮੀਡੀਆ ਦਫਤਰ ਨੇ ਕਿਹਾ ਕਿ ਅਮਰੀਕੀ ਡਰੋਨ ਹਮਲੇ ਵਿੱਚ ਜਨਰਲ ਕਾਸੀਮ ਸੁਲੇਮਾਨੀ ਅਤੇ ਅਬੂ ਮਾਹਦੀ ਅਲ ਮੁਹਿੰਦਸ ਦੀ ਹੱਤਿਆ ਦੇ ਮਾਮਲੇ ਵਿੱਚ ਬਗ਼ਦਾਦ ਦੀ ਜਾਂਚ ਅਦਾਲਤ ਦੇ ਜੱਜ ਵੱਲੋਂ ਵਾਰੰਟ ਜਾਰੀ ਕੀਤਾ ਗਿਆ।


ਸੁਲੇਮਾਨੀ ਅਤੇ ਮੁਹਿੰਦਸ ਇਰਾਨ ਪਿਛਲੇ ਸਾਲ ਜਨਵਰੀ 'ਚ ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਡਰੋਨ ਹਮਲਿਆਂ 'ਚ ਚੋਟੀ ਦੇ ਸੈਨਿਕ ਕਮਾਂਡਰ ਕਾਸੀਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਅਮਰੀਕਾ ਅਤੇ ਇਰਾਕ ਦਰਮਿਆਨ ਕੂਟਨੀਤਕ ਸੰਕਟ ਖੜ੍ਹਾ ਹੋ ਗਿਆ ਸੀ ਅਤੇ ਦੋਵਾਂ ਦੇ ਰਿਸ਼ਤੇ ਵਿਗੜ ਗਏ ਸੀ।


ਇਸ ਤੋਂ ਬਾਅਦ ਈਰਾਨ ਨੇ ਇਰਾਕ ਵਿੱਚ ਅਮਰੀਕੀ ਸੈਨਿਕ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਮਿਜ਼ਾਈਲ ਹਮਲੇ ਕੀਤੇ ਸੀ। ਇਸ ਤੋਂ ਬਾਅਦ ਯੂਐਸ ਦੇ ਵਿਰੋਧੀ ਪਾਰਟੀ ਡੈਮੋਕਰੇਟਸ ਨੇ ਫਿਰ ਦੋਸ਼ ਲਾਇਆ ਕਿ ਟਰੰਪ ਨੇ ਇਰਾਕ ਵਿੱਚ ਈਰਾਨ ਦੇ ਕਮਾਂਡਰ ਜਨਰਲ ਸੁਲੇਮਾਨੀ 'ਤੇ ਡਰੋਨ ਹਮਲੇ ਦੀ ਇਜਾਜ਼ਤ ਸੰਸਦ ਨੂੰ ਦੱਸੇ ਬਿਨਾਂ ਦਿੱਤੀ ਸੀ। ਕਤਲ ਦੇ ਦੋਸ਼ ਵਿੱਚ ਟਰੰਪ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।