ਮਨੀਮਾਜਰਾ ਬਣਿਆ ਚੰਡੀਗੜ੍ਹ ਦਾ ਸੈਕਟਰ-13, ਨੋਟੀਫਿਕੇਸ਼ਨ ਹੋਇਆ ਜਾਰੀ
ਏਬੀਪੀ ਸਾਂਝਾ | 12 Feb 2020 12:25 PM (IST)
ਚੰਡੀਗੜ੍ਹ 'ਚ ਕਈ ਪਿੰਡ-ਕਲੋਨੀਆਂ ਬਦਲ ਕੇ ਸੈਕਟਰ ਅਤੇ ਫੇਸ 'ਚ ਤਬਦੀਲ ਕਰ ਦਿੱਤੇ ਜਾ ਰਹੇ ਹਨ। ਹੁਣ ਯੂਟੀ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਕਈ ਕਲੋਨੀਆਂ ਦੇ ਨਾਂ ਬਦਲਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।
ਚੰਡੀਗੜ੍ਹ: ਚੰਡੀਗੜ੍ਹ 'ਚ ਕਈ ਪਿੰਡ-ਕਲੋਨੀਆਂ ਬਦਲ ਕੇ ਸੈਕਟਰ ਅਤੇ ਫੇਸ 'ਚ ਤਬਦੀਲ ਕਰ ਦਿੱਤੇ ਜਾ ਰਹੇ ਹਨ। ਹੁਣ ਯੂਟੀ ਪ੍ਰਸ਼ਾਸਨ ਵਲੋਂ ਸ਼ਹਿਰ ਦੀਆਂ ਕਈ ਕਲੋਨੀਆਂ ਦੇ ਨਾਂ ਬਦਲਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਮਨੀਮਾਜਰਾ ਨੂੰ ਸੈਕਟਰ-13 ਬਣਾ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕਾਂ ਵਲੋਂ ਇਸ 'ਤੇ ਇਤਰਾਜ਼ ਜਤਾਉਣ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਸੈਕਟਰ-13 ਦੇ ਨਾਲ ਮਨੀਮਾਜਰਾ ਵੀ ਜੋੜ ਦਿੱਤਾ ਹੈ। ਹੁਣ ਇਹ ਸੈਕਟਰ-13 (ਮਨੀਮਾਜਰਾ) ਦੇ ਨਾਂ ਨਾਲ ਜਾਣਿਆ ਜਾਵੇਗਾ। ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਕਾਗਜ਼ਾਂ 'ਤੇ ਨਵੇਂ ਨਾਂਵਾਂ ਦਾ ਜ਼ਿਕਰ ਹੋਵੇਗਾ। ਚੰਡੀਗੜ੍ਹ ਦੇ ਸੈਕਟਰ-13 (ਮਨੀਮਾਜਰਾ) ਤੋਂ ਇਲਾਵਾ ਸੈਕਟਰ-12 ਵੈਸਟ, 14 ਵੈਸਟ, 39 ਵੈਸਟ, 56 ਦੇ ਨਾਲ ਬਿਜ਼ਨਸ ਅਤੇ ਇੰਡਸਟਰੀਅਲ ਪਾਰਕ-1, 2 ਤੇ 3 ਮਿਲ ਗਏ ਹਨ। ਤਿੰਨ ਜਨਵਰੀ ਨੂੰ ਸੈਕਟਰ-9 ਸਥਿਤ ਯੂਟੀ ਸਕੱਤਰੇਤ 'ਚ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਪ੍ਰਧਾਨਗੀ 'ਚ ਹੋਈ ਅਧਿਕਾਰੀਆਂ ਦੀ ਬੈਠਕ 'ਚ ਇਸ ਪ੍ਰਸਤਾਵ ਨੂੰ ਆਖਿਰੀ ਮਨਜ਼ੂਰੀ ਦਿੱਤੀ ਗਈ ਸੀ।