ਬਾਲੀਵੁੱਡ ਅਭਿਨੇਤਰੀ-ਰਾਜਨੇਤਾ ਜਯਾ ਬੱਚਨ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵਿਚਾਲੇ ਸ਼ੁੱਕਰਵਾਰ (9 ਅਗਸਤ) ਨੂੰ ਰਾਜ ਸਭਾ 'ਚ ਗਰਮਾ-ਗਰਮ ਬਹਿਸ ਹੋਈ। ਜਯਾ ਨੇ ਉਪ ਰਾਸ਼ਟਰਪਤੀ 'ਤੇ ਖੁਦ ਦਾ ਅਪਮਾਨ ਕਰਨ ਅਤੇ 'ਅਸਵੀਕਾਰਨਯੋਗ' ਸੁਰ 'ਚ ਬੋਲਣ ਦਾ ਦੋਸ਼ ਲਾਇਆ।


ਇਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਚੇਅਰਮੈਨ ਦਾ ਵਿਰੋਧ ਕੀਤਾ ਅਤੇ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ।


ਸ਼ੁੱਕਰਵਾਰ ਨੂੰ ਰਾਜ ਸਭਾ 'ਚ ਬੋਲਦੇ ਹੋਏ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਕਿਹਾ ਕਿ ਇਕ ਅਭਿਨੇਤਰੀ ਹੋਣ ਦੇ ਨਾਤੇ ਉਹ ਦੂਜੇ ਲੋਕਾਂ ਦੀ ਬਾਡੀ ਲੈਂਗਵੇਜ ਅਤੇ ਹਾਵ-ਭਾਵ ਸਮਝਦੀ ਹੈ। ਉਨ੍ਹਾਂ ਧਨਖੜ 'ਤੇ 'ਅਸਵੀਕਾਰਨਯੋਗ' ਸੁਰ ਦੀ ਵਰਤੋਂ ਕਰਨ ਲਈ ਇਤਰਾਜ਼ ਜਤਾਇਆ। ਇਸ 'ਤੇ ਧਨਖੜ ਨੇ ਬੱਚਨ ਨੂੰ ਕਿਹਾ ਕਿ ਭਾਵੇਂ ਉਹ ਸੈਲੀਬ੍ਰਿਟੀ ਹਨ ਪਰ ਉਨ੍ਹਾਂ ਨੂੰ ਸਦਨ ਦੀ ਮਰਯਾਦਾ ਬਣਾਈ ਰੱਖਣ ਦੀ ਮਹੱਤਤਾ ਨੂੰ ਸਮਝਣਾ ਚਾਹੀਦਾ ਹੈ। ਪਰ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਅਭਿਨੇਤਾ-ਸਿਆਸਤਦਾਨ ਦਾ ਪੱਖ ਲੈ ਕੇ ਚੇਅਰਮੈਨ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਆਪਣਾ ਆਪਾ ਖੋ ਦਿੱਤਾ।


ਜਯਾ 'ਤੇ ਧਨਖੜ ਦਾ ਜਵਾਬੀ ਹਮਲਾ


ਧਨਖੜ ਨੇ ਬੱਚਨ 'ਤੇ ਪਲਟਵਾਰ ਕਰਦੇ ਹੋਏ ਕਿਹਾ, 'ਜਯਾ ਜੀ, ਤੁਸੀਂ ਬਹੁਤ ਨਾਮ ਕਮਾਇਆ ਹੈ। ਤੁਸੀਂ ਜਾਣਦੇ ਹੋ ਕਿ ਇੱਕ ਅਭਿਨੇਤਾ ਨਿਰਦੇਸ਼ਕ ਦੇ ਅਧੀਨ ਹੁੰਦਾ ਹੈ, ਪਰ ਮੈਂ ਹਰ ਰੋਜ਼ ਆਪਣੇ ਆਪ ਨੂੰ ਦੁਹਰਾਉਣਾ ਨਹੀਂ ਚਾਹੁੰਦਾ। ਮੈਂ ਹਰ ਰੋਜ਼ ਕਿਸੇ ਤੋਂ ਸਿਖਿਆ ਨਹੀਂ ਚਾਹੁੰਦਾ। ਕੀ ਤੁਸੀਂ ਮੇਰੇ ਲਹਿਜ਼ੇ ਦੀ ਗੱਲ ਕਰ ਰਹੇ ਹੋ? ਬਹੁਤ ਹੋ ਗਿਆ, ਤੁਹਾਨੂੰ ਸੀਮਾਵਾਂ ਨੂੰ ਸਮਝਣਾ ਪਵੇਗਾ। ਤੁਸੀਂ ਮਸ਼ਹੂਰ ਹਸਤੀ ਹੋ ਸਕਦੇ ਹੋ, ਪਰ ਸੀਮਾਵਾਂ ਨੂੰ ਸਵੀਕਾਰ ਕਰੋ। 






ਜਯਾ ਬੱਚਨ ਅਤੇ ਧਨਖੜ ਵਿਚਾਲੇ ਅੱਜ ਦੀ ਬਹਿਸ ਉਸ ਸਮੇਂ ਹੋਈ ਜਦੋਂ ਉੱਚ ਸਦਨ ਵਿੱਚ ਗਰਮਾ-ਗਰਮ ਬਹਿਸ ਚੱਲ ਰਹੀ ਸੀ। ਚੇਅਰਮੈਨ ਧਨਖੜ ਨੇ ਜਿੱਥੇ ਵਿਰੋਧੀ ਸੰਸਦ ਮੈਂਬਰਾਂ 'ਤੇ ਸੰਵਿਧਾਨ ਅਤੇ ਲੋਕਤੰਤਰ ਪ੍ਰਤੀ ਨਿਰਾਦਰ ਦਾ ਦੋਸ਼ ਲਗਾਇਆ, ਉਥੇ ਹੀ ਉਨ੍ਹਾਂ ਨੇ ਸਪਾ ਸੰਸਦ ਮੈਂਬਰ ਜਯਾ ਬੱਚਨ ਨੂੰ ਸਦਨ ਨੂੰ ਸੰਬੋਧਨ ਕਰਨ ਲਈ ਬੁਲਾਇਆ। ਹਾਲਾਂਕਿ, ਬੱਚਨ ਨੇ ਆਪਣੇ ਸੰਬੋਧਨ ਵਿੱਚ ਚੇਅਰਮੈਨ ਨੂੰ ਅਣਉਚਿਤ ਲਹਿਜੇ ਵਿੱਚ ਚੁਟਕੀ ਲਈ।


ਜਯਾ ਨੇ ਕਿਹਾ, 'ਮੈਂ ਜਯਾ ਅਮਿਤਾਭ ਬੱਚਨ, ਇਹ ਦੱਸਣਾ ਚਾਹੁੰਦੀ ਹਾਂ ਕਿ ਇੱਕ ਕਲਾਕਾਰ ਦੇ ਤੌਰ 'ਤੇ ਮੈਂ ਬਾਡੀ ਲੈਂਗਵੇਜ ਅਤੇ ਐਕਸਪ੍ਰੈਸ਼ਨ ਨੂੰ ਸਮਝਦੀ ਹਾਂ। ਮੈਨੂੰ ਅਫ਼ਸੋਸ ਹੈ ਕਿ ਤੁਹਾਡੀ ਸੁਰ ਸਵੀਕਾਰ ਨਹੀਂ ਹੈ. ਅਸੀਂ ਤੁਹਾਡੀ ਕੁਲੀਗ ਹਾਂ, ਤੁਸੀਂ ਕੁਰਸੀ 'ਤੇ ਬੈਠੇ ਹੋਵੋਗੇ।