ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਤੋਂ ਬਚਣ ਲਈ ਲੋਕਾਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉੱਥੇ ਹੀ ਆਫਿਸ ਦੇ ਕੰਮ ਵੀ ਲੋਕ ਘਰਾਂ ਤੋਂ ਨਿਪਟਾ ਰਹੇ ਹਨ। ਅਜਿਹੇ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ 22 ਫਰਵਰੀ ਨੂੰ ਜਨਤਾ ਕਰਫਿਊ ਦੀ ਅਪੀਲ ਕਰ ਘਰ ਰਹਿਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਹੁਣ ਜੀਓ ਨੇ ਲੋਕਾਂ ਨੂੰ ਵਰਚੁਅਲੀ ਕਨੇਕਟ ਰੱਖਣ ਲਈ ਆਪਣੇ ਪੈਕ ਡਾਟਾ ਦੁਗਣਾ ਕਰਨ ਦੀ ਗੱਲ ਕਹੀ ਹੈ। ਜੀਓ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਘਰ ‘ਚ ਰਹਿਣ ‘ਚ ਮਦਦ ਮਿਲ ਸਕਦੀ ਹੈ।

ਜੀਓ ਵਲੋਂ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਤੁਹਾਨੂੰ ਦੁਗਣਾ ਡਾਟਾ- ਬੂਸਟਰ ਦੇ ਤੌਰ ‘ਤੇ ਮਿਲੇਗਾ। ਮਤਲਬ ਜੇਕਰ ਤੁਸੀਂ ਪਹਿਲਾਂ ਕੋਈ ਪੈਕ ਚਲਾ ਰਹੇ ਹੋ ਤੇ ਉਸਦਾ ਡੈਲੀ ਹਾਈਸਪੀਡ ਡਾਟਾ ਖਰਚ ਹੋ ਜਾਂਦਾ ਹੈ ਤਾਂ ਤੁਸੀਂ ਇਨ੍ਹਾਂ ਪੈਕਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਡਬਲ ਡਾਟਾ ਦੀ ਵੈਲੀਡਿਟੀ ਆਪਣੇ ਮੌਜੂਦਾ ਪਲੈਨ ਮੁਤਾਬਕ ਹੁੰਦਾ ਹੈ।

ਪੈਕ ਦੀ ਕੀਮਤ   ਪਹਿਲਾਂ ਇੰਨਾਂ ਡਾਟਾ ਮਿਲਦਾ ਸੀ    ਹੁਣ ਇੰਨਾਂ ਡਾਟਾ ਮਿਲੇਗਾ

11                  400 ਐਮਬੀ                       800 ਐਮਬੀ

21                   1 ਜੀਬੀ                           2 ਜੀਬੀ

51                   3 ਜੀਬੀ                           6 ਜੀਬੀ

101                  6 ਜੀਬੀ                           12 ਜੀਬੀ