ਕਰਨਾਲ: ਕਿਸਾਨ ਅੰਦੋਲਨ ਨੂੰ ਦੋ ਮਹੀਨੇ ਤੋਂ ਵੱਧ ਹੋ ਗਏ ਹਨ, ਅੰਦੋਲਨ ਲਗਾਤਾਰ ਵਧਦਾ ਜਾ ਰਿਹਾ ਹੈ। ਅੰਦੋਲਨ ਦੇ ਤੇਜ਼ ਹੋਣ ਨਾਲ ਲਗਾਤਾਰ ਅਸਤੀਫ਼ਿਆਂ ਦੀ ਵੀ ਝੜੀ ਲੱਗ ਰਹੀ ਹੈ। ਹੁਣ ਇੱਕ ਹੋਰ ਅਸਤੀਫਾ ਕਰਨਾਲ ਤੋਂ ਸਾਹਮਣੇ ਆਇਆ ਹੈ।


ਇਹ ਜੇਜੇਪੀ ਪਾਰਟੀ ਦੇ ਨੇਤਾ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਗੁਰਾਇਆ ਦਾ ਅਸਤੀਫਾ ਹੈ, ਜਿਨ੍ਹਾਂ ਨੇ ਪਾਰਟੀ ਦੇ ਨਾਲ-ਨਾਲ ਆਪਣਾ ਅਹੁਦਾ ਵੀ ਛੱਡ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣਾ ਨਿੱਜੀ ਲਾਭ ਨਹੀਂ ਵੇਖਣਾ ਚਾਹੁੰਦਾ ਸੀ, ਇਸ ਦੀ ਬਜਾਏ ਮੈਂ ਕਿਸਾਨਾਂ ਨਾਲ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹਾਂ। ਮੈਂ ਲਗਾਤਾਰ ਅੰਦੋਲਨ 'ਚ ਜਾਂਦਾ ਰਹਾਂਗਾ।

ਸੁਖਬੀਰ ਬਾਦਲ ਦੀ ਗੱਡੀ ਤੇ ਹਮਲਾ, ਪੱਥਰਬਾਜ਼ੀ ਅਤੇ ਫਾਇਰਿੰਗ ਦੌਰਾਨ ਤਿੰਨ ਜ਼ਖਮੀ

ਉਨ੍ਹਾਂ ਕਿਹਾ ਕਿ ਜੇ ਦੁਸ਼ਯੰਤ ਚੌਟਾਲਾ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਵਿਚੋਲੇ ਬਣ ਜਾਂਦੇ ਤਾਂ ਸ਼ਾਇਦ ਉਨ੍ਹਾਂ ਦਾ ਕੱਦ ਉੱਚਾ ਹੁੰਦਾ ਪਰ ਉਨ੍ਹਾਂ ਸਰਕਾਰ ਦੀ ਗੱਲ ਕੀਤੀ ਨਾ ਕਿ ਕਿਸਾਨਾਂ ਦੀ। ਇਸ ਲਈ, ਮੈਂ ਪਾਰਟੀ ਤੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਿੱਥੇ ਜਾਵਾਂਗਾ ਇਸ ਬਾਰੇ ਕੁਝ ਨਹੀਂ ਕਹਿੰਦਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ