ਚੰਡੀਗੜ੍ਹ: ਅੱਜ ਸਵੇਰੇ ਚੰਡੀਗੜ੍ਹ ’ਚ ਇੱਕ ਭਿਆਨਕ ਸੜਕ ਹਾਦਸਾ 'ਚ ਪਠਾਨਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਲ ਸਿੰਗਲਾ ਦੀ ਮੌਤ ਹੋ ਗਈ। ਜਦ ਕਿ ਇੱਕ ਹੋਰ ਜੁਡੀਸ਼ੀਅਲ ਮੈਜਿਸਟ੍ਰੇਟ ਗੰਭੀਰ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਸੈਕਟਰ 16 'ਚ ਕ੍ਰਿਕੇਟ ਸਟੇਡੀਅਮ ਕੋਲ ਹੋਇਆ। ਮੈਜਿਸਟ੍ਰੇਟ ਸਿੰਗਲਾ ਪੰਜਾਬ ਦੇ ਸ਼ਹਿਰ ਪਠਾਨਕੋਟ ਦੇ ਜੰਮਪਲ ਸੀ। ਹਾਦਸੇ 'ਚ ਜ਼ਖ਼ਮੀ ਮੈਜਿਸਟ੍ਰੇਟ ਦੀ ਪਛਾਣ ਪਾਹੁਲ ਪ੍ਰੀਤ ਸਿੰਘ ਵਜੋਂ ਹੋਈ ਹੈ। ਪਾਹੁਲ ਪ੍ਰੀਤ ਸਿੰਘ ਦਾ ਇਲਾਜ਼ ਪੀਜੀਆਈ 'ਚ ਚਲ ਰਿਹਾ ਹੈ।
ਸੀਐਫਸੀਐਲ ਦੀ ਟੀਮ ਮੌਕੇ 'ਤੇ ਪਹੁੰਚ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।
ਸੜਕ ਹਾਦਸੇ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਲ ਸਿੰਗਲਾ ਦੀ ਮੌਤ, ਇੱਕ ਜ਼ਖ਼ਮੀ
ਏਬੀਪੀ ਸਾਂਝਾ
Updated at:
14 Feb 2020 12:14 PM (IST)
ਅੱਜ ਸਵੇਰੇ ਚੰਡੀਗੜ੍ਹ ’ਚ ਇੱਕ ਭਿਆਨਕ ਸੜਕ ਹਾਦਸਾ 'ਚ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਲ ਸਿੰਗਲਾ ਦੀ ਮੌਤ ਹੋ ਗਈ। ਜਦ ਕਿ ਇੱਕ ਹੋਰ ਜੁਡੀਸ਼ੀਅਲ ਮੈਜਿਸਟ੍ਰੇਟ ਗੰਭੀਰ ਜ਼ਖ਼ਮੀ ਹੋਇਆ ਹੈ।
- - - - - - - - - Advertisement - - - - - - - - -