ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਯਾਤਰੀਆਂ ਨੂੰ ਰਾਹਤ ਦੇਣ ਲਈ ਰੇਲਵੇ ਨੇ ਟਿਕਟਾਂ ਦੇ ਰਾਖਵੇਂਕਰਨ ਦੇ ਸੰਬੰਧ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਟ੍ਰੇਨਾਂ 'ਚ ਟਿਕਟ ਰਿਜ਼ਰਵੇਸ਼ਨ ਦਾ ਦੂਜਾ ਚਾਰਟ ਸਟੇਸ਼ਨ ਤੋਂ ਰੇਲਗੱਡੀ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਜਾਰੀ ਕੀਤਾ ਜਾਵੇਗਾ। ਇਹ ਤਬਦੀਲੀਆਂ ਅੱਜ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ। ਪਿਛਲੇ ਕੁਝ ਮਹੀਨਿਆਂ ਵਿੱਚ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਰੇਲਵੇ ਨੇ ਇਹ ਸਮਾਂ ਦੋ ਘੰਟੇ ਕਰ ਦਿੱਤਾ ਸੀ।
ਇਕ ਬਿਆਨ 'ਚ ਰੇਲਵੇ ਨੇ ਕਿਹਾ ਕੋਵਿਡ -19 ਤੋਂ ਪਹਿਲਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਹਿਲਾਂ ਰਿਜ਼ਰਵੇਸ਼ਨ ਚਾਰਟ ਰੇਲ ਗੱਡੀਆਂ ਦੇ ਨਿਰਧਾਰਤ ਸਮੇਂ ਤੋਂ ਘੱਟੋ-ਘੱਟ ਚਾਰ ਘੰਟੇ ਪਹਿਲਾਂ ਤਿਆਰ ਕੀਤਾ ਜਾਂਦਾ ਸੀ ਤਾਂ ਜੋ ਦੂਜਾ ਰਿਜ਼ਰਵੇਸ਼ਨ ਚਾਰਟ ਤਿਆਰ ਨਾ ਹੋਣ ਤਕ ਖਾਲੀ ਬਰਥ ਪਹਿਲਾਂ ਆਉ-ਪਹਿਲਾਂ ਪਾਓ ਦੇ ਅਧਾਰ 'ਤੇ ਪੀਆਰਐਸ ਕਾਊਂਟਰਾਂ ਤੇ ਇੰਟਰਨੈੱਟ ਰਾਹੀਂ ਬੁੱਕ ਕੀਤੇ ਜਾ ਸਕਣ।
ਪਹਿਲਾਂ ਕੀ ਸੀ ਨਿਯਮ:
ਰੇਲਵੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੂਜਾ ਰਿਜ਼ਰਵੇਸ਼ਨ ਚਾਰਟ 30 ਮਿੰਟ ਤੋਂ ਪੰਜ ਮਿੰਟ ਤੱਕ ਰੇਲ ਗੱਡੀਆਂ ਦੇ ਨਿਰਧਾਰਤ / ਬਦਲੇ ਗਏ ਰਵਾਨਗੀ ਸਮੇਂ ਤੋਂ ਪਹਿਲਾਂ ਤਿਆਰ ਕੀਤਾ ਜਾਂਦਾ ਸੀ। ਰਿਫੰਡ ਦੀ ਵਿਵਸਥਾ ਅਨੁਸਾਰ ਇਸ ਮਿਆਦ ਦੌਰਾਨ ਪ੍ਰੀ-ਬੁੱਕ ਕੀਤੀ ਟਿਕਟਾਂ ਨੂੰ ਵੀ ਰੱਦ ਕੀਤਾ ਜਾ ਸਕਦਾ ਸੀ। ਕੋਰੋਨਾ ਮਹਾਂਮਾਰੀ ਕਾਰਨ ਦੂਜਾ ਰਿਜ਼ਰਵੇਸ਼ਨ ਚਾਰਟ ਤਿਆਰ ਕਰਨ ਦੇ ਸਮੇਂ ਨੂੰ ਰੇਲ ਗੱਡੀਆਂ ਦੇ ਨਿਰਧਾਰਤ ਰਵਾਨਗੀ ਸਮੇਂ ਤੋਂ ਅੱਧੇ ਘੰਟੇ ਤੋਂ ਵਧਾ ਕੇ ਦੋ ਘੰਟੇ ਕਰਨ ਦੇ ਨਿਰਦੇਸ਼ ਦਿੱਤੇ ਗਏ ਸੀ।
ਜਲੰਧਰ 'ਚ ਦਲਿਤ ਭਾਈਚਾਰੇ ਵੱਲੋਂ ਪੰਜਾਬ ਬੰਦ 'ਤੇ ਥਾਂ-ਥਾਂ 'ਤੇ ਪੁਲਿਸ ਤੈਨਾਤ
ਰੇਲਵੇ ਯਾਤਰੀਆਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਜ਼ੋਨਲ ਰੇਲਵੇ ਦੁਆਰਾ ਕੀਤੀ ਗਈ ਬੇਨਤੀ ਦੇ ਅਨੁਸਾਰ ਇਸ ਮਾਮਲੇ 'ਤੇ ਵਿਚਾਰ ਕੀਤਾ ਗਿਆ ਅਤੇ ਫੈਸਲਾ ਲਿਆ ਗਿਆ ਕਿ ਦੂਜਾ ਰਿਜ਼ਰਵੇਸ਼ਨ ਚਾਰਟ ਰੇਲ ਗੱਡੀਆਂ ਦੇ ਨਿਰਧਾਰਤ ਰਵਾਨਗੀ ਸਮੇਂ ਤੋਂ ਘੱਟੋ ਘੱਟ ਅੱਧੇ ਘੰਟੇ ਪਹਿਲਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ।
Punjab Bandh: ਪੰਜਾਬ ਦੇ ਚੱਕਾ ਜਾਮ ਨੂੰ ਮਿਲ ਰਿਹਾ ਹੁੰਗਾਰਾ, ਵੇਖੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਕੁਝ ਤਸਵੀਰਾਂ
ਰੇਲਵੇ ਨੇ ਦੇਸ਼ ਵਿਆਪੀ ਲੌਕਡਾਊਨ ਕਾਰਨ 25 ਮਾਰਚ ਤੋਂ ਸਾਰੀਆਂ ਯਾਤਰੀ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸੇਵਾਵਾਂ ਪੜਾਅਵਾਰ ਬਹਾਲ ਕੀਤੀਆਂ ਗਈਆਂ, ਇੱਕ ਮਈ ਤੋਂ ਸ਼ੁਰੂ ਹੋ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਲਿਜਾਣ ਲਈ ਸ਼ਰਮੀਕ ਸਪੈਸ਼ਲ ਦੀ ਸ਼ੁਰੂਆਤ ਹੋਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੰਮ ਦੀ ਗੱਲ: ਅੱਜ ਤੋਂ ਰੇਲਵੇ ਨਿਯਮਾਂ 'ਚ ਵੱਡੇ ਬਦਲਾਅ, ਟਿਕਟ ਰਿਜ਼ਰਵੇਸ਼ਨ ਦਾ ਦੂਸਰਾ ਚਾਰਟ ਟਰੇਨ ਚਲਣ ਦੇ ਅੱਧੇ ਘੰਟੇ ਪਹਿਲਾਂ ਹੋਵੇਗਾ ਤਿਆਰ
ਏਬੀਪੀ ਸਾਂਝਾ
Updated at:
10 Oct 2020 12:57 PM (IST)
ਕੋਰੋਨਾ ਸੰਕਟ ਦੌਰਾਨ ਯਾਤਰੀਆਂ ਨੂੰ ਰਾਹਤ ਦੇਣ ਲਈ ਰੇਲਵੇ ਨੇ ਟਿਕਟਾਂ ਦੇ ਰਾਖਵੇਂਕਰਨ ਦੇ ਸੰਬੰਧ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਟ੍ਰੇਨਾਂ 'ਚ ਟਿਕਟ ਰਿਜ਼ਰਵੇਸ਼ਨ ਦਾ ਦੂਜਾ ਚਾਰਟ ਸਟੇਸ਼ਨ ਤੋਂ ਰੇਲਗੱਡੀ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾਂ ਜਾਰੀ ਕੀਤਾ ਜਾਵੇਗਾ।
- - - - - - - - - Advertisement - - - - - - - - -