Karan Aujla Tribute To Sidhu Moose Wala: ਕਰਨ ਔਜਲਾ ਇੰਨੀਂ ਦਿਨੀ ਆਸਟ੍ਰੇਲੀਆ ਵਿੱਚ ਹਨ। ਔਜਲਾ ਨੇ ਪਹਿਲਾਂ ਹੀ ਐਲਾਨ ਕਰ ਦਿਤਾ ਸੀ ਕਿ 2022 `ਚ ਉਹ ਵਰਲਡ ਟੂਰ ਕਰੇਗਾ। ਜਿਸ ਦੇ ਸਿਲਸਿਲੇ `ਚ ਆਸਟਰੇਲੀਆ `ਚ ਹੈ। ਦਸ ਦਈਏ ਕਿ ਆਸਟਰੇਲੀਆ ਦੇ ਪਰਥ `ਚ ਲਾਈਵ ਕੰਸਰਟ ਦੌਰਾਨ ਪੰਜਾਬੀ ਗਾਇਕ ਨੇ ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ ਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿਤੀ ਹੈ। ਇਸ ਨਾਲ ਜੁੜੀ ਇੱਕ ਤਸਵੀਰ ਵੀ ਖਾਸੀ ਵਾਇਰਲ ਹੋ ਰਹੀ ਹੈ। ਦੇਖੋ ਤਸਵੀਰ:




ਇਹ ਤਸਵੀਰ ਸੋਸ਼ਲ ਮੀਡੀਆ `ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਤਸਵੀਰ ਨੂੰ ਦੇਖ ਹਰ ਕੋਈ ਭਾਵੁਕ ਹੋ ਰਿਹਾ ਹੈ। ਖ਼ਾਸ ਕਰਕੇ ਸਿੱਧੂ ਮੂਸੇਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਦੇ ਫ਼ੈਨਜ਼ ਬਹੁਤ ਜ਼ਿਆਦਾ ਇਮੋਸ਼ਨਲ ਹੋ ਰਹੇ ਹਨ। 









ਇਸ ਤੋਂ ਪਹਿਲਾਂ ਦਿਲਜੀਤ ਨੇ ਆਪਣੇ ਕੈਨੇਡਾ ਬੋਰਨ ਟੂ ਸ਼ਾਈਨ ਵਰਲਡ ਟੂਰ `ਚ ਕੰਸਰਟ ਦੌਰਾਨ ਮੂਸੇਵਾਲਾ. ਅੰਬੀਆਂ ਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿਤੀ ਸੀ। 


ਦੱਸ ਦਈਏ ਕਿ ਕਰਨ ਔਜਲਾ ਨੇ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਟੂਰ (Australia-New Zealand Tour) ਦੀਆਂ ਤਰੀਕਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਸੀ। ਇਸਦੀ ਜਾਣਕਾਰੀ ਦਿੰਦੇ ਹੋਏ ਕਲਾਕਾਰ ਨੇ ਲਿਖਿਆ- "ਆਸਟ੍ਰੇਲੀਆ ! Way Ahead Tour Starts.ਪਰਥ, ਪ੍ਰਦਰਸ਼ਨੀ ਅਤੇ ਸੰਮੇਲਨ ਕੇਂਦਰ ਤੇ ਮਿਲਦੇ ਹਾਂ।" ਆਸਟ੍ਰੇਲੀਆ ਵਾਲੇ ਪ੍ਰਸ਼ੰਸ਼ਕ ਵੱਲੋਂ ਕਰਨ ਔਜਲਾ ਦੇ ਸ਼ੋਅਜ਼ ਨੂੰ ਖੂਬ ਪਿਆਰ ਮਿਲ ਰਿਹਾ ਹੈ। ਕਰਨ ਦਾ ਆਸਟ੍ਰੇਲੀਆ ਟੂਰ 17 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਚਲੇਗਾ।


ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਏ ਕਰਨ ਦੇ ਨਵੇਂ ਗੀਤ ਗੇਮ ਓਵਰ (Game Over) ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕਰਨ ਦੀ ਨਵੀਂ ਐਲਬਮ ਵੇ ਅਹੇਡ (Way Ahead) ਨੂੰ ਵੀ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਜੁਲਾਈ ਤੋਂ ਬਾਅਦ ਕਰਨ ਸਤੰਬਰ ਮਹੀਨੇ ਵੀ ਦਰਸ਼ਕਾਂ ਦੇ ਰੂ-ਬ-ਰੂ ਹੋਣ ਲਈ ਵਰਲਡ ਟੂਰ ਉੱਪਰ ਨਿਕਲਣਗੇ। ਜਿਸਦੀ ਜਾਣਕਾਰੀ ਉਨ੍ਹਾਂ ਵੱਲੋਂ ਪਹਿਲਾਂ ਹੀ ਪ੍ਰਸ਼ੰਸ਼ਕਾਂ ਨਾਲ ਸ਼ੇਅਰ ਕਰ ਦਿੱਤੀ ਗਈ ਸੀ।


ਕਾਬਿਲੇਗ਼ੌਰ ਹੈ ਕਿ ਇਹ ਤਿੰਨੇ ਹਸਤੀਆਂ 2022 `ਚ ਸੰਸਾਰ ਨੂੰ ਅਲਵਿਦਾ ਆਖ ਗਈਆਂ ਸਨ। ਇਨ੍ਹਾਂ ਦੇ ਜਾਣ ਨਾਲ ਪੰਜਾਬੀ `ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।