Multiplex in Kashmir: ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਦੇ ਸਾਹਮਣੇ ਕਸ਼ਮੀਰ ਦੀ ਇੱਕ ਨਵੀਂ ਤਸਵੀਰ ਆ ਰਹੀ ਹੈ। ਇਸ ਕੜੀ 'ਚ 3 ਦਹਾਕਿਆਂ ਬਾਅਦ ਇੱਕ ਵਾਰ ਫਿਰ ਘਾਟੀ 'ਚ ਕੁਝ ਅਜਿਹਾ ਹੋਣ ਵਾਲਾ ਹੈ, ਜਿਸ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਅੱਜ ਇੱਥੇ ਪਹਿਲਾ ਮਲਟੀਪਲੈਕਸ ਸ਼ੁਰੂ ਕੀਤਾ ਜਾਵੇਗਾ। ਮਲਟੀਪਲੈਕਸ ਅੱਜ ਤੋਂ ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਦੀ ਸਪੈਸ਼ਲ ਸਕ੍ਰੀਨਿੰਗ ਨਾਲ ਆਮ ਲੋਕਾਂ ਲਈ ਖੋਲ੍ਹਿਆ ਜਾਵੇਗਾ। ਇੱਥੇ 30 ਸਤੰਬਰ ਤੋਂ ਰਿਤਿਕ ਰੋਸ਼ਨ ਅਤੇ ਸੈਫ ਅਲੀ ਖ਼ਾਨ ''vikram vedha'' ਦੀ ਸਕ੍ਰੀਨਿੰਗ ਨਾਲ ਨਿਯਮਤ ਸ਼ੋਅ ਸ਼ੁਰੂ ਹੋਣਗੇ।

Continues below advertisement

ਪੁਲਵਾਮਾ ਅਤੇ ਸ਼ੋਪੀਆਂ ਵਿੱਚ ਵੀ ਸਿਨੇਮਾ ਹਾਲ ਸ਼ੁਰੂ 

ਕਸ਼ਮੀਰ ਵਿੱਚ ਇਸ ਪਹਿਲੇ ਮਲਟੀਪਲੈਕਸ ਵਿੱਚ 520 ਸੀਟਾਂ ਦੀ ਕੁੱਲ ਸਮਰੱਥਾ ਵਾਲੇ ਤਿੰਨ ਫਿਲਮ ਥੀਏਟਰ ਹੋਣਗੇ। ਸਥਾਨਕ ਪਕਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਮਾਰਤ ਵਿੱਚ ਇੱਕ 'ਫੂਡ ਕੋਰਟ' ਵੀ ਹੋਵੇਗਾ। INOX ਦੁਆਰਾ ਚਲਾਏ ਜਾ ਰਹੇ ਮਲਟੀਪਲੈਕਸ ਦਾ ਤਹਿ ਕੀਤਾ ਉਦਘਾਟਨ ਅਜਿਹੇ ਸਮੇਂ ਹੋਵੇਗਾ ਜਦੋਂ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਪੁਲਵਾਮਾ ਅਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ ਇੱਕ-ਇੱਕ ਮਲਟੀਪਰਪਜ਼ ਸਿਨੇਮਾ ਹਾਲ ਦਾ ਉਦਘਾਟਨ ਕੀਤਾ। ਘਾਟੀ ਦੇ ਸਿਨੇਮਾ ਹਾਲ ਤਿੰਨ ਦਹਾਕਿਆਂ ਬਾਅਦ ਮੁੜ ਖੁੱਲ੍ਹ ਗਏ ਹਨ। 1989-90 ਵਿੱਚ, ਥੀਏਟਰ ਮਾਲਕਾਂ ਨੇ ਅੱਤਵਾਦੀਆਂ ਦੀਆਂ ਧਮਕੀਆਂ ਅਤੇ ਹਮਲਿਆਂ ਕਾਰਨ ਘਾਟੀ ਵਿੱਚ ਸਿਨੇਮਾ ਹਾਲ ਬੰਦ ਕਰ ਦਿੱਤੇ ਸਨ।

Continues below advertisement

ਉਪ ਰਾਜਪਾਲ ਨੇ ਇਸ ਮੌਕੇ ਨੂੰ ਦੱਸਿਆ ਇਤਿਹਾਸਕ 

ਇਸ ਮੌਕੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਉਪ ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਵਿੱਚ ਪੱਤਰਕਾਰਾਂ ਨੂੰ ਕਿਹਾ, “ਅਸੀਂ ਜਲਦੀ ਹੀ ਜੰਮੂ-ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਅਜਿਹੇ ਮਲਟੀਪਰਪਜ਼ ਸਿਨੇਮਾ ਹਾਲ ਬਣਾਵਾਂਗੇ। ਅੱਜ ਮੈਂ ਅਜਿਹੇ ਸਿਨੇਮਾ ਹਾਲ ਪੁਲਵਾਮਾ ਅਤੇ ਸ਼ੋਪੀਆਂ ਦੇ ਨੌਜਵਾਨਾਂ ਨੂੰ ਸਮਰਪਿਤ ਕਰਦਾ ਹਾਂ।ਉਨ੍ਹਾਂ ਕਿਹਾ ਕਿ ਜਲਦੀ ਹੀ ਅਨੰਤਨਾਗ, ਸ਼੍ਰੀਨਗਰ, ਬਾਂਦੀਪੋਰਾ, ਗੰਦਰਬਲ, ਡੋਡਾ, ਰਾਜੌਰੀ, ਪੁੰਛ, ਕਿਸ਼ਤਵਾੜ ਅਤੇ ਰਿਆਸੀ ਵਿੱਚ ਵੀ ਸਿਨੇਮਾ ਹਾਲਾਂ ਦਾ ਉਦਘਾਟਨ ਕੀਤਾ ਜਾਵੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਇਸ ਤੋਂ ਕੋਈ ਸੰਦੇਸ਼ ਦੇਣਾ ਚਾਹੁੰਦੀ ਹੈ, ਸਿਨਹਾ ਨੇ ਕਿਹਾ, ''ਕੋਈ ਸੰਦੇਸ਼ ਨਹੀਂ ਹੈ।

ਪਹਿਲਾਂ ਹੋਈ ਸੀ ਕੋਸ਼ਿਸ਼ ਪਰ ਨਹੀਂ ਹੋਈ ਕਾਮਯਾਬ

1990 ਦੇ ਦਹਾਕੇ ਦੇ ਸ਼ੁਰੂ ਵਿੱਚ, ਘਾਟੀ ਦੇ ਸਾਰੇ ਸਿਨੇਮਾ ਹਾਲ ਬੰਦ ਕਰ ਦਿੱਤੇ ਗਏ ਸਨ ਅਤੇ 1996 ਵਿੱਚ ਉਹਨਾਂ ਨੂੰ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਦੋਂ ਸੂਬਾ ਸਰਕਾਰ ਨੂੰ ਇਸ ਵਿੱਚ ਸਫ਼ਲਤਾ ਨਹੀਂ ਮਿਲ ਸਕੀ ਸੀ। ਹੁਣ ਸੂਬਾ ਪ੍ਰਸ਼ਾਸਨ ਘਾਟੀ 'ਚ ਮਲਟੀਪਲੈਕਸਾਂ ਤੋਂ ਇਲਾਵਾ ਸ਼ੂਟਿੰਗ ਅਤੇ ਪੋਸਟ ਪ੍ਰੋਡਕਸ਼ਨ ਸਮੇਤ ਫਿਲਮ ਇੰਡਸਟਰੀ ਨਾਲ ਜੁੜੇ ਕੰਮਾਂ 'ਤੇ ਜ਼ੋਰ ਦੇ ਰਿਹਾ ਹੈ। ਕਸ਼ਮੀਰ ਵਿੱਚ ਸ਼ੂਟਿੰਗ ਲਈ ਹੁਣ ਤੱਕ 500 ਫਿਲਮ ਨਿਰਮਾਤਾਵਾਂ ਨੇ ਅਪਲਾਈ ਕੀਤਾ ਹੈ।