ਉਤਰਾਖੰਡ ਦੇ ਉੱਚ ਹਿਮਾਲਿਆਈ ਖੇਤਰ 'ਚ ਸਥਿਤ, ਵਿਸ਼ਵ-ਪ੍ਰਸਿੱਧ ਕੇਦਾਰਨਾਥ ਦੇ ਦਰਵਾਜ਼ੇ ਛੇ ਮਹੀਨੇ ਦੀ ਸਰਦੀਆਂ ਦੀ ਛੁੱਟੀ ਤੋਂ ਬਾਅਦ ਅੱਜ ਸਵੇਰੇ 5 ਵਜੇ ਖੋਲ੍ਹ ਦਿੱਤੇ ਗਏ ਹਨ। ਕੋਰੋਨਾ ਕਾਰਨ ਸ਼ਰਧਾਲੂਆਂ ਦੀ ਭੀੜ ਨਹੀਂ ਦੇਖੀ ਜਾ ਸਕੀ। ਪੂਰੇ ਮੰਦਰ ਨੂੰ 11 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਸੀ। 


 


ਤੁਹਾਨੂੰ ਦੱਸ ਦੇਈਏ, ਉਥੇ ਹੀ ਯਮੁਨੋਤਰੀ ਧਾਮ ਕਪਾਟ 14 ਮਈ ਨੂੰ ਅਤੇ ਗੰਗੋਤਰੀ ਧਾਮ ਕਪਾਟ 15 ਮਈ ਨੂੰ ਖੁੱਲ੍ਹ ਚੁਕੇ ਹਨ। ਚਾਰ ਧਾਮ 'ਚ ਬਦਰੀਨਾਥ ਧਾਮ ਦੇ ਦਰਵਾਜ਼ੇ 18 ਮਈ ਨੂੰ ਸਵੇਰੇ 4.15 ਵਜੇ ਖੁੱਲ੍ਹਣਗੇ। ਕੋਰੋਨਾ ਮਹਾਂਮਾਰੀ ਦੇ ਕਾਰਨ ਸ਼ਰਧਾਲੂਆਂ ਨੂੰ ਇਨ੍ਹਾਂ ਅਸਥਾਨਾਂ ਦੇ ਦਰਸ਼ਨ ਕਰਨ ਦੀ ਆਗਿਆ ਨਹੀਂ ਹੈ। ਜਿਸ ਕਾਰਨ ਸਿਰਫ ਆਨਲਾਈਨ ਦਰਸ਼ਨ ਕੀਤੇ ਜਾ ਸਕਦੇ ਹਨ। 



ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ 'ਚ ਰੁਕ ਕੇ ਹੀ ਪੂਜਾ ਕਰਨ। ਇਸ ਦੇ ਨਾਲ ਹੀ ਸੈਰ ਸਪਾਟਾ ਮੰਤਰੀ ਸੱਤਪਾਲ ਮਹਾਰਾਜ ਨੇ ਕਿਹਾ ਕਿ ਚਾਰਾਂ ਧਾਮਾਂ ਵਿੱਚ ਪਹਿਲੀ ਪੂਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਵਸਥਾਨਮ ਮੈਨੇਜਮੈਂਟ ਬੋਰਡ ਅਤੇ ਮੰਦਰ ਕਮੇਟੀਆਂ ਦੁਆਰਾ ਲੋਕ ਭਲਾਈ ਲਈ ਕੀਤੀ ਜਾ ਰਹੀ ਹੈ।



ਗੜ੍ਹਵਾਲ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਮੰਨੀ ਜਾਂਦੀ ਚਾਰਧਾਮ ਯਾਤਰਾ 'ਤੇ ਵੀ ਕੋਰੋਨਾ ਦਾ ਪਰਛਾਵਾਂ ਪੈ ਗਿਆ। ਪਿਛਲੇ ਸਾਲ ਨਿਰਧਾਰਤ ਸਮੇਂ ਤੋਂ ਦੇਰ ਨਾਲ ਸ਼ੁਰੂ ਹੋਈ ਚਾਰਧਾਮ ਯਾਤਰਾ ਵੀ ਇਸ ਵਾਰ ਕੋਵਿਡ ਮਾਮਲਿਆਂ 'ਚ ਉਛਾਲ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ। ਚਾਰਧਾਮ ਯਾਤਰਾ ਨੂੰ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ 29 ਅਪ੍ਰੈਲ ਨੂੰ ਕਿਹਾ ਕਿ ਮਹਾਂਮਾਰੀ ਦੀ ਮੌਜੂਦਾ ਸਥਿਤੀ ਦੇ ਵਿਚਕਾਰ ਯਾਤਰਾ ਦਾ ਸੰਚਾਲਨ ਸੰਭਵ ਨਹੀਂ ਹੈ।


 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904