ਨਵੀਂ ਦਿੱਲੀ: ਕੇਰਲ 'ਚ 93 ਤੋਂ 88 ਸਾਲ ਦੀ ਉਮਰ ਦੇ ਇੱਕ ਬਜ਼ੁਰਗ ਜੋੜਾ, ਜੋ ਕਿ ਕੋਰੋਨਾ ਟੈਸਟ ਪੌਜ਼ਟਿਵ ਪਾਇਆ ਗਿਆ ਸੀ, ਹੁਣ ਠੀਕ ਹੋ ਗਿਆ ਹੈ। ਕੇਰਲ ਦੇ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੂੰ ਇਹ ਸੰਕਰਮਣ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਤੋਂ ਹੋਇਆ ਜੋ ਇਟਲੀ ਦੀ ਯਾਤਰਾ ਤੋਂ ਵਾਪਸ ਪਰਤੇ ਸੀ। ਪਰਿਵਾਰ ਦੇ ਸਾਰੇ ਮੈਂਬਰ ਹੁਣ ਇਸ ਮਾਰੂ ਬਿਮਾਰੀ ਤੋਂ ਠੀਕ ਹੋ ਗਏ ਹਨ।

ਸਿਹਤ ਮੰਤਰੀ ਦੇ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ, "ਬਜ਼ੁਰਗ ਜੋੜੇ ਨੂੰ ਸ਼ਾਬਦਿਕ ਮੌਤ ਤੋਂ ਬਾਅਦ ਵਾਪਸ ਲਿਆਇਆ ਗਿਆ। ਉਨ੍ਹਾਂ ਨੂੰ ਸ਼ੂਗਰ, ਹਾਈਪਰਟੈਨਸ਼ਨ ਅਤੇ ਬੁਢਾਪੇ ਨਾਲ ਸਬੰਧਤ ਹੋਰ ਬਿਮਾਰੀਆਂ ਸੀ। ਇਹ ਵਾਇਰਸ ਜ਼ਿਆਦਾਤਰ ਮਾਮਲਿਆਂ ਵਿੱਚ ਬਜ਼ੁਰਗ ਲੋਕਾਂ ਲਈ ਘਾਤਕ ਮੰਨਿਆ ਜਾਂਦਾ ਹੈ। ਜੋੜੇ ਨੂੰ ਕੋਟਯਾਮ ਮੈਡੀਕਲ ਕਾਲਜ ‘ਚ ਦਾਖਲ ਕਰਵਾਇਆ ਗਿਆ ਹੈ।



ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋ ਵੱਖ-ਵੱਖ ਵੀਆਈਪੀ ਆਈਸੀਯੂ ਕਮਰਿਆਂ ਵਿੱਚ ਦਾਖਲ ਹੋਣ ਤੋਂ ਬਾਅਦ ਇਹ ਜੋੜਾ ਬੇਚੈਨ ਹੋ ਗਿਆ। ਪਰ ਬਾਅਦ ‘ਚ ਉਨ੍ਹਾਂ ਨੂੰ ਆਈਸੀਯੂ ਦੇ ਕਮਰੇ ‘ਚ ਤਬਦੀਲ ਕਰ ਦਿੱਤਾ ਗਿਆ ਜਿੱਥੋਂ ਉਹ ਇੱਕ ਦੂਜੇ ਨੂੰ ਵੇਖ ਸਕਦੇ ਸੀ। ਪ੍ਰੈਸ ਨੋਟ ‘ਚ ਇਹ ਵੀ ਕਿਹਾ ਗਿਆ ਹੈ ਕਿ ਬਜ਼ੁਰਗ ਜੋੜਾ ਘਰ ਪਰਤਣ 'ਤੇ ਅੜਿਆ ਹੋਇਆ ਸੀ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ, ਪਰ ਨਰਸਾਂ ਨੇ ਉਨ੍ਹਾਂ ਦਾ ਧਿਆਨ ਰੱਖਿਆ।

ਦੇਸ਼ ‘ਚ ਹੁਣ ਤਕ 1440 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ ਅਤੇ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। 140 ਲੋਕ ਠੀਕ ਹੋ ਗਏ ਹਨ। ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੇ ਸਭ ਤੋਂ ਵੱਧ ਮਾਮਲੇ ਹਨ, ਜਿੱਥੇ 248 ਲੋਕ ਸੰਕਰਮਿਤ ਹੋਏ ਹਨ। ਕੇਰਲ ਵਿੱਚ, 234 ਲੋਕ ਵਾਇਰਸ ਤੋਂ ਪ੍ਰਭਾਵਤ ਹਨ।