ਕਾਸਰਗੋਡ: ਕਾਸਰਗੋਡ 'ਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਉਸ ਦੀ ਭੈਣ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਉਸ ਨੇ ਆਈਸ ਕਰੀਮ ਵਿੱਚ ਜ਼ਹਿਰ ਮਿਲਾ ਕੇ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ। ਇਸ ਨੌਜਵਾਨ ਦੀ ਪਛਾਣ ਅਲਬਿਨ ਵਜੋਂ ਹੋਈ ਹੈ।
ਪੁਲਿਸ ਅਨੁਸਾਰ ਉਸ ਨੇ ਦੱਸਿਆ ਕਿ ਉਹ ਇਕੱਲਾ ਰਹਿਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਕਥਿਤ ਤੌਰ 'ਤੇ ਆਈਸ ਕਰੀਮ ਵਿੱਚ ਜ਼ਹਿਰ ਮਿਲਾਇਆ। ਇਹ ਆਈਸ ਕਰੀਮ ਉਸ ਦੀ ਭੈਣ ਅਤੇ ਮਾਪਿਆਂ ਨੇ 4 ਅਗਸਤ ਦੀ ਰਾਤ ਨੂੰ ਖਾਧੀ ਸੀ।
ਨੇਪਾਲ ਦੇ ਪ੍ਰਧਾਨ ਮੰਤਰੀ ਨੇ ਪੀਐਮ ਮੋਦੀ ਨਾਲ ਕੀਤੀ ਗੱਲਬਾਤ, ਹੁਣ 17 ਅਗਸਤ ਨੂੰ ਦੋਹਾਂ ਦੇਸ਼ਾਂ 'ਚ ਹੋਵੇਗਾ ਮੁੱਖ ਸੰਵਾਦ
ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ ਹੈ ਕਿ ਕਾਸਰਗੋਡ ਵਿੱਚ 5 ਅਗਸਤ ਨੂੰ ਇੱਕ 16 ਸਾਲਾ ਲੜਕੀ ਦੀ ਮੌਤ ਦਰਅਸਲ ਇੱਕ ਕਤਲ ਸੀ। ਪੁਲਿਸ ਅਨੁਸਾਰ ਉਸ ਨੇ ਲੜਕੀ ਦੇ ਭਰਾ ਅਲਬਿਨ ਦਾ ਬਿਆਨ ਦਰਜ ਕਰ ਲਿਆ ਹੈ। ਅਲਬਿਨ ਨੇ ਆਪਣੇ ਬਿਆਨ ਵਿੱਚ ਮੰਨਿਆ ਕਿ ਉਸ ਨੇ ਆਈਸ ਕਰੀਮ ਵਿੱਚ ਜ਼ਹਿਰ ਮਿਲਾਇਆ ਸੀ।
ਅਲਬਿਨ ਦੀ ਭੈਣ ਅਤੇ ਪਿਤਾਬੈਨੀ ਨੇ 5 ਅਗਸਤ ਦੀ ਸਵੇਰ ਨੂੰ ਅਨਇਜ਼ ਫੀਲ ਕੀਤਾ, ਜਿਸ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹੋਏ ਸੀ। ਪੁਲਿਸ ਅਨੁਸਾਰ ਉਸ ਦੀ ਮਾਂ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕਰਵਾਇਆ ਗਿਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਇੱਕਲਾ ਰਹਿਣਾ ਚਾਹੁੰਦਾ ਸੀ ਨੌਜਵਾਨ, ਆਈਸਕਰੀਮ 'ਚ ਜ਼ਹਿਰ ਪਾ ਕੇ ਕੀਤਾ ਕਤਲ
ਏਬੀਪੀ ਸਾਂਝਾ
Updated at:
15 Aug 2020 07:11 PM (IST)
ਕਾਸਰਗੋਡ 'ਚ ਪੁਲਿਸ ਨੇ ਇੱਕ 22 ਸਾਲਾ ਨੌਜਵਾਨ ਨੂੰ ਉਸ ਦੀ ਭੈਣ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਉਸ ਨੇ ਆਈਸ ਕਰੀਮ ਵਿੱਚ ਜ਼ਹਿਰ ਮਿਲਾ ਕੇ ਆਪਣੀ ਭੈਣ ਦੀ ਹੱਤਿਆ ਕਰ ਦਿੱਤੀ। ਇਸ ਨੌਜਵਾਨ ਦੀ ਪਛਾਣ ਅਲਬਿਨ ਵਜੋਂ ਹੋਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -