ਨਵੀਂ ਦਿੱਲੀ: ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਮਹਿਮਾ ਸ਼ਾਸਤਰੀ ਨੂੰ ਸੋਸ਼ਲ਼ ਮੀਡੀਆ 'ਤੇ ਖੂਬ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ ਪੱਤਰਕਾਰ ਰਾਣਾ ਅਯੂਬ ਨੇ ਟਵੀਟਰ 'ਤੇ ਇੱਕ ਪੋਸਟ ਕੀਤੀ ਸੀ ਜਿਸ 'ਚ ਉਨ੍ਹਾਂ ਮੁੱਦਸਿਰ ਦੇ ਪਿਤਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੋਇਆ ਹੈ ਕਿ ਉਹ ਆਪਣੇ ਬੇਟੇ ਅੰਤਿਮ ਸੰਸਕਾਰ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਟੁੱਟ ਗਏ ਹਨ।


ਤਸਵੀਰ ਦੇ ਨਾਲ ਲਿਖਿਆ ਕਿ ਸਰ, ਸਾਡਾ ਸਿਰ ਸ਼ਰਮ ਨਾਲ ਝੁੱਕ ਗਿਆ। ਮੁੱਦਸਿਰ ਦੀ ਦਿੱਲੀ ਹਿੰਸਾ ਦੌਰਾਨ ਮੌਤ ਹੋ ਗਈ ਸੀ। ਇਸ ਪੋਸਟ ਨੂੰ ਕਿਸੇ ਨੇ ਸ਼ੇਅਰ ਕੀਤਾ ਹੈ, ਜਿਸ ਨੂੰ ਮਹਿਮਾ ਸ਼ਾਸਤਰੀ ਨੇ ਰੀਟਵੀਟ ਕੀਤਾ ਹੈ। ਮਹਿਮਾ ਦਾ ਟਵੀਟਰ ਹੈਂਡਲ ਵੈਰੀਫਾਇਡ ਨਹੀਂ ਹੈ। ਮਹਿਮਾ ਦੇ ਇਸ ਰਵਈਏ ਤੋਂ ਬਾਅਦ ਲੋਕ ਟਵੀਟਰ 'ਤੇ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ।


ਇੱਕ ਯੂਜ਼ਰ ਨੇ ਲਿਖਿਆ, "ਲਾਲ ਬਹਾਦੁਰ ਸ਼ਾਸਤਰੀ ਨੂੰ ਆਪਣੀ ਪੋਤੀ ਮਹਿਮਾ ਸ਼ਾਸਤਰੀ ਨੂੰ ਇੱਕ ਬੁੱਢੇ ਆਦਮੀ ਦੇ ਦਰਦ ਤੇ ਦੁੱਖ ਦਾ ਮਜ਼ਾਕ ਉਡਾਉਂਦਾ ਦੇਖ ਕੇ ਬਹੁਤ ਸ਼ਰਮਿੰਦਾ ਹੋ ਰਹੇ ਹੋਣਗੇ।"


ਉੱਥੇ ਹੀ ਇੱਕ ਯੂਜ਼ਰ ਨੇ ਲਿਖਿਆ, "ਤੁਸੀਂ ਲਾਲ ਬਹਾਦੁਰ ਸ਼ਾਸਤਰੀ ਦੀ ਪੋਤੀ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।