ਨਵੀਂ ਦਿੱਲੀ: ਆਮ ਤੌਰ ‘ਤੇ ਏਟੀਐਮ (ATM) ਬੂਥਾਂ ‘ਚ ਸਿਰਫ ਇਨਸਾਨ ਹੀ ਦਿਖਾਈ ਦਿੰਦੇ ਹਨ, ਪਰ ਗਾਜ਼ੀਆਬਾਦ ਦੇ ਕੁਝ ਲੋਕਾਂ ਨੇ ਏਟੀਐਮ ‘ਚ ਹੈਰਾਨ ਕਰਨ ਵਾਲਾ ਨਜ਼ਾਰਾ ਵੇਖਿਆ। ਇੱਥੇ ਇੱਕ ਵੱਡਾ ਸੱਪ ਬੂਥ ਦੇ ਅੰਦਰ ਨਜ਼ਰ ਆਇਆ, ਜੋ ਬਾਅਦ ‘ਚ ਮਸ਼ੀਨ ਦੇ ਅੰਦਰ ਦਾਖਲ ਹੋ ਗਿਆ। ਇਸ ਘਟਨਾ ਦੀ ਵੀਡੀਓ ਹੁਣ ਕਾਫ਼ੀ ਵਾਇਰਲ ਹੋ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਵਾਇਰਲ ਹੋਈ ਵੀਡੀਓ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੀ ਹੈ। ਗਾਜ਼ੀਆਬਾਦ ਦੇ ਗੋਵਿੰਦਾਪੁਰਮ ਖੇਤਰ ਦੇ ਲੋਕਾਂ ਨੂੰ ਹਾਲ ਹੀ ਵਿੱਚ ਇਸ ਘਟਨਾ ਦਾ ਸਾਹਮਣਾ ਕਰਨਾ ਪਿਆ। ਇੱਥੇ ਆਈਸੀਆਈਸੀਆਈ ਬੈਂਕ ਦੇ ਏਟੀਐਮ ਬੂਥ ਵਿੱਚ ਇੱਕ ਲੰਮਾ ਸੱਪ ਵੇਖਿਆ ਗਿਆ। ਸੱਪ ਬਾਹਰ ਨਹੀਂ ਆ ਸਕਿਆ ਕਿਉਂਕਿ ਬੂਥ ਦਾ ਗੇਟ ਬੰਦ ਸੀ।

ਵਾਇਰਲ ਵੀਡੀਓ:



ਦੋ ਮਿੰਟ 18 ਸੈਕਿੰਡ ਦੇ ਇਸ ਵਾਇਰਲ ਵੀਡੀਓ ਵਿੱਚ ਸੱਪ ਬੂਥ ਦੇ ਅੰਦਰ ਜ਼ਮੀਨ ‘ਤੇ ਰੇਂਗਦਾ ਨਜ਼ਰ ਆ ਰਿਹਾ ਹੈ। ਸੱਪ ਵਾਰ-ਵਾਰ ਗੇਟ ਦੇ ਨੇੜੇ ਆਉਂਦਾ ਹੈ, ਪਰ ਬੰਦ ਹੋਣ ਕਾਰਨ ਬਾਹਰ ਨਹੀਂ ਆ ਪਾਉਂਦਾ। ਕੁਝ ਸਮੇਂ ਲਈ ਜ਼ਮੀਨ ‘ਤੇ ਰੈਂਗਣ ਤੋਂ ਬਾਅਦ ਸੱਪ ਏਟੀਐਮ ਮਸ਼ੀਨ ਦੇ ਇੱਕ ਛੇਕ ਅੰਦਰ ਵੜ ਜਾਂਦਾ ਹੈ ਤੇ ਥੋੜ੍ਹੇ ਸਮੇਂ ਵਿੱਚ ਹੀ ਇਹ ਪੂਰੀ ਤਰ੍ਹਾਂ ਮਸ਼ੀਨ ਵਿੱਚ ਦਾਖਲ ਹੋ ਜਾਂਦਾ ਹੈ।

ਹਾਸਲ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਲੋਕਾਂ ਨੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਵਿਭਾਗ ਨੇ ਇੱਕ ਟੀਮ ਭੇਜੀ ਜਿਸ ਨੇ ਸੱਪ ਨੂੰ ਮਸ਼ੀਨ ਚੋਂ ਬਾਹਰ ਕੱਢ, ਉਸਨੂੰ ਫੜ ਲਿਆ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904