ਪਵਨਪ੍ਰੀਤ ਕੌਰ


ਸੰਗਰੂਰ: ਨਵੇਂ ਡਿਪਟੀ ਕਮਿਸ਼ਨਰ ਰਾਮਵੀਰ ਨੂੰ ਮਿਲਣ ਲਈ ਅੱਜ ਸੰਸਦ ਮੈਂਬਰ ਭਗਵੰਤ ਮਾਨ ਉਨ੍ਹਾਂ ਦੇ ਦਫਤਰ ਪੁੱਜੇ। ਕੋਰੋਨਾ, ਸਕੂਲਾਂ ਦੀਆਂ ਫੀਸਾਂ ਆਦਿ 'ਤੇ ਚਰਚਾ ਕਰਨ ਦੇ ਨਾਲ-ਨਾਲ ਭਗਵੰਤ ਮਾਨ ਨੇ ਘੱਗਰ ਦਰਿਆ ਨਾਲ ਹੁੰਦੇ ਨੁਕਸਾਨ ਨੂੰ ਰੋਕਣ ਲਈ ਵੀ ਵਿਚਾਰਾਂ ਕੀਤੀਆਂ। ਦੱਸਣਯੋਗ ਹੈ ਕਿ ਘੱਗਰ ਦਰਿਆ ਨਾਲ ਖਾਸਕਰ ਭਗਵੰਤ ਮਾਨ ਦੇ ਹਲਕੇ 'ਚ ਕਾਫੀ ਨੁਕਸਾਨ ਹੁੰਦਾ ਰਿਹਾ ਹੈ।

ਪੰਜਾਬ 'ਚ ਸ਼ੁਰੂ ਹੋਈਆਂ ਬਰਸਾਤਾਂ ਤੇ ਮਾਨਸੂਨ ਦੇ ਵਰ੍ਹਣ ਦੀਆਂ ਕਿਆਸ-ਅਰਾਈਆਂ ਨੇ ਘੱਗਰ ਦਰਿਆ ਦੇ ਨਜ਼ਦੀਕ ਵੱਸਦੇ ਲੋਕਾਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਹਨ। ਭਗਵੰਤ ਮੁਤਾਬਕ ਉਨ੍ਹਾਂ ਵੱਲੋਂ ਡੀਸੀ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਕਿ ਘੱਗਰ ਦੀ ਮਾਰ ਤੋਂ ਬਚਣ ਲਈ ਅਗਾਊਂ ਪ੍ਰਬੰਧ ਕੀਤੇ ਜਾਣ।

ਵੱਡਾ ਖੁਲਾਸਾ! ਗੁਰਮੀਤ ਰਾਮ ਰਹੀਮ ਨਿਕਲਿਆ ਬੇਅਦਬੀ ਮਾਮਲਿਆਂ ਦਾ 'ਮਾਸਟਰਮਾਈਂਡ'?

ਯਾਦ ਰਹੇ ਕਿ ਬੇਰੁਜ਼ਗਾਰਾਂ ਵੱਲੋਂ ਬੀਤੇ ਦਿਨੀਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੋਸ਼ਲ ਡਿਸਟੈਨਸਿੰਗ ਵਰਗੀਆਂ ਹਦਾਇਤਾਂ ਨੂੰ ਤੋੜਨ ਦੇ ਦੋਸ਼ਾਂ ਹੇਠ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਮਜੀਠੀਆ ਦੀ ਚੇਤਾਵਨੀ! "ਨਹੀਂ ਤਾਂ ਅਸੀਂ ਤੋੜ ਦੇਵਾਂਗੇ ਭਾਜਪਾ ਨਾਲੋਂ ਨਾਤਾ"

ਭਗਵੰਤ ਮਾਨ ਨੇ ਇਸ 'ਤੇ ਤਿੱਖੀ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਤੇ ਵੱਡੇ ਆਗੂ ਵੀ ਤਾਂ ਇਨ੍ਹਾਂ ਕਾਨੂੰਨਾਂ ਨੂੰ ਲਗਾਤਾਰ ਤੋੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਸਿੱਖਿਆ ਮੰਤਰੀ ਨੂੰ ਪਾਠ ਪੜ੍ਹਾਉਂਦਿਆਂ ਚੇਤਾਵਨੀ ਦਿੱਤੀ ਕਿ ਬੇਰੁਜ਼ਗਾਰਾਂ ਦੇ ਹੱਕ 'ਚ ਆਮ ਆਦਮੀ ਪਾਰਟੀ ਸੰਘਰਸ਼ ਦੀ ਰਾਹ ਅਖਤਿਆਰ ਕਰੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ