ਬਟਾਲਾ: ਐਲਆਈਸੀ ਕੰਪਨੀ ਵਲੋਂ ਓਲੰਪਿਕ ਬਰੌਂਜ਼ ਮੈਡਲ ਵਿਜੇਤਾ ਹਾਕੀ ਖਿਡਾਰੀ ਸਿਮਰਨਜੀਤ ਸਿੰਘ 25 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਸਿਮਰਨਜੀਤ ਸਿੰਘ ਨੇ ਕਿਹਾ ਪੈਰਾਂ ਓਲੰਪਿਕ ਖਿਡਾਰੀਆਂ ਨੂੰ ਵੀ ਉਹ ਹੀ ਮਾਨ-ਸਨਮਾਨ ਮਿਲਣਾ ਚਾਹੀਦਾ ਹੈ, ਜੋ ਦੂਸਰੇ ਓਲੰਪਿਕ ਜੇਤੂ ਖਿਡਾਰੀਆਂ ਨੂੰ ਮਿਲਿਆ ਹੈ। ਅੱਜ ਐਲਆਈਸੀ ਇਨਸ਼ੋਰੈਂਸ ਕੰਪਨੀ ਵਲੋਂ ਸਿਮਰਨਜੀਤ ਸਿੰਘ ਦੇ ਬਟਾਲਾ ਨਜ਼ਦੀਕੀ ਪਿੰਡ ਚਾਹਲ ਕਲਾਂ ਪਹੁੰਚ ਕੇ ਓਲੰਪਿਲ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਨੂੰ 25 ਲੱਖ ਰੁਪਏ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਇਸ ਮੌਕਾ ਕੰਪਨੀ ਦੇ ਵੱਡੇ ਅਧਿਕਾਰੀਆਂ ਨੇ ਖੁਦ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦੇ ਘਰ ਪਹੁੰਚ ਕੇ 25 ਲੱਖ ਰੁਪਏ ਦਾ ਚੈੱਕ ਦਿੱਤਾ। 

 

ਇਹ ਸਨਮਾਨ ਐਲਆਈਸੀ ਇਨਸ਼ੋਰੈਂਸ ਕੰਪਨੀ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਅਤੇ ਹੋਰ ਅਧਿਕਾਰੀਆਂ ਨੇ ਦਿੱਤਾ। ਇਸ ਮੌਕੇ ਹਾਕੀ ਓਲੰਪਿਕ ਖਿਡਾਰੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ, ਕਿ ਅੱਜ ਐਲਆਈਸੀ ਇਨਸ਼ੋਰੈਂਸ ਕੰਪਨੀ ਮੇਰਾ ਸਨਮਾਨ ਕਰਨ ਪਹੁੰਚੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਉਸ ਤਰ੍ਹਾਂ ਦੀ ਪੋਲਿਸੀ ਤਿਆਰ ਕਰਨੀ ਚਾਹੀਦੀ ਹੈ, ਕਿ ਪੈਰਾਂ ਓਲੰਪਿਕ ਖਿਡਾਰੀਆਂ ਨੂੰ ਵੀ ਉਹ ਹੀ ਸਨਮਾਨ ਮਿਲਣਾ ਚਾਹੀਦਾ ਹੈ, ਜੋ ਦੂਸਰੇ ਜੇਤੂ ਖਿਡਾਰੀਆਂ ਨੂੰ ਮਿਲ ਰਿਹਾ ਹੈ, ਕਿਉਂਕਿ ਪੈਰਾਂ ਓਲੰਪਿਕ ਖਿਡਾਰੀਆਂ ਦੀ ਵੀ ਉੰਨੀ ਹੀ ਮੇਹਨਤ ਹੁੰਦੀ ਹੈ, ਜਿਨ੍ਹੀ ਦੂਸਰੇ ਖਿਡਾਰੀਆਂ ਦੀ ਹੈ। 

 

ਇਸ ਮੌਕੇ ਐਲਆਈਸੀ ਇਨਸ਼ੋਰੈਂਸ ਕੰਪਨੀ ਦੇ ਸੀਨੀਅਰ ਡਿਵੀਜ਼ਨਲ ਮੈਨੇਜਰ ਸੁਭਾਰਾਮ ਮਿਨਾ ਨੇ ਕਿਹਾ ਕਿ ਐਲਆਈਸੀ ਵਲੋਂ ਓਲੰਪਿਕ ਖਿਡਾਰੀ ਸਿਮਰਨਜੀਤ ਸਿੰਘ ਨੂੰ 25 ਲੱਖ ਰੁਪਏ ਦਾ ਸਨਮਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਲਆਈਸੀ ਇਨਸ਼ੋਰੈਂਸ ਕੰਪਨੀ ਵਲੋਂ ਦੂਸਰੇ ਹਾਕੀ ਖਿਡਾਰੀਆਂ ਨੂੰ ਵੀ 25-25 ਲੱਖ ਰੁਪਏ ਦਾ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਆਪਣੀ ਐਲਆਈਸੀ ਕੰਪਨੀ ਤੱਕ ਇਹ ਗੱਲ ਪਹੁੰਚਾਵਾਂਗੇ ਅਤੇ ਇਸ ਤਰਫ ਧਿਆਨ ਦਿੱਤਾ ਜਾਵੇਗਾ ਕਿ ਪੈਰਾਂ ਓਲੰਪਿਕ ਖਿਡਾਰੀਆਂ ਨੂੰ ਵੀ ਉਹ ਹੀ ਸਨਮਾਨ ਮਿਲਣਾ ਚਾਹੀਦਾ ਹੈ, ਜੋ ਦੂਸਰੇ ਜੇਤੂ ਖਿਡਾਰੀਆਂ ਨੂੰ ਮਿਲ ਰਿਹਾ ਹੈ। 

 

ਇਸ ਮੌਕੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦੇ ਕੋਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਹੁਤ ਮਾਨ ਵਾਲੀ ਗੱਲ ਹੈ ਕਿ ਉਨ੍ਹਾਂ ਵਲੋਂ ਦੋ ਖਿਡਾਰੀ ਤਿਆਰ ਕੀਤੇ ਗਏ ਸੀ, ਜੋ ਅੱਜ ਓਲੰਪਿਕ ਖੇਡ ਕੇ ਆਏ ਹਨ ਅਤੇ ਲੋਕ ਵੀ ਸਰਕਾਰਾਂ ਦੇ ਵਾਂਗੂ ਉਨ੍ਹਾਂ ਦਾ ਸਨਮਾਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਤਿਆਰ ਕਰਨ ਵਾਲੇ ਕੋਚ ਦੀ ਵੀ ਬਹੁਤ ਮੇਹਨਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ, ਉਹ ਕੋਚ ਨੂੰ ਵੀ ਸਨਮਾਨ ਦੇਵੇ ਤਾਂ ਕਿ ਹੋਰ ਚੰਗੀ ਤਰ੍ਹਾਂ ਚੰਗੇ ਖਿਡਾਰੀ ਤਿਆਰ ਕਰ ਸਕਣ।