Loan Rules: ਕੋਰੋਨਾ ਮਹਾਂਮਾਰੀ ਕਾਰਨ ਦੇਸ਼ 'ਚ ਹੁਣ ਤਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਬਹੁਤ ਸਾਰੇ ਪਰਿਵਾਰਾਂ 'ਚ ਕਮਾਈ ਕਰਨ ਵਾਲੇ ਵਿਅਕਤੀ ਦੀ ਮੌਤ ਹੋਣ ਕਾਰਨ ਉਨ੍ਹਾਂ ਨੂੰ ਵਿੱਤੀ ਪੱਧਰ 'ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪਰਿਵਾਰ ਅਜਿਹੇ ਹਨ, ਜਿਨ੍ਹਾਂ 'ਚ ਮ੍ਰਿਤਕ ਆਪਣੇ ਪਿੱਛੇ ਹੋਮ ਲੋਨ ਜਾਂ ਕ੍ਰੈਡਿਟ ਕਾਰਡ ਦੀ ਦੇਣਦਾਰੀ ਛੱਡ ਗਏ ਹਨ। ਹੁਣ ਇਨ੍ਹਾਂ ਪਰਿਵਾਰਾਂ ਦੇ ਦਿਮਾਗ 'ਚ ਵੱਡਾ ਸਵਾਲ ਇਹ ਹੈ ਕਿ ਬੈਂਕ ਦੇ ਇਸ ਬਕਾਏ ਪੈਸੇ ਨੂੰ ਕੌਣ ਅਦਾ ਕਰੇਗਾ? ਕੀ ਪਰਿਵਾਰ ਨੂੰ ਬਾਕੀ ਕਰਜ਼ਾ ਵਾਪਸ ਕਰਨਾ ਪਵੇਗਾ ਜਾਂ ਕੋਈ ਹੋਰ ਨਿਯਮ ਹੈ?
ਬੈਂਕ ਜਾਂ ਹੋਰ ਅਦਾਰਿਆਂ 'ਚ ਕਰਜ਼ਾ ਲੈਣ ਵਾਲੇ ਵਿਅਕਤੀ ਦੀ ਮੌਤ ਤੋਂ ਬਾਅਦ ਇਸ ਦਾ ਭੁਗਤਾਨ ਕਿਵੇਂ ਕੀਤਾ ਜਾਵੇਗਾ, ਇਹ ਜ਼ਿਆਦਾਤਰ ਕਰਜ਼ੇ ਦੀ ਕੈਟਾਗਰੀ 'ਤੇ ਨਿਰਭਰ ਕਰਦਾ ਹੈ। ਹੋਮ ਲੋਨ 'ਚ ਇਸ ਦੇ ਨਿਯਮ ਵੱਖਰੇ ਹੁੰਦੇ ਹਨ। ਨਿੱਜੀ ਲੋਨ ਲਈ ਪ੍ਰਕਿਰਿਆ ਵੱਖਰੀ ਹੁੰਦੀ ਹੈ। ਮਾਹਰਾਂ ਅਨੁਸਾਰ ਹੋਮ ਲੋਨ ਤੇ ਆਟੋ ਲੋਨ ਦੇ ਮਾਮਲੇ 'ਚ ਰਿਕਵਰੀ ਕਰਨਾ ਅਸਾਨ ਹੈ, ਜਦਕਿ ਪਰਸਨਲ ਲੋਨ ਤੇ ਕ੍ਰੈਡਿਟ ਕਾਰਡ ਲੋਨ ਦੇ ਮਾਮਲੇ 'ਚ ਰਿਕਵਰੀ ਥੋੜ੍ਹੀ ਮੁਸ਼ਕਲ ਹੈ।
ਇਸ ਲਈ ਤੁਹਾਨੂੰ ਹਰੇਕ ਲੋਨ ਬਾਰੇ ਸਮਝਣਾ ਪਵੇਗਾ। ਲੋਨ ਲੈਣ ਵਾਲੇ ਸ਼ਖ਼ਸ ਦੀ ਮੌਤ ਤੋਂ ਬਾਅਦ ਕੌਣ ਕਰਜ਼ਾ ਅਦਾ ਕਰਦਾ ਹੈ? ਆਓ ਜਾਣਦੇ ਹਾਂ ਮੌਤ ਤੋਂ ਬਾਅਦ ਕਰਜ਼ੇ ਨਾਲ ਸਬੰਧਤ ਕਿਹੜੇ ਨਿਯਮ ਹਨ ਤੇ ਇਸ ਦਾ ਭੁਗਤਾਨ ਕਿਵੇਂ ਕੀਤਾ ਜਾ ਸਕਦਾ ਹੈ?
ਹੋਮ ਲੋਨ 'ਚ ਇਹ ਨਿਯਮ
ਹੋਮ ਲੋਨ ਦਾ ਕਾਰਜਕਾਲ ਆਮ ਤੌਰ 'ਤੇ ਲੰਬਾ ਹੁੰਦਾ ਹੈ। ਬੈਂਕ ਇਹ ਕਰਜ਼ਾ ਦੇਣ ਸਮੇਂ ਇਸ ਦਾ ਢਾਂਚਾ ਇਸ ਤਰੀਕੇ ਨਾਲ ਤਿਆਰ ਕਰਦੇ ਹਨ ਕਿ ਲੋਨ ਲੈਣ ਵਾਲੇ ਦੀ ਅਚਾਨਕ ਮੌਤ ਤੋਂ ਬਾਅਦ ਵੀ ਰਿਕਵਰੀ ਪ੍ਰਭਾਵਿਤ ਨਹੀਂ ਹੁੰਦੀ। ਇਸ ਤਰ੍ਹਾਂ ਦੇ ਜ਼ਿਆਦਾਤਰ ਮਾਮਲਿਆਂ 'ਚ ਸਹਿ-ਬਿਨੈਕਾਰ ਦਾ ਵੀ ਪ੍ਰਬੰਧ ਹੈ ਜੋ ਕਰਜ਼ਾ ਲੈਣ ਵਾਲੇ ਵਿਅਕਤੀ ਦੇ ਪਰਿਵਾਰ ਦਾ ਮੈਂਬਰ ਹੁੰਦਾ ਹੈ। ਕਰਜ਼ਾ ਲੈਣ ਵਾਲੇ ਦੀ ਮੌਤ ਤੋਂ ਬਾਅਦ ਸਹਿ-ਬਿਨੈਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕਰਜ਼ਾ ਵਾਪਸ ਕਰੇ।
ਇਸ ਤੋਂ ਇਲਾਵਾ ਬਹੁਤ ਸਾਰੇ ਬੈਂਕ ਕਰਜ਼ਾ ਲੈਣ ਸਮੇਂ ਬੀਮਾ ਕਰਵਾ ਦਿੰਦੇ ਹਨ ਤੇ ਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਬੈਂਕ ਇਸ ਨੂੰ ਬੀਮਾ ਰਾਹੀਂ ਵਸੂਲ ਕਰ ਲੈਂਦੇ ਹਨ। ਇਸ ਲਈ ਜਦੋਂ ਵੀ ਤੁਸੀਂ ਕੋਈ ਲੋਨ ਲੈਂਦੇ ਹੋ ਤਾਂ ਤੁਸੀਂ ਬੈਂਕ ਨੂੰ ਇਸ ਬੀਮੇ ਬਾਰੇ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਨੂੰ ਜਾਇਦਾਦ ਵੇਚਣ ਤੇ ਕਰਜ਼ਾ ਅਦਾ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਜੇ ਇੰਝ ਵੀ ਨਹੀਂ ਹੁੰਦਾ ਹੈ ਤਾਂ ਬੈਂਕ Sarfaesi ਐਕਟ ਤਹਿਤ ਲੋਨ ਬਦਲੇ ਰੱਖੀ ਗਈ ਜਾਇਦਾਦ ਦੀ ਨਿਲਾਮੀ ਕਰ ਦਿੰਦਾ ਹੈ ਤੇ ਇਸ ਵਿੱਚੋਂ ਲੋਨ ਦੀ ਬਕਾਇਆ ਰਕਮ ਦੀ ਵਸੂਲੀ ਕਰ ਲੈਂਦਾ ਹੈ।
ਨਿੱਜੀ ਲੋਨ ਦੇ ਕੀ ਨਿਯਮ ਹਨ?
ਨਿੱਜੀ ਲੋਨ ਦੀ ਗੱਲ ਕਰੀਏ ਤਾਂ ਇਹ ਸੁਰੱਖਿਅਤ ਕਰਜ਼ਾ ਨਹੀਂ ਹੁੰਦਾ ਹੈ ਤੇ ਇਨ੍ਹਾਂ ਨੂੰ ਅਸੁਰੱਖਿਅਤ ਕਰਜ਼ਿਆਂ ਦੀ ਕੈਟਾਗਰੀ 'ਚ ਰੱਖਿਆ ਜਾਂਦਾ ਹੈ। ਨਿੱਜੀ ਲੋਨ ਤੇ ਕ੍ਰੈਡਿਟ ਕਾਰਡ ਲੋਨ ਦੇ ਮਾਮਲੇ 'ਚ ਬੈਂਕ ਮੌਤ ਤੋਂ ਬਾਅਦ ਕਿਸੇ ਹੋਰ ਵਿਅਕਤੀ ਤੋਂ ਪੈਸੇ ਨਹੀਂ ਵਸੂਲ ਸਕਦੇ। ਨਾਲ ਹੀ ਵਾਰਸ ਜਾਂ ਕਾਨੂੰਨੀ ਵਾਰਸ ਨੂੰ ਇਸ ਕਰਜ਼ੇ ਨੂੰ ਵਾਪਸ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਅਜਿਹੀ ਸਥਿਤੀ 'ਚ ਵਿਅਕਤੀ ਦੀ ਮੌਤ ਦੇ ਨਾਲ ਇਹ ਕਰਜ਼ਾ ਰਾਈਟ ਆਫ਼ ਅਰਥਾਤ ਛੋਟ ਖਾਤੇ 'ਚ ਪਾ ਦਿੱਤਾ ਜਾਂਦਾ ਹੈ।
ਆਟੋ ਲੋਨ ਦੇ ਇਹ ਨਿਯਮ ਹਨ
ਆਟੋ ਲੋਨ ਇਕ ਕਿਸਮ ਦਾ ਸੁਰੱਖਿਅਤ ਲੋਨ ਹੈ। ਜੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਬੈਂਕ ਪਹਿਲਾਂ ਪਰਿਵਾਰ ਨਾਲ ਸੰਪਰਕ ਕਰਦਾ ਹੈ ਤੇ ਉਨ੍ਹਾਂ ਨੂੰ ਬਕਾਇਆ ਲੋਨ ਨੂੰ ਕਲੀਅਰ ਕਰਨ ਲਈ ਕਹਿੰਦਾ ਹੈ। ਜੇ ਮ੍ਰਿਤਕ ਵਿਅਕਤੀ ਦਾ ਪਰਿਵਾਰ ਇਸ ਨਾਲ ਸਹਿਮਤ ਨਹੀਂ ਹੁੰਦਾ ਤਾਂ ਕੰਪਨੀ ਵਾਹਨ ਨੂੰ ਆਪਣੇ ਕਬਜ਼ੇ ਵਿੱਚ ਲੈ ਸਕਦੀ ਹੈ ਤੇ ਇਸ ਦੀ ਨਿਲਾਮੀ ਰਾਹੀਂ ਇਸ ਦਾ ਬਕਾਇਆ ਵਾਪਸ ਕਰ ਸਕਦੀ ਹੈ।