ਨਵੀਂ ਦਿੱਲੀ: ਕੋਰੋਨਾਵਾਇਰਸ (Coronavirus) ਕਾਰਨ ਦੇਸ਼ ਵਿੱਚ ਲੌਕਡਾਊਨ ਇੱਕ ਵਾਰ ਫਿਰ ਵਧ ਗਿਆ ਹੈ। ਇਸ ਵਾਰ ਚੌਥੇ ਪੜਾਅ ‘ਚ ਕੇਂਦਰ ਸਰਕਾਰ (Central Government) ਨੇ ਲੌਕਡਾਊਨ 4.0 (Lockdown 4.0) ਨੂੰ 31 ਮਈ ਤੱਕ ਵਧਾਇਆ ਹੈ। ਉਧਰ, ਕਈ ਸੂਬਿਆਂ ਵਿੱਚ ਲੌਕਡਾਊਨ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਸੀ। ਨਵੇਂ ਦਿਸ਼ਾ-ਨਿਰਦੇਸ਼ (New Guidelines) ਇੱਕ ਵਾਰ ਫਿਰ ਗ੍ਰਹਿ ਮੰਤਰਾਲੇ (Ministry of Home Affairs) ਨੇ ਜਾਰੀ ਕੀਤੇ ਹਨ। ਅਜਿਹੀ ਸਥਿਤੀ ਵਿੱਚ ਅੱਜ ਸ਼ੁਰੂ ਹੋ ਰਹੇ ਲੌਕਡਾਊਨ ਕਰਕੇ ਹਰ ਆਮ ਆਦਮੀ ਨੂੰ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਦਿਸ਼ਾ ਨਿਰਦੇਸ਼ਾਂ ‘ਚ ਇਹ ਸਾਫ ਤੌਰ ‘ਤੇ ਕਿਹਾ ਗਿਆ ਹੈ ਕਿ ਲੌਕਡਾਊਨ ਦੀ ਉਲੰਘਣਾ (Lockdown Violation) ਕਰਨ ਲਈ ਤੁਹਾਨੂੰ ਸਜ਼ਾ ਦਿੱਤੀ ਜਾ ਸਕਦੀ ਹੈ।
ਦਫਤਰਾਂ ‘ਚ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ:
ਜਿੱਥੋਂ ਤੱਕ ਸੰਭਵ ਹੋ ਸਕੇ ਘਰ ਤੋਂ ਕੰਮ ਨੂੰ ਯਕੀਨੀ ਬਣਾਓ।
ਸਾਰੇ ਐਂਟਰੀ ਤੇ ਐਗਜਿਟ ਗੇਟਾਂ ਤੇ ਆਮ ਖੇਤਰਾਂ ‘ਚ ਥਰਮਲ ਸਕੈਨਿੰਗ, ਹੈਂਡਵੌਸ਼ ਤੇ ਸੈਨੀਟਾਈਜ਼ਰ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ।
ਸਾਰੀ ਕੰਮ ਵਾਲੀ ਥਾਂ ਨੂੰ ਸਵੱਛ ਬਣਾਉਂਦੇ ਰਹੋ, ਜਨਤਕ ਸਹੂਲਤਾਂ ਤੇ ਸਾਰੀਆਂ ਥਾਂਵਾਂ ਜੋ ਮਨੁੱਖੀ ਸੰਪਰਕ ‘ਚ ਆਉਂਦੀਆਂ ਹਨ. ਜਿਵੇਂ ਕਿ ਦਰਵਾਜ਼ੇ ਦੇ ਹੈਂਡਲਜ ਆਦਿ ਨੂੰ ਸਾਫ ਕਰੋ।
ਕੰਮ ਵਾਲੀ ਥਾਂ ‘ਤੇ ਸਰੀਰਕ ਦੂਰੀ ਦੀ ਪਾਲਣਾ ਕਰੋ, ਮਜ਼ਦੂਰਾਂ ਵਿਚਕਾਰ ਕਾਫ਼ੀ ਦੂਰੀ ਰੱਖੋ, ਦੋ ਸ਼ਿਫਟਾਂ ਦੇ ਵਿਚਕਾਰ ਤੇ ਦੁਪਹਿਰ ਦੇ ਖਾਣੇ ਦੇ ਬਰੇਕ ਦੌਰਾਨ ਸਟਾਫ ਦੇ ਵਿਚਕਾਰ ਦੂਰੀ ਰੱਖੋ।
ਸੂਬਾ ਸਰਕਾਰਾਂ ਨੂੰ ਦਿੱਤੀਆਂ ਗਈਆਂ ਪਾਬੰਦੀਆਂ ਦੇ ਅਧਿਕਾਰ:
ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਨਿਯਮ ਨੰਬਰ ਅੱਠ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਹ ਮੁਲਾਂਕਣ ਕਰਕੇ ਗਤੀਵਿਧੀਆਂ ਨੂੰ ਰੋਕ ਸਕਦੀਆਂ ਹਨ ਕਿ ਵਰਗੀਕ੍ਰਿਤ ਜ਼ੋਨ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ। ਯਾਨੀ ਕੇਂਦਰ ਨੇ ਸਰਗਰਮੀਆਂ ਸਬੰਧੀ ਪਿਛਲੇ ਤਿੰਨ ਲੌਕਡਾਊਨ ਨਾਲੋਂ ਲਾਕਡਾਉਨ-4 ਵਿੱਚ ਸੂਬਾ ਸਰਕਾਰਾਂ ਨੂੰ ਵਧੇਰੇ ਅਧਿਕਾਰ ਦਿੱਤੇ ਹਨ।
COVID-19 ਲਈ ਦੇਸ਼ ਵਿਆਪੀ ਦਿਸ਼ਾ-ਨਿਰਦੇਸ਼:
ਜਨਤਕ ਅਤੇ ਕੰਮ ਵਾਲੀਆਂ ਥਾਂਵਾਂ ‘ਤੇ ਮਾਸਕ ਨਾਲ ਚਿਹਰਾ ਢੱਕਣਾ ਲਾਜ਼ਮੀ ਹੈ।
ਜਨਤਕ ਥਾਂਵਾਂ ਤੇ ਆਵਾਜਾਈ ਦੇ ਦੌਰਾਨ ਸਰੀਰਕ ਦੂਰੀ ਦੀ ਪਾਲਣਾ ਕੀਤੀ ਜਾਵੇਗੀ।
ਜਨਤਕ ਥਾਂਵਾਂ ‘ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਦੇ ਸੇਵਨ ਦੀ ਇਜਾਜ਼ਤ ਨਹੀਂ ਹੈ।
ਅੰਤਮ ਸੰਸਕਾਰ ਸਮੇਂ ਸਰੀਰਕ ਦੂਰੀ ਦੀ ਪਾਲਣਾ ਕਰਨੀ ਪਵੇਗੀ ਤੇ ਵੱਧ ਤੋਂ ਵੱਧ 20 ਲੋਕ ਸ਼ਾਮਲ ਹੋ ਸਕਣਗੇ।
ਦੁਕਾਨਾਂ ‘ਤੇ 6 ਫੁੱਟ ਦੀ ਦੂਰੀ ਰੱਖਣਾ ਪਏਗੀ ਤੇ 5 ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ।
ਸਰਵਜਨਕ ਤੇ ਕੰਮ ਵਾਲੀ ਥਾਂ ‘ਤੇ ਥੁੱਕਣਾ ਜੁਰਮਾਨੇ ਦੇ ਨਾਲ ਸਜਾ ਯੋਗ ਹੈ, ਜੋ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ ਦੇ ਕਾਨੂੰਨ ਮੁਤਾਬਕ ਤੈਅ ਕੀਤਾ ਜਾ ਸਕਦਾ ਹੈ।
ਵਿਆਹ ਦੇ ਸਮਾਰੋਹ ‘ਚ ਸਰੀਰਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੋਵੇਗਾ ਤੇ 50 ਤੋਂ ਵੱਧ ਮਹਿਮਾਨਾਂ ਨੂੰ ਆਗਿਆ ਨਹੀਂ ਹੋਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Lockdown 4.0: ਕੇਂਦਰ ਵੱਲੋਂ ਨਵੇਂ ਨਿਯਮਾਂ ਦਾ ਐਲਾਨ, ਜਾਣੋ ਨਵੇਂ ਲੌਕਡਾਊਨ 'ਚ ਕੀ ਕੁਝ ਬੈਨ
ਏਬੀਪੀ ਸਾਂਝਾ
Updated at:
18 May 2020 04:18 PM (IST)
ਕੇਂਦਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਨਿਯਮ ਨੰਬਰ ਅੱਠ ਵਿੱਚ ਕਿਹਾ ਗਿਆ ਹੈ ਕਿ ਸੂਬਾ ਸਰਕਾਰਾਂ ਇਹ ਮੁਲਾਂਕਣ ਕਰਕੇ ਗਤੀਵਿਧੀਆਂ ਨੂੰ ਰੋਕ ਸਕਦੀਆਂ ਹਨ ਕਿ ਵਰਗੀਕ੍ਰਿਤ ਜ਼ੋਨ ਵਿੱਚ ਕਿਹੜੀਆਂ ਹੋਰ ਗਤੀਵਿਧੀਆਂ ਦੀ ਇਜਾਜ਼ਤ ਨਹੀਂ।
- - - - - - - - - Advertisement - - - - - - - - -