ਨਵੀਂ ਦਿੱਲੀ: ਜੇਕਰ ਲੌਕਡਾਊਨ ਤਿੰਨ ‘ਚ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਤਾਂ ਉਹ ਸ਼ਰਾਬ ਹੈ। ਸੋਸ਼ਲ ਮੀਡੀਆ 'ਤੇ ਲੋਕ ਇਕ ਦੂਜੇ ਨੂੰ ਪੁੱਛ ਰਹੇ ਹਨ ਕਿ 4 ਮਈ ਤੋਂ ਉਨ੍ਹਾਂ ਦੇ ਖੇਤਰ ‘ਚ ਸ਼ਰਾਬ ਮਿਲੇਗੀ ਜਾਂ ਨਹੀਂ?


ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 1 ਮਈ ਨੂੰ ਜਾਰੀ ਕੀਤੇ ਗਏ ਆਦੇਸ਼ ਨੰਬਰ 40-3/2020 DM 1(A) ਦੇ Annexure ‘ਚ ਜਨਤਕ ਸਥਾਨਾਂ ਦੇ ਸੰਬੰਧ ‘ਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸੂਚੀ ਦੇ ਸੀਰੀਅਲ ਨੰਬਰ ਸੱਤ ‘ਚ ਦੱਸਿਆ ਗਿਆ ਹੈ ਕਿ ਜਨਤਕ ਥਾਵਾਂ ‘ਤੇ ਸ਼ਰਾਬ ਪੀਣ, ਪਾਨ, ਗੁਟਖਾ, ਤੰਬਾਕੂ ਖਾਣ ਆਦਿ ਦੀ ਆਗਿਆ ਨਹੀਂ ਹੋਵੇਗੀ।

ਇਸਦੇ ਬਿਲਕੁਲ ਹੇਠਾਂ ਭਾਵ, ਸੀਰੀਅਲ ਨੰਬਰ ਅੱਠ ਕਹਿੰਦਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਅਤੇ ਸੁਪਾਰੀ ਪੱਤਾ, ਗੁਟਖਾ, ਤੰਬਾਕੂ ਆਦਿ ਦੀਆਂ ਦੁਕਾਨਾਂ ਨੂੰ ਇਹ ਸੁਨਿਸ਼ਚਿਤ ਕਰਨਾ ਪਵੇਗਾ ਕਿ ਇੱਕ ਸਮੇਂ ਗਾਹਕਾਂ ਅਤੇ ਦੁਕਾਨ ਦੇ ਵਿਚਕਾਰ ਘੱਟੋ ਘੱਟ ਛੇ ਫੁੱਟ ਯਾਨੀ ਦੋ ਗਜ਼ ਦੀ ਦੂਰੀ ਹੋਵੇ। ਇੱਥੇ ਪੰਜ ਤੋਂ ਵੱਧ ਲੋਕ ਨਹੀਂ ਹੋਣੇ ਚਾਹੀਦੇ।

ਆਰਡਰ ‘ਚ ਇਹ ਸਪੱਸ਼ਟ ਨਹੀਂ ਹੈ ਕਿ ਇਹ ਦੁਕਾਨਾਂ ਕਿਸ ਜ਼ੋਨ ‘ਚ ਖੁੱਲ੍ਹਣਗੀਆਂ ਅਤੇ ਕਿਸ ‘ਚ ਬੰਦ ਰਹਿਣਗੀਆਂ। ਇਸ ਲਈ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਰੈੱਡ, ਓਰੇਂਜ ਤੇ ਗ੍ਰੀਨ ਭਾਵ ਸਾਰੇ ਤਿੰਨ ਜ਼ੋਨਾਂ ‘ਚ ਖੋਲ੍ਹਣ ਦੀ ਆਗਿਆ ਦਿੱਤੀ ਜਾਏਗੀ। ਪਰ ਯਾਦ ਰਹੇ ਕਿ ਕੰਟੇਨਮੈਂਟ ਜ਼ੋਨ, ਭਾਵ ਉਹ ਖੇਤਰ ਜਿੱਥੇ ਕੋਰੋਨਾ ਲਾਗ ਵੱਧ ਹੈ ਅਤੇ ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ, ਨੂੰ ਕੋਈ ਵਪਾਰਕ ਗਤੀਵਿਧੀ ਕਰਨ ਦੀ ਆਗਿਆ ਨਹੀਂ ਹੈ। ਇਸ ਲਈ ਨਾ ਤਾਂ ਕੰਟੇਨਟਮੈਂਟ ਜ਼ੋਨ ‘ਚ ਕੋਈ ਸ਼ਰਾਬ ਦੀ ਦੁਕਾਨ ਖੋਲ੍ਹੀ ਜਾਏਗੀ, ਨਾ ਹੀ ਪਾਨ, ਗੁਟਕਾ, ਜਾਂ ਤੰਬਾਕੂ ਪਾਇਆ ਜਾਵੇਗਾ।
ਇਹ ਵੀ ਪੜ੍ਹੋ :